ਬਰਨਾਲਾ: ਲੋੜਵੰਦ ਲੋਕਾਂ ਨੂੰ 5 ਲੱਖ ਤੱਕ ਦਾ ਮੁਫ਼ਤ ਇਲਾਜ਼ ਦੀ ਸੁਵਿਧਾ ਦੇਣ ਲਈ ਪੰਜਾਬ ਸਰਕਾਰ ਵੱਲੋਂ ਆਯੁਸਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਚਲਾਈ ਜਾ ਰਹੀ ਹੈ। ਇਸ ਯੋਜਨਾ ਤਹਿਤ ਸਰਕਾਰ ਵੱਲੋਂ ਯੋਗ ਲਾਭਪਾਤਰੀ ਪਰਿਵਾਰ ਨੂੰ ਰਜਿਸਟਰਡ ਕਰਕੇ ਈ-ਕਾਰਡ ਬਣਾਏ ਜਾ ਰਹੇ ਹਨ। ਜਿਸ ਤਹਿਤ ਹੁਣ ਜ਼ਿਲਾ ਬਰਨਾਲਾ ਵਿੱਚ ਈ-ਕਾਰਡ ਬਨਾਉਣ ਦੀ ਪ੍ਰਕਿਰਿਆ ਤੇਜ਼ ਕੀਤੀ ਗਈ ਹੈ।
ਬਰਨਾਲਾ ਜ਼ਿਲ੍ਹੇ ਦੇ ਸੇਵਾ ਕੇਂਦਰਾਂ, ਸਰਕਾਰੀ ਹਸਪਤਾਲ ਅਤੇ ਨਗਰ ਕੌਂਸ਼ਲਾਂ ਵਿੱਚ ਇਹ ਈ-ਕਾਰਡ ਬਨਾਉਣ ਦੀ ਸਹੂਲਤ ਦਿੱਤੀ ਗਈ ਹੈ। ਇਸ ਲਈ ਸਰਕਾਰ ਵੱਲੋਂ 28 ਫ਼ਰਵਰੀ ਆਖ਼ਰੀ ਤਾਰੀਖ਼ ਦਿੱਤੀ ਗਈ ਹੈ। ਜਿਸ ਕਰਕੇ ਜ਼ਿਲਾ ਪ੍ਰਸ਼ਾਸ਼ਨ ਵਲੋਂ ਵੱਧ ਤੋਂ ਵੱਧ ਲੋੜਵੰਦ ਲੋਕਾਂ ਨੂੰ ਇਸ ਯੋਜਨਾ ਨਾਲ ਜੁੜ ਕੇ ਆਪਣੇ ਈ-ਕਾਰਡ ਬਨਾਉਣ ਦੀ ਅਪੀਲ ਕੀਤੀ ਗਈ ਹੈ।
ਸਿਵਲ ਸਰਜਨ ਡਾ. ਹਰਿੰਦਜੀਤ ਸਿੰਘ ਨੇ ਦੱਸਿਆ ਕਿ ਆਯੁਸਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਨਾਲ ਜੁੜ ਕੇ ਲੋੜਵੰਦ ਪਰਿਵਾਰਾਂ ਨੂੰ ਇਲਾਜ ਕਰਵਾਉਣ ਵਿੱਚ ਚੰਗੀ ਸਹੂਲਤ ਮਿਲ ਰਹੀ ਹੈ। ਜਿਸ ਕਰਕੇ ਇਹ ਕਾਰਡ ਬਨਾਉਣ ਦੀ ਆਖ਼ਰੀ ਤਾਰੀ 28 ਫ਼ਰਵਰੀ ਹੈ। ਜਿਸ ਕਰਕੇ ਲੋੜਵੰਦ ਪਰਿਵਾਰਾਂ ਨੂੰ ਇਸ ਯੋਜਨਾ ਨਾਲ ਜੁੜ ਕੇ ਆਪਣੇ ਈ-ਕਾਰਡ ਬਨਾਉਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਈ-ਕਾਰਡ ਬਣਾਉਣ ਲਈ ਆਧਾਰ ਕਾਰਡ ਅਤੇ ਪਰਿਵਾਰਕ ਪਹਿਚਾਣ ਪੱਤਰ ਜ਼ਰੂਰੀ ਹੈ।
ਇਸ ਤੋਂ ਇਲਾਵਾ ਰਾਸ਼ਨ ਕਾਰਡ ਜਾਂ ਸਰਪੰਚ ਅਤੇ ਐਮਸੀ ਤੋਂ ਤਸਦੀਕ ਕੀਤਾ ਸਵੈਘੋਸ਼ਣਾ ਪੱਤਰ ਵੀ ਲਗਾਇਆ ਜਾ ਸਕਦਾ ਹੈ। ਇਸ ਲਈ ਸਰਕਾਰੀ ਫ਼ੀਸ ਸਿਰਫ਼ 30 ਰੁਪਏ ਹੈ। ਜਿਸ ਉਪਰੰਤ ਲਾਭਪਾਤਰੀ ਦਾ ਇਹ ਬੀਮਾ ਯੋਜਨਾ ਦਾ ਈ-ਕਾਰਡ ਬਣ ਜਾਂਦਾ ਹੈ। ਇਸ ਸਬੰਧੀ ਹੋਰ ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰ.104 ਵੀ ਜਾਰੀ ਕੀਤਾ ਗਿਆ ਹੈ।