ਬਰਨਾਲਾ: ਐਤਵਾਰ ਨੂੰ ਮਾਰਕੀਟ ਕਮੇਟੀ ਦੇ ਸਾਹਮਣੇ ਦਾਣਾਮੰਡੀ ਭਦੌੜ ਵਿਖੇ ਕੁਝ ਕਿਸਾਨਾਂ ਵੱਲੋਂ ਨਾਅਰੇਬਾਜ਼ੀ ਕਰਕੇ ਕਣਕ ਦੀ ਖਰੀਦ ਸ਼ੁਰੂ ਕਰਨ ਦੀ ਮੰਗ ਕੀਤੀ ਗਈ ਸੀ। ਜਿਸ ਦੀ ਖ਼ਬਰ ਈਟੀਵੀ ਭਾਰਤ ਵਿੱਚ ਪਹਿਲ ਦੇ ਆਧਾਰ ’ਤੇ ਲਗਾਈ ਗਈ ਸੀ।
etv bharat ਦੀ ਖਬਰ ਦਾ ਅਸਰ: ਖ਼ਬਰ ਲਗਾਏ ਜਾਣ ਤੋਂ ਤੁਰੰਤ ਬਾਅਦ ਮਾਰਕੀਟ ਕਮੇਟੀ ਭਦੌੜ ਦੇ ਅਧਿਕਾਰੀ ਐਕਸ਼ਨ ਵਿੱਚ ਆ ਗਏ ਅਤੇ ਕੁਝ ਹੀ ਸਮੇਂ ਵਿੱਚ ਦਾਣਾਮੰਡੀ ਭਦੌੜ ਵਿਖੇ ਆਈ ਕਣਕ ਦੀ ਬੋਲੀ ਸ਼ੁਰੂ ਕਰਵਾ ਦਿੱਤੀ ਗਈ। ਦੱਸਣਯੋਗ ਹੈ ਕਿ ਦਾਣਾ ਮੰਡੀ ਭਦੌੜ ਵਿਖੇ ਨਾਅਰੇਬਾਜ਼ੀ ਕਰਨ ਵਾਲੇ ਕਿਸਾਨ ਪਿਛਲੇ ਚਾਰ ਪੰਜ ਦਿਨਾਂ ਤੋਂ ਕਣਕ ਦਾਣਾ ਮੰਡੀ ਵਿੱਚ ਸੁੱਟੀ ਬੈਠੇ ਸਨ ਅਤੇ ਉਨ੍ਹਾਂ ਦੀ ਕਣਕ ਦੀ ਬੋਲੀ ਨਹੀਂ ਲੱਗ ਰਹੀ ਸੀ। ਮਾਰਕੀਟ ਕਮੇਟੀ ਦੇ ਸਕੱਤਰ ਸੁਖਚੈਨ ਸਿੰਘ ਰੌਤਾ, ਮੰਡੀ ਸੁਪਰਵਾਈਜਰ ਰਣਦੀਪ ਸਿੰਘ, ਭੋਲਾ ਸਿੰਘ ਕਲਰਕ ਨੇ ਕਣਕ ਦੀ ਬੋਲੀ ਸ਼ੁਰੂ ਕਰਵਾ ਦਿੱਤੀ।
ਇਹ ਵੀ ਪੜੋ: ਨਸ਼ੇ ਨੂੰ ਲੈਕੇ ਨੌਜਵਾਨਾਂ ਨੇ ਸਿਹਤ ਮੰਤਰੀ ਦੇ ਸਾਹਮਣੇ ਪੁਲਿਸ ਕੀਤੀ ਬੇਨਕਾਬ !
ਕਈ ਦਿਨਾਂ ਤੋਂ ਮੰਡੀ ਵਿੱਚ ਬੈਠੇ ਸਨ ਕਿਸਾਨ: ਇਸ ਤੋਂ ਪਹਿਲਾਂ ਜਾਣਕਾਰੀ ਦਿੰਦਿਆਂ ਕਰਮਜੀਤ ਸਿੰਘ ਮਾਨ ਨੇ ਦੱਸਿਆ ਕਿ ਅਸੀਂ ਤਕਰੀਬਨ ਪਿਛਲੇ 4-5 ਦਿਨ੍ਹਾਂ ਤੋਂ ਕਣਕ ਮੰਡੀ ਵਿਚ ਛੁੱਟੀ ਬੈਠੇ ਹਾਂ, ਪਰ ਇੱਥੇ ਕਣਕ ਖਰੀਦਣੀ ਤਾਂ ਦੂਰ ਮੰਡੀ ਵਿੱਚ ਕੋਈ ਪ੍ਰਬੰਧ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇੱਥੇ ਨਾ ਤਾਂ ਪਾਣੀ ਦਾ ਪ੍ਰਬੰਧ ਹੈ ਅਤੇ ਨਾ ਹੀ ਲੈਟਰੀਨ ਅਤੇ ਬਾਥਰੂਮ ਦਾ ਪ੍ਰਬੰਧ ਹੈ ਅਤੇ ਸ਼ਾਮ ਵੇਲੇ ਜੋ ਮਾਰਕੀਟ ਕਮੇਟੀ ਵੱਲੋਂ ਲਾਈਟਾਂ ਲਗਾਈਆਂ ਗਈਆਂ ਹਨ, ਉਹ ਵੀ ਨਹੀਂ ਚੱਲਦੀਆਂ। ਜਿਸ ਕਾਰਨ ਮੰਡੀ ਵਿੱਚ ਸ਼ਾਮ ਵੇਲੇ ਹੀ ਹਨੇਰਾ ਛਾ ਜਾਂਦਾ ਹੈ।
ਉਨ੍ਹਾਂ ਮਾਰਕੀਟ ਕਮੇਟੀ ਭਦੌੜ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਸੀ ਜੇਕਰ ਇੱਕ ਦੋ ਦਿਨਾਂ ਵਿੱਚ ਉਨ੍ਹਾਂ ਦੀ ਕਣਕ ਦੀ ਬੋਲੀ ਨਹੀਂ ਲਗਾਈ ਗਈ ਤਾਂ ਉਹ ਵੱਡਾ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਣਗੇ। ਇਥੇ ਹੀ ਮੌਜੂਦ ਇਕ ਹੋਰ ਕਿਸਾਨ ਰਣਜੀਤ ਸਿੰਘ ਉਗੋਕੇ ਨੇ ਕਿਹਾ ਕਿ ਉਸ ਨੇ ਵੀ ਤਕਰੀਬਨ 6 ਅਪ੍ਰੈਲ ਨੂੰ ਭਦੌੜ ਦੀ ਮੰਡੀ ਵਿੱਚ ਕਣਕ ਲਿਆਂਦੀ ਸੀ।
ਇੱਥੇ ਕਣਕ ਲਿਆਉਣ ਵਾਲੇ ਕਿਸਾਨ ਖੱਜਲ-ਖੁਆਰ ਹੋਣ ਲਈ ਮਜ਼ਬੂਰ ਸਨ। ਉਨ੍ਹਾਂ ਕਿਹਾ ਕਿ ਭਦੌੜ ਦੀ ਏਨੀ ਵੱਡੀ ਮੰਡੀ ਹੋਣ ਦੇ ਬਾਵਜੂਦ ਸ਼ਰਾਬ ਪੀਣ ਵਾਲੇ ਪਾਣੀ ਦੇ ਪੰਜ ਹੀ ਕੈਂਪਰ ਮੰਗਵਾਏ ਜਾ ਰਹੇ ਹਨ, ਜੋ ਕਿ ਕੁਝ ਸਮੇਂ ਵਿੱਚ ਹੀ ਖ਼ਤਮ ਹੋ ਜਾਂਦੇ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉਨ੍ਹਾਂ ਹੁਕਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ।
ਇਹ ਵੀ ਪੜੋ: ਕਣਕ ਦੀ ਖ਼ਰੀਦ ਸ਼ੁਰੂ ਨਾ ਹੋਣ 'ਤੇ ਕਿਸਾਨਾਂ ਵੱਲੋਂ ਨਾਅਰੇਬਾਜ਼ੀ