ਬਰਨਾਲਾ: ਕੇਂਦਰ ਸਰਕਾਰ ਵੱਲੋਂ ਬਣਾਏ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ (Repeal of agricultural laws) ਦੀ ਲੜਾਈ ਪੰਜਾਬ ਦੇ ਕਿਸਾਨ ਜਿੱਤ ਕੇ ਆਏ ਹਨ। ਸੰਘਰਸ਼ ਜਿੱਤ ਕੇ ਆਏ ਕਿਸਾਨਾਂ ਦਾ ਜਿੱਥੇ ਪੰਜਾਬ ਵਿੱਚ ਸ਼ਾਨਦਾਰ ਸਵਾਗਤ ਹੋਇਆ। ਉਥੇ ਇਸ ਜਿੱਤ ਦੇ ਜਸ਼ਨ ਪਿੰਡਾਂ ਵਿੱਚ ਲਗਾਤਾਰ ਜਾਰੀ ਹਨ। ਬਰਨਾਲਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਕਿਸਾਨਾਂ ਵਲੋਂ ਦੀਵਾਲੀ ਮਨਾਈ ਜਾ ਰਹੀ ਹੈ।
ਬਰਨਾਲਾ ਦੇ ਪਿੰਡ ਚੀਮਾ (Cheema village of Barnala)ਵਾਸੀਆਂ ਵਲੋਂ ਆਪਣੇ ਘਰਾਂ ਅੱਗੇ ਅਤੇ ਸੱਥਾਂ ਵਿੱਚ ਦੀਵੇ ਅਤੇ ਮੋਮਬੱਤੀਆਂ ਜਗਾਈਆਂ ਗਈਆਂ। ਉਥੇ ਦੀਪਮਾਲਾ ਕੀਤੀ ਗਈ ਅਤੇ ਪਟਾਖੇ ਤੇ ਆਤਿਸ਼ਬਾਜ਼ੀ ਚਲਾਈ ਕੇ ਭੰਗੜੇ ਪਾਏ ਗਏ।
ਕਿਸਾਨਾਂ ਨੇ ਕਿਹਾ ਕਿ ਉਹ ਇੱਕ ਬਹੁਤ ਵੱਡੀ ਲੜਾਈ ਜਿੱਤ ਕੇ ਆਏ ਹਨ। ਜਿਸਦੀ ਖੁਸ਼ੀ ਮਨਾਉਣੀ ਬਣਦੀ ਹੈ। ਪੰਜਾਬ ਦੇ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਹੰਕਾਰ ਨੂੰ ਭੰਨਿਆ ਹੈ। ਮੋਦੀ ਸਰਕਾਰ ਨੇ ਜਿੱਥੇ ਕਿਸਾਨਾਂ ਦੇ ਸੰਘਰਸ਼ ਤੋਂ ਘਬਰਾ ਕੇ ਤਿੰਨੇ ਕਾਨੂੰਨ ਵਾਪਿਸ ਲਏ ਹਨ, ਉਥੇ ਕਿਸਾਨਾਂ ਤੋਂ ਮੁਆਫੀ ਵੀ ਮੰਗੀ ਹੈ।
ਉਨ੍ਹਾਂ ਨੇ ਕਿਹਾ ਕਿ ਇਸੇ ਖੁਸ਼ੀ ਵਿੱਚ ਅੱਜ ਉਹਨਾਂ ਦੇ ਪਿੰਡ ਦੇ ਕਿਸਾਨ ਦੀਵਾਲੀ ਮਨਾ ਰਹੇ ਹਨ। ਘਰਾਂ ਅੱਗੇ ਦੀਵੇ ਅਤੇ ਮੋਮਬੱਤੀਆਂ ਜਗਾਈਆਂ ਜਾ ਰਹੀਆਂ ਹਨ। ਉਥੇ ਪਟਾਖੇ ਅਤੇ ਆਤਿਸ਼ਬਾਜ਼ੀ ਚਲਾ ਕੇ ਭੰਗੜੇ ਪਾਏ ਰਹੇ ਹਨ।
ਕਿਸਾਨਾਂ ਨੇ ਕਿਹਾ ਕਿ ਇਸ ਦੌਰਾਨ ਉਹਨਾਂ ਵਲੋਂ ਇਸ ਅੰਦੋਲਨ ਦੇ ਸ਼ਹੀਦ ਹੋਏ ਕਿਸਾਨਾਂ ਨੂੰ ਵੀ ਸ਼ਰਧਾਂਜਲੀ ਭੇਂਟ ਕੀਤੀ ਗਈ ਹੈ।ਕਿਸਾਨਾਂ ਨੇ ਕਿਹਾ ਕਿ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਦੇ ਹਮੇਸ਼ਾ ਨਾਲ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਲੜਾਈ ਪੰਜਾਬ ਦੇ ਕਿਸਾਨ ਜਿੱਤ ਕੇ ਆਏ ਹਨ।