ਬਰਨਾਲਾ: ਐੱਸ. ਡੀ. ਕਾਲਜ ਵਿੱਦਿਅਕ ਸੰਸਥਾਵਾਂ ਦੀਆਂ 61ਵੀਂ ਚਾਰ ਰੋਜ਼ਾ ਸਾਲਾਨਾ ਖੇਡਾਂ ਸਮਾਪਤ ਹੋ ਗਈਆਂ ਹਨ। ਇਹਨਾਂ ਮੁਕਾਬਲਿਆਂ ਦੇ ਅੰਤਿਮ ਦਿਨ ਦਾ ਰਸਮੀ ਸਮਾਪਨ ਅਤੇ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਸੰਸਥਾ ਦੇ ਜਨਰਲ ਸਕੱਤਰ ਜਤਿੰਦਰ ਨਾਥ ਸ਼ਰਮਾ ਨੇ ਕੀਤੀ। ਉਹਨਾਂ ਨੇ ਕਿਹਾ ਕਿ ਖੇਡਾਂ ਅਸਲ ਵਿੱਚ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਹਕੀਕਤਾਂ ਨਾਲ ਹੌਂਸਲੇ ਨਾਲ ਨਜਿੱਠਣ ਲਈ ਤਿਆਰ ਕਰਦੀਆਂ ਹਨ। ਉਹਨਾਂ ਨੇ ਕਿਹਾ ਕਿ ਦੇਸ਼ ਬਹੁਤ ਮੁਸ਼ਕਿਲ ਦੌਰ ’ਚ ਲੰਘ ਰਿਹਾ ਹੈ। ਵਿਗੜੇ ਹਾਲਾਤਾਂ ਨੂੰ ਠੀਕ ਕਰਨ ਦੀ ਜ਼ਿੰਮੇਵਾਰੀ ਨੌਜਵਾਨ ਵਰਗ ’ਤੇ ਹੈ। ਉਹਨਾਂ ਲੰਬੇ ਸਮੇਂ ਤੋਂ ਚਲ ਰਹੇ ਕਿਸਾਨ ਸੰਘਰਸ਼ ਦਾ ਲੋਕਾਈ ਨਾਲ ਸਾਂਝ ਦਾ ਵੀ ਜ਼ਿਕਰ ਕੀਤਾ।

ਇਹ ਵੀ ਪੜੋ: ਬੇਕਾਬੂ ਕਾਰ ਦੀ ਦਰੱਖਤ ਨਾਲ ਹੋਈ ਭਿਆਨਕ ਟੱਕਰ, 4 ਦੀ ਮੌਤ
ਸੰਸਥਾ ਦੇ ਡਾਇਰੈਕਟਰ ਹਰਦਿਆਲ ਸਿੰਘ ਅੱਤਰੀ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਨੌਜਵਾਨ ਵਿਦਿਆਰਥੀ ਸ੍ਰੀ ਸ਼ਰਮਾ ਦੇ ਜੀਵਨ ਤੋਂ ਬਹੁਤ ਕੁਝ ਸਿੱਖ ਸਕਦੇ ਹਨ ਅਤੇ ਖ਼ਾਸ ਤੌਰ ’ਤੇ ਲੜਕੀਆਂ ਜ਼ਰੂਰ ਪ੍ਰੇਰਣਾ ਲੈਣਗੀਆਂ। ਇਸ ਮੌਕੇ ਵਿਦਿਆਰਥੀਆਂ ਨੇ ਲੋਕ ਨਾਚ ਗਿੱਧਾ-ਭੰਗੜੇ ਦੀ ਬੇਹੱਦ ਖ਼ੂਬਸੂਰਤ ਪੇਸ਼ਕਾਰੀ ਕੀਤੀ।

ਇਹਨ੍ਹਾਂ ਵਿਦਿਆਰਥੀਆਂ ਨੂੰ ਮਿਲਿਆ ਬੈੱਸਟ ਅਥਲੀਟ
ਖੇਡ ਵਿਭਾਗ ਦੇ ਅਧਿਆਪਕਾਂ ਡਾ. ਬਹਾਦਰ ਸਿੰਘ ਸੰਧੂ, ਪ੍ਰੋ. ਬਲਵਿੰਦਰ ਕੁਮਾਰ ਸ਼ਰਮਾ ਅਤੇ ਲੈਕ. ਰੁਪਿੰਦਰ ਸਿੰਘ ਦੀ ਨਿਗਰਾਨੀ ਵਿਚ ਹੋਏ ਇਹਨਾਂ ਮੁਕਾਬਲਿਆਂ ਵਿੱਚ ਬੀ.ਐੱਡ ਕਾਲਜ ਵਿੱਚੋਂ ਲਵਪ੍ਰੀਤ ਕੌਰ ਲੜਕੀਆਂ ਅਤੇ ਗੁਰਕੰਵਲ ਸਿੰਘ ਲੜਕਿਆਂ ਦੇ ਵਰਗ ’ਚ ਬੈੱਸਟ ਅਥਲੀਟ ਐਲਾਨੇ ਗਏ। ਐਸ ਡੀ ਡਿਗਰੀ ਕਾਲਜ ’ਚ ਕੁਲਵਿੰਦਰ ਕੌਰ ਅਤੇ ਰਣਪ੍ਰੀਤ ਸਿੰਘ ਕ੍ਰਮਵਾਰ ਲੜਕੀਆਂ ਅਤੇ ਲੜਕਿਆਂ ਦੇ ਵਰਗ ’ਚ ਬੈੱਸਟ ਅਥਲੀਟ ਐਲਾਨੇ ਗਏ। ਡਾ. ਆਰ. ਪੀ. ਐਸ ਸੀਨੀਅਰ ਸੈਕੰਡਰੀ ਸਕੂਲ ’ਚ ਮਾਧੁਰੀ ਅਤੇ ਰੁਪਿੰਦਰ ਸਿੰਘ ਨੂੰ ਬੈੱਸਟ ਅਥਲੀਟ ਚੁਣਿਆ ਗਿਆ। ਡੀ ਫ਼ਾਰਮੇਸੀ ਕਾਲਜ ’ਚ ਅਭੈ ਤਿਵਾਰੀ ਅਤੇ ਦਲੀਪ ਕੁਮਾਰ ਯਾਦਵ ਨੂੰ ਲੜਕਿਆਂ ਅਤੇ ਬਰੂਪਨਦੀਪ ਕੌਰ ਨੂੰ ਬੈਸਟ ਐਥਲੀਟ ਚੁਣਿਆ ਗਿਆ। ਉੱਪ ਵੈਦ ’ਚ ਨਛੱਤਰ ਕੌਰ ਅਤੇ ਵਰਿੰਦਰ ਸਿੰਘ ਬੈਸਟ ਐਥਲੀਟ ਬਣੇ।