ਬਰਨਾਲਾ: ਸੰਗਰੂਰ ਲੋਕ ਸਭਾ ਜ਼ਿਮਨੀ ਚੋਣ (Sangrur Lok Sabha by-election) ਨੂੰ ਲੈ ਕੇ ਭਾਜਪਾ, ਸ਼੍ਰੋਮਣੀ ਅਕਾਲੀ ਦਲ ਸੰਯੁਕਤ (Shiromani Akali Dal United) ਅਤੇ ਪੰਜਾਬ ਲੋਕ ਕਾਂਗਰਸ (Punjab Lok Congress) ਦੇ ਸਾਂਝੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਹੱਕ ਵਿੱਚ ਪ੍ਰਚਾਰ ਕਰਨ ਸਾਬਕਾ ਵਿੱਤ ਮੰਤਰੀ ਪੰਜਾਬ (Former Finance Minister of Punjab) ਪਰਮਿੰਦਰ ਸਿੰਘ ਢੀਂਡਸਾ ਬਰਨਾਲਾ ਵਿਖੇ ਪਹੁੰਚੇ। ਇਸ ਮੌਕੇ ਪਰਮਿੰਦਰ ਸਿੰਘ ਢੀਂਡਸਾ ਨੇ ਆਪਣੇ ਪੁਰਾਣੇ ਸਾਥੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ (President of the Shiromani Akali Dal) ਸੁਖਬੀਰ ਸਿੰਘ ਬਾਦਲ ਨੂੰ ਕਰੜੇ ਹੱਥੀਂ ਲਿਆ।
ਉਨ੍ਹਾਂ ਕਹਿਾ ਕਿ ਅੱਜ ਕਿਹੜੇ ਮੂੰਹ ਨਾਲ ਸੁਖਬੀਰ ਸਿੰਘ ਬਾਦਲ (Sukhbir Singh Badal) ਆਪਣੇ ਆਪ ਨੂੰ ਪੰਥਕ ਕਹਿ ਰਹੇ ਹਨ। ਉਨ੍ਹਾਂ ਕਿਹਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਬੀਬੀ ਕਮਲਦੀਪ ਕੌਰ ਜੇਕਰ ਬਾਦਲ ਦਲ ਵੱਲੋਂ ਚੋਣ ਨਾ ਲੜਦੇ ਤਾਂ ਸ਼ਾਇਦ ਲੋਕ ਉਨ੍ਹਾਂ ਨੂੰ ਪੰਥਕ ਮੰਨ ਲੈਂਦੇ। ਜੇਕਰ ਉਹ ਆਜ਼ਾਦ ਵੀ ਚੋਣ ਲੜਦੇ ਤਾਂ ਵੀ ਲੋਕ ਉਨ੍ਹਾਂ ਨੂੰ ਪੰਥਕ ਮੰਨ ਲੈਂਦੇ, ਪਰ ਉਨ੍ਹਾਂ ਨੂੰ ਸਭ ਤੋਂ ਵੱਡਾ ਨੁਕਸਾਨ ਹੀ ਇਸ ਗੱਲ ਦਾ ਹੈ ਕਿ ਉਹ ਬਾਦਲ ਦਲ ਵਲੋਂ ਚੋਣ ਲੜ ਰਹੇ ਹਨ। ਉਹ ਬਾਦਲ ਦਲ ਦੇ ਚੋਣ ਨਿਸ਼ਾਨ ਤੇ ਚੋਣ ਲੜ ਰਹੇ ਹਨ, ਇਸੇ ਕਰਕੇ ਉਹਨਾਂ ਨੂੰ ਜੋ ਵੋਟ ਪੈਣੀ ਚਾਹੀਦੀ ਸੀ, ਉਹ ਹੁਣ ਨਹੀਂ ਪਵੇਗੀ।
ਉਨ੍ਹਾਂ ਕਿਹਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਬੀਬੀ ਕਮਲਦੀਪ ਕੌਰ ਨੂੰ ਚੋਣਾਂ ਵਿੱਚ ਖੜਾ ਕਰਕੇ ਸੁਖਬੀਰ ਬਾਦਲ (Sukhbir Singh Badal) ਨੇ ਬੰਦੂਕ ਇਹਨਾਂ ਦੇ ਮੋਢੇ ‘ਤੇ ਧਰਕੇ ਚਲਾਈ ਹੈ ਕਿ ਸ਼ਾਇਦ ਉਹਨਾਂ ਨੂੰ ਕੋਈ ਲਾਹਾ ਮਿਲੇ। ਆਪਣੀ ਸਾਖ ਬਹਾਲ ਰੱਖਣ ਲਈ ਬੰਦੀ ਸਿੰਘਾਂ ਦਾ ਮੁੱਦਾ ਚੁੱਕ ਕੇ ਸੁਖਬੀਰ ਬਾਦਲ ਨੇ ਐੱਸ.ਜੀ.ਪੀ.ਸੀ. ਨੂੰ ਮੁੜ ਵਰਤਿਆ ਹੈ।
ਇਹ ਵੀ ਪੜ੍ਹੋ:UP ਵਿੱਚ ਗੈਂਗਸਟਰਾਂ ਅੰਦਰ ਸਰਕਾਰ ਦਾ ਖੌਫ਼ ਤਾਂ ਪੰਜਾਬ ਅੰਦਰ ਕਿਉਂ ਬੇਖ਼ੌਫ ਹੋਏ ਗੈਂਗਸਟਰ ?