ਬਰਨਾਲਾ: ਪਿੰਡ ਦੀਵਾਨਾ ਵਿਖੇ ਸੋਮਵਾਰ ਨੂੰ ਪਏ ਭਾਰੀ ਮੀਂਹ ਦੇ ਨਾਲ ਨਾਲ ਗੜ੍ਹੇਮਾਰੀ ਹੋਣ ਕਾਰਨ ਲੋਕਾਂ ਦੀਆਂ ਜਿੱਥੇ ਖੜੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ, ਉਥੇ ਹੀ ਮੰਡੀ ਵਿੱਚ ਪਈ ਫ਼ਸਲ ਵੀ ਨੁਕਸਾਨੀ ਗਈ ਹੈ।
ਕਰੀਬ ਅੱਧਾ ਘੰਟਾ ਪਈ ਇਸ ਗੜੇਮਾਰੀ ਨੇ ਕਿਸਾਨਾਂ ਦੀਆਂ ਆਸਾਂ ’ਤੇ ਵੱਡੀ ਸੱਟ ਮਾਰੀ ਹੈ। ਇਸ ਮੀਂਹ ਕਾਰਨ ਮੰਡੀਆਂ ਵਿੱਚ ਪਈ ਫ਼ਸਲ ਪੂਰੀ ਤਰ੍ਹਾਂ ਭਿੱਜ ਗਈ ਅਤੇ ਵਿਕਣ ਤੋਂ ਰਹਿੰਦੀ ਫ਼ਸਲ ਵੀ ਸਿੱਲ ਗਈ ਹੈ।
ਇਸ ਭਿੱਜੀ ਕਣਕ ਨੂੰ ਵਿਕਣ ਵਿੱਚ ਵੀ ਦਿੱਕਤ ਪੈਦਾ ਹੋਵੇਗੀ। ਇਸ ਤੋਂ ਇਲਾਵਾ ਵੱਢਣ ਤੋਂ ਰਹਿੰਦੀ ਫ਼ਸਲ ਦੀਆਂ ਬੱਲੀਆਂ ਵੀ ਗੜੇਮਾਰੀ ਨੇ ਝਾੜ ਦਿੱਤੀਆਂ ਹਨ। ਮੀਂਹ ਕਾਰਨ ਕਿਸਾਨਾਂ ਦੇ ਹੋਏ ਇਸ ਨੁਕਸਾਨ ਲਈ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ।
ਕੋਰੋਨਾ ਵਾਇਰਸ ਕਾਰਨ ਲੱਗੇ ਕਰਫਿਊ ਕਾਰਨ ਇਸ ਵਾਰ ਕਣਕ ਦੀ ਵਾਢੀ ਅਤੇ ਮੰਡੀਕਰਨ ਪਹਿਲਾਂ ਹੀ ਕਿਸਾਨਾਂ ਲਈ ਚੁਣੌਤੀ ਭਰਿਆ ਕੰਮ ਹੈ। ਇਸ ਦੌਰਾਨ ਖਰਾਬ ਮੌਸਮ ਅਤੇ ਬੇਮੌਸਮਾ ਮੀਂਹ ਕਿਸਾਨਾਂ ਲਈ ਨਵੀਂ ਮੁਸ਼ਕਲ ਖੜ੍ਹੀਆਂ ਕਰ ਰਿਹਾਆਂ ਹੈ।