ਬਰਨਾਲਾ : ਡੀਸੀ ਦਫ਼ਤਰ ਅੱਗੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਅਤੇ ਰਾਜੇਵਾਲ ਦਾ ਧਰਨਾ ਤੀਜੇ ਦਿਨ ਵੀ ਜਾਰੀ ਰਿਹਾ। ਕਿਸਾਨ ਜੱਥੇਬੰਦੀਆਂ ਜ਼ਿਲ੍ਹੇ ਦੇ ਪਿੰਡ ਛੀਨੀਵਾਲ ਕਲਾਂ ਵਿੱਚ ਚਾਰ ਕਿਸਾਨਾਂ ਉਪਰ ਮਾਇਨਿੰਗ ਦੇ ਦੋਸ਼ਾਂ ਤਹਿਤ ਪਰਚੇ ਅਤੇ ਜ਼ੁਰਮਾਨੇ ਕੀਤੇ ਜਾਣ ਦੇ ਰੋਸ ਵਜੋਂ ਸੰਘਰਸ਼ ਕਰ ਰਹੀਆਂ ਹਨ। ਤਿੰਨ ਦਿਨਾਂ ਤੋਂ ਲਗਾਤਰ ਕਿਸਾਨ ਦਿਨ-ਰਾਤ ਡੀਸੀ ਦਫ਼ਤਰ ਅੱਗੇ ਡਟੇ ਹੋਏ ਹਨ। ਮੀਂਹ ਅਤੇ ਹਨੇਰੀ ਨੇ ਭਾਵੇਂ ਕਿਸਾਨਾਂ ਦੇ ਟੈਂਟ ਪੁੱਟ ਦਿੱਤੇ ਪਰ ਇਸਦੇ ਬਾਵਜੂਦ ਕਿਸਾਨ ਆਪਣੀਆਂ ਮੰਗਾਂ ਨੁੰ ਲੈਕੇ ਡਟੇ ਹੋਏ ਹਨ। ਕਿਸਾਨਾ ਦਾ ਕਹਿਣਾ ਹੈ ਕਿ ਖੇਤਾਂ ਵਿੱਚੋਂ ਮਿੱਟੀ ਪੁੱਟ ਕੇ ਦੂਜੇ ਖੇਤ ਵਿੱਚ ਪਾਏ ਜਾਣ ਨੂੰ ਵੀ ਸਰਕਾਰ ਨੇ ਮਾਇਨਿੰਗ ਕਰਾਰ ਦੇ ਦਿੱਤਾ ਹੈ, ਜੋ ਸਰਾਸਰ ਗਲਤ ਹੈ। ਕਿਸਾਨ ਆਗੂਆਂ ਨੇ ਦੋਸ਼ ਲਗਾਏ ਕਿ ਸਥਾਨਕ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਪੰਜਾਬ ਸਰਕਾਰ ਵਿੱਚ ਮਾਇਨਿੰਗ ਮੰਤਰੀ ਹਨ, ਪਰ ਇਸਦੇ ਬਾਜਵੂਦ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਕਿਸਾਨਾਂ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜਿੰਨਾਂ ਸਮਾਂ ਕਿਸਾਨਾਂ ਉਪਰ ਗਲਤ ਪਰਚੇ ਅਤੇ ਜੁਰਮਾਨੇ ਨੂੰ ਰੱਦ ਨਹੀਂ ਕੀਤਾ ਜਾਂਦਾ, ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ।
ਨਾਜਾਇਜ਼ ਮਾਇਨਿੰਗ ਦੇ ਕੀਤੇ ਝੂਠੇ ਪਰਚੇ ਦੇ ਵਿਰੋਧ : ਇਸ ਮੌਕੇ ਧਰਨਾਕਾਰੀ ਭਾਰਤੀ ਕਿਸਾਨ ਯੂਨੀਅਨ ਕਾਦੀਆ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਅਤੇ ਜਸਵੀਰ ਸਿੰਘ ਸੁਖਪੁਰਾ ਨੇ ਕਿਹਾ ਕਿ ਉਹਨਾਂ ਦਾ ਧਰਨਾ ਪਿੰਡ ਛੀਨੀਵਾਲ ਕਲਾਂ ਦੇ ਵਿੱਚ ਨਾਜਾਇਜ਼ ਮਾਇਨਿੰਗ ਦੇ ਕੀਤੇ ਝੂਠੇ ਪਰਚੇ ਦੇ ਵਿਰੋਧ ਵਿੱਚ ਹੈ। ਪਿੰਡ ਦੇ ਚਾਰ ਕਿਸਾਨਾਂ ਉਪਰ ਝੂਠਾ ਪਰਚਾ ਅਤੇ ਜੁਰਮਾਨਾ ਕੀਤਾ ਗਿਆ ਹੈ। ਜਦਕਿ ਕਿਸਾਨਾਂ ਵਲੋਂ ਆਪਣੀ ਜ਼ਮੀਨਾਂ ਵਿੱਚੋਂ ਮਿੱਟੀ ਚੁੱਕ ਕੇ ਆਪਣੇ ਨੀਵੇਂ ਖੇਤਾਂ ਵਿੱਚ ਪਈ ਅਤੇ ਵਿਕਾਸ ਕੰਮਾਂ ਲਈ ਵਰਤਿਆ ਗਿਆ ਸੀ, ਪਰ ਪੰਜਾਬ ਸਰਕਾਰ ਨੇ ਇਸਨੂੰ ਨਾਜਾਇਜ਼ ਮਾਇਨਿੰਗ ਦਾ ਰੂਪ ਦੇ ਦਿੱਤਾ, ਜਦਕਿ ਮੌਕੇ ਤੋਂ ਸਰਕਾਰ ਨੂੰ ਕੋਈ ਟਿੱਪਰ ਜਾਂ ਜੇਸੀਬੀ ਮਸ਼ੀਨ ਜਾਂ ਵੱਡੇ ਵਹੀਕਲ ਨਹੀਂ ਫੜੇ ਗਏ। ਵਿਰਾਸਤੀ ਰੂਪ ਵਿੱਚ ਖੱਡਾ ਲਗਾ ਕੇ ਮਿੱਟੀ ਚੁੱਕ ਰਹੇ ਕਿਸਾਨਾਂ ਉਪਰ ਇਸ ਤਰੀਕੇ ਝੂਠੇ ਕੇਸ ਦਰਜ ਬਹੁਤ ਵੱਡਾ ਧੱਕਾ ਹੈ।
- Heavy Rain in Mansa: ਲਗਾਤਾਰ ਵਰ੍ਹ ਰਹੇ ਮੀਂਹ ਕਾਰਨ ਮਾਨਸਾ ਹੋਇਆ ਜਲਥਲ
- ਡਰੋਨ ਦੀ ਜਾਣਕਾਰੀ ਦੇਣ ਵਾਲੇ ਨੂੰ ਮਿਲੇਗਾ ਲੱਖਾਂ ਦਾ ਇਨਾਮ, ਬਾਰਡਰ ਨੂੰ ਡਰੋਨ ਐਮਰਜੈਂਸੀ ਰਿਸਪਾਂਸ ਸਿਸਟਮ ਨਾਲ ਕੀਤਾ ਗਿਆ ਲੈਸ
- wrestlers Protest: ਪਹਿਲਵਾਨਾਂ ਨੂੰ ਕਿਸਾਨਾਂ ਦਾ ਸਮਰਥਨ, ਇਸ ਤਰ੍ਹਾਂ ਭਲਵਾਨਾਂ ਲਈ ਸੰਘਰਸ਼ ਕਰਨਗੇ ਕਿਸਾਨ
ਮਾਨ ਦੀ ਸਰਕਾਰ ਨੇ ਲਾਹੀ ਸ਼ਰਮ : ਉਹਨਾਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਨੇ ਤਾਂ ਸਭ ਤੋਂ ਵੱਧ ਸ਼ਰਮ ਲਾਹ ਦਿੱਤੀ ਹੈ। ਆਪ ਸਰਕਾਰ ਕਿਸਾਨਾਂ ਦਾ ਲਗਾਤਾਰ ਗਲਾ ਘੁੱਟਣ ਦੀ ਕੋਸ਼ਿਸ਼ ਕਰ ਰਹੀ ਹੈ। ਬਰਨਾਲਾ ਜ਼ਿਲ੍ਹੇ ਵਿੱਚ 30-30 ਫ਼ੁੱਟ ਨੀਵੇਂ ਟੋਏ ਪਾ ਰਹੇ ਕਾਰਪੋਰੇਟਾਂ ਉਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਹਨਾਂ ਕਿਹਾ ਕਿ ਪੰਜਾਬ ਕੈਬਨਿਟ ਵਿੱਚ ਮਾਈਨਿੰਗ ਮੰਤਰੀ ਬਰਨਾਲਾ ਦੇ ਸਥਾਨਕ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਹਨ, ਇਸਦੇ ਬਾਵਜੂਦ ਕਿਸਾਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ।
ਭਾਵੇਂ ਤਿੰਨ ਦਿਨਾਂ ਤੋਂ ਮੌਸਮ ਬੇਹੱਦ ਖ਼ਰਾਬ ਹੈ। ਹਨੇਰੀ ਅਤੇ ਮੀਂਹ ਲਗਾਤਾਰ ਪੈ ਰਿਹਾ ਹੈ, ਪਰ ਇਸਦੇ ਬਾਵਜੂਦ ਕਿਸਾਨ ਇਸ ਧੱਕੇਸ਼ਾਹੀ ਵਿਰੁੱਧ ਆਪਣਾ ਪੱਕਾ ਦਿਨ ਰਾਤ ਦਾ ਮੋਰਚਾ ਲਗਾਈ ਬੈਠੇ ਹਨ। ਉਹਨਾਂ ਕਿਹਾ ਕਿ ਸਾਡੀ ਮੰਗ ਹੈ ਕਿ ਸਰਕਾਰ ਤੁਰੰਤ ਕਿਸਾਨਾਂ ਉਪਰ ਦਰਜ ਝੂਠੇ ਮਾਇਨਿੰਗ ਦੇ ਪਰਚੇ ਅਤੇ ਜ਼ੁਰਮਾਨੇ ਰੱਦ ਕਰੇ। ਉਹ ਕਿਸੇ ਵੀ ਹਾਲਤ ਬਿਨਾਂ ਜੁ਼ਰਮਾਨਾ ਤੇ ਪਰਚੇ ਰੱਦ ਕਰਵਾਏ ਉਠਣ ਵਾਲੇ ਨਹੀਂ ਹਨ। ਉਹਨਾਂ ਕਿਹਾ ਕਿ ਇਸ ਲਈ ਉਹਨਾਂ ਨੂੰ ਜਿੰਨਾਂ ਸਮਾਂ ਵੀ ਸੰਘਰਸ਼ ਕਰਨਾ ਪਿਆ, ਉਹ ਕਰਨਗੇ ਅਤੇ ਕਿਸੇ ਵੀ ਹਾਲਤ ਉਠਣ ਵਾਲੇ ਨਹੀਂ ਹਨ।