ETV Bharat / state

ਗੁਰੂਘਰ ਦੀ ਵਾਇਰਲ ਵੀਡੀਓ ਦੇ ਸਬੰਧ ’ਚ ਪ੍ਰਬੰਧਕਾਂ ਨੇ ਰੱਖਿਆ ਪੱਖ, ਸੱਚਾਈ ਕੀਤੀ ਬਿਆਨ - ਸ਼੍ਰੋਮਣੀ ਕਮੇਟੀ

ਪਿਛਲੇ ਦਿਨੀਂ ਇੱਕ ਔਰਤ ਵਲੋਂ ਸ਼ੋਸ਼ਲ ਮੀਡੀਏ ’ਤੇ ਗੁਰਦੁਆਰਾ ਸਾਹਿਬ ਦੀ ਵੀਡੀਓ ਬਣਾ ਕੇ ਵਾਇਰਲ ਕੀਤੀ ਗਈ। ਇਹ ਵੀਡੀਓ ਬਰਨਾਲਾ ਜ਼ਿਲ੍ਹੇ ਦੇ ਪਿੰਡ ਟੱਲੇਵਾਲ ਦੇ ਗੁਰਦੁਆਰਾ ਸਾਹਿਬ ਦੀ ਸੀ। ਜਿੱਥੇ ਇੱਕ ਔਰਤ ਵਲੋਂ ਸੇਵਾ ਦੇ ਨਾਮ ’ਤੇ ਗੁਰੂ ਘਰ ’ਚ ਸੇਵਾ ਕਰ ਰਹੀਆਂ ਔਰਤਾਂ ਅਤੇ ਸੇਵਾਦਾਰਾਂ ਲਈ ਭੱਦੀ ਸ਼ਬਦਾਵਲੀ ਵਰਤੀ ਗਈ।

ਗੁਰੂਘਰ ਦੀ ਵਾਇਰਲ ਵੀਡੀਓ ਦੇ ਸਬੰਧ ’ਚ ਪ੍ਰਬੰਧਕਾਂ ਨੇ ਰੱਖਿਆ ਪੱਖ, ਸੱਚਾਈ ਕੀਤੀ ਬਿਆਨ

author img

By

Published : Apr 12, 2021, 9:09 AM IST

ਬਰਨਾਲਾ: ਪਿਛਲੇ ਦਿਨੀਂ ਇੱਕ ਔਰਤ ਵਲੋਂ ਸ਼ੋਸ਼ਲ ਮੀਡੀਏ ’ਤੇ ਗੁਰਦੁਆਰਾ ਸਾਹਿਬ ਦੀ ਵੀਡੀਓ ਬਣਾ ਕੇ ਵਾਇਰਲ ਕੀਤੀ ਗਈ। ਇਹ ਵੀਡੀਓ ਬਰਨਾਲਾ ਜ਼ਿਲ੍ਹੇ ਦੇ ਪਿੰਡ ਟੱਲੇਵਾਲ ਦੇ ਗੁਰਦੁਆਰਾ ਸਾਹਿਬ ਦੀ ਸੀ। ਜਿੱਥੇ ਇੱਕ ਔਰਤ ਵਲੋਂ ਸੇਵਾ ਦੇ ਨਾਮ ’ਤੇ ਗੁਰੂ ਘਰ ’ਚ ਸੇਵਾ ਕਰ ਰਹੀਆਂ ਔਰਤਾਂ ਅਤੇ ਸੇਵਾਦਾਰਾਂ ਲਈ ਭੱਦੀ ਸ਼ਬਦਾਵਲੀ ਵਰਤੀ ਗਈ। ਵੀਡੀਓ ਬਣਾ ਰਹੀ ਔਰਤ ਵਲੋਂ ਗੁਰੂਘਰ ਦੀ ਮਰਿਯਾਦਾ ਦਾ ਵੀ ਖਿਆਲ ਨਹੀਂ ਰੱਖਿਆ ਗਿਆ ਅਤੇ ਸੇਵਾ ਕਰ ਰਹੀਆਂ ਬੀਬੀਆਂ ਦੇ ਚਰਿੱਤਰ ਸਬੰਧੀ ਗਲਤ ਟਿੱਪਣੀਆਂ ਵੀ ਕੀਤੀਆਂ ਗਈਆਂ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਵਲੋਂ ਵੀ ਸ਼ੋਸ਼ਲ ਮੀਡੀਏ ’ਤੇ ਗੁਰੂਘਰ ਅਤੇ ਉਥੋਂ ਦੇ ਸੇਵਾਦਾਰਾਂ ’ਤੇ ਗਲਤ ਟਿੱਪਣੀਆਂ ਕੀਤੀਆਂ ਜਾ ਰਹੀਆਂ ਸਨ। ਜਿਸਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿਗ ਕਮੇਟੀ ਮੈਂਬਰ ਜੱਥੇਦਾਰ ਬਲਦੇਵ ਸਿੰਘ ਚੂੰਘਾਂ ਅਤੇ ਗੁਰੂ ਘਰ ਦੇ ਸੇਵਾਦਾਰਾਂ ਵਲੋਂ ਆਪਣਾ ਪੱਖ ਰੱਖਿਆ ਗਿਆ।

ਗੁਰੂਘਰ ਦੀ ਵਾਇਰਲ ਵੀਡੀਓ ਦੇ ਸਬੰਧ ’ਚ ਪ੍ਰਬੰਧਕਾਂ ਨੇ ਰੱਖਿਆ ਪੱਖ, ਸੱਚਾਈ ਕੀਤੀ ਬਿਆਨ

ਜੱਥੇਦਾਰ ਚੂੰਘਾਂ ਨੇ ਦੱਸਿਆ ਕਿ ਇਹ ਵੀਡੀਓ ਪਿੰਡ ਦੀ ਹੀ ਇੱਕ ਔਰਤ ਵਲੋਂ ਬਣਾ ਕੇ ਵਾਇਰਲ ਕੀਤੀ ਗਈ ਹੈ। ਜਿਸਨੂੰ ਪਿੰਡ ਦੇ ਲੋਕਾਂ ਵਲੋਂ ਮਾਨਸਿਕ ਰੋਗੀ ਦੱਸਿਆ ਜਾ ਰਿਹਾ ਹੈ। ਪਰ ਜੋ ਲੋਕ ਵੀਡੀਓ 'ਤੇ ਗਲਤ ਟਿੱਪਣੀਆਂ ਕਰਕੇ ਗੁਰੂਘਰ ਨੂੰ ਨਿਸ਼ਾਨਾ ਬਣਾ ਰਹੇ ਹਨ, ਉਹਨਾਂ ਨੂੰ ਪਹਿਲਾਂ ਸੱਚ ਪਤਾ ਕਰ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਟੱਲੇਵਾਲ ਦੇ ਇਸ ਗੁਰੂ ਘਰ ਵਲੋਂ ਸਮਾਜ ਲਈ ਬਹੁਤ ਸੇਵਾਵਾਂ ਨਿਰਸਵਾਰਥ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਵਲੋਂ ਪਿੰਡ ਅਤੇ ਇਲਾਕੇ ਲਈ ਸਿੱਖਿਆ, ਸਿਹਤ ਅਤੇ ਧਰਮ ਦੇ ਖ਼ੇਤਰ 'ਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। ਬਿਨ੍ਹਾਂ ਕਿਸੇ ਮੁਨਾਫ਼ੇ ਤੋਂ ਵਿੱਦਿਅਕ ਅਦਾਰੇ ਚਲਾਏ ਜਾ ਰਹੇ ਹਨ, ਜਿਨ੍ਹਾਂ 'ਚ ਬੱਚੇ ਮੁਫ਼ਤ ਸਿੱਖਿਆ ਹਾਸਲ ਕਰ ਰਹੇ ਹਨ। ਪਰ ਉਕਤ ਔਰਤ ਵਲੋਂ ਵੀਡੀਓ ਵਾਇਰਲ ਕਰਕੇ ਗੁਰੂਘਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਕਿਹਾ ਕਿ ਗੁਰੂਘਰ ਦੇ ਸੇਵਾਦਾਰ ਉਸ ਔਰਤ ਦਾ ਇਲਾਜ ਕਰਵਾਉਣ ਲਈ ਵੀ ਤਿਆਰ ਹਨ। ਉਨ੍ਹਾਂ ਦਾ ਕਹਿਣਾ ਕਿ ਮਹਿਲਾ ਹੋਣ ਕਾਰਨ ਔ੍ਰਤ ਖਿਲਾਫ਼ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਰਹੀ।

ਇਹ ਵੀ ਪੜ੍ਹੋ:ਡਲਹੌਜ਼ੀ ਘੁੰਮਣ ਗਿਆ ਪਰਿਵਾਰ, ਪਿੱਛੋ ਚੋਰਾਂ ਦੀ ਹੋਈ ਚਾਂਦੀ

ETV Bharat Logo

Copyright © 2025 Ushodaya Enterprises Pvt. Ltd., All Rights Reserved.