ETV Bharat / state

Murder in Barnala: ਪਿਓ ਪੁੱਤ ਨੇ ਰਲ਼ ਕੇ ਕੀਤਾ ਨੌਜਵਾਨ ਦਾ ਕਤਲ, ਇਸ ਤਰ੍ਹਾਂ ਵਾਰਦਾਤ ਨੂੰ ਦਿੱਤਾ ਅੰਜ਼ਾਮ

author img

By

Published : Feb 6, 2023, 7:33 AM IST

ਬਰਨਾਲਾ ਦੇ ਪਿੰਡ ਸਹਿਜੜਾ ਵਿੱਚ ਚਾਚੇ ਅਤੇ ਉਸ ਦੇ ਪੁੱਤਰ ਨੇ ਮਿਲ ਕੇ ਭਤੀਜੇ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਮਾਂ ਦਾ ਰੋ- ਰੋ ਕੇ ਬੁਰਾ ਹਾਲ ਹੈ। ਨੌਜਵਾਨ ਦੀ ਉਮਰ 20 ਸਾਲ ਦੇ ਕਰੀਬ ਸੀ। ਇਸ ਮੌਕੇ ਮੁਲਜ਼ਮ ਨੇ ਚਾਕੂ ਮਾਰ ਕੇ ਇੱਕ ਔਰਤ ਅਤੇ ਉਸ ਦੇ ਪੁੱਤਰ ਨੂੰ ਵੀ ਜ਼ਖਮੀ ਕੀਤਾ ਹੈ।

Murder in Sahajra village of Barnala
Murder in Sahajra village of Barnala

ਪਿਓ ਪੁੱਤ ਨੇ ਰਲ਼ ਕੇ ਕੀਤਾ ਨੌਜਵਾਨ ਦਾ ਕਤਲ

ਬਰਨਾਲਾ: ਜ਼ਿਲ੍ਹੇ ਦੇ ਪਿੰਡ ਸਹਿਜੜਾ ਵਿੱਚ ਇੱਕ ਨੌਜਵਾਨ ਦਾ ਉਸ ਦੇ ਚਾਚੇ ਤੇ ਉਸਦੇ ਪੁੱਤਰ ਨੇ ਕਤਲ ਕਰ ਦਿੱਤਾ। ਘਟਨਾ ਵਿੱਚ ਇੱਕ ਮਹਿਲਾ ਤੇ ਉਸਦਾ ਪੁੱਤਰ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ। ਜ਼ਖ਼ਮੀ ਔਰਤ ਨੂੰ ਚੰਡੀਗੜ੍ਹ ਭੇਜ ਦਿੱਤਾ ਗਿਆ ਹੈ ਅਤੇ ਜ਼ਖ਼ਮੀ ਨੌਜਵਾਨ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਘਟਨਾ ਸ਼ਨੀਵਾਰ ਦੇਰ ਰਾਤ ਦੀ ਹੈ। ਮੁਲਜ਼ਮ ਨੇ ਤੇਜ਼ਧਾਰ ਹਥਿਆਰ ਨਾਲ ਇਹ ਘਟਨਾ ਨੂੰ ਅੰਜ਼ਾਮ ਦਿੱਤਾ ਹੈ। ਪੁਲਿਸ ਨੇ ਮੁਲਜ਼ਮਾਂ ਵਿਰੁੱਧ ਕਤਲ ਦਾ ਪਰਚਾ ਦਰਜ਼ ਕਰ ਲਿਆ ਹੈ। ਮ੍ਰਿਤਕ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਉਸ ਦਾ ਪਿਤਾ ਬੀਮਾਰੀ ਕਾਰਨ ਮੰਜੇ 'ਤੇ ਪਿਆ ਹੈ। ਜਦਕਿ ਉਸਦੀਆਂ ਦੋਵੇਂ ਭੈਣਾਂ ਵਿਦੇਸ਼ ਵਿੱਚ ਹਨ ਅਤੇ ਘਰ ਵਿੱਚ ਇਕੱਲੀ ਮਾਂ ਦਾ ਰੋ ਰੋ ਬੁਰਾ ਹਾਲ ਹੈ।

ਨਸ਼ੇ ਦੀ ਹਾਲਤ ਵਿੱਚ ਭਤੀਜੇ ਨੂੰ ਮਾਰਿਆ ਚਾਕੂ: ਇਸ ਘਟਨਾ ਵਿੱਚ ਜਖ਼ਮੀ ਹੋਏ ਰਮਨਦੀਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਜਗਸੀਰ ਸਿੰਘ ਆਪਣੇ ਭਤੀਜੇ ਜਗਦੀਪ ਸਿੰਘ ਨੂੰ ਗਾਲਾਂ ਕੱਢ ਰਿਹਾ ਸੀ। ਇਸੇ ਦਰਮਿਆਨ ਜਗਸੀਰ ਸਿੰਘ ਅਤੇ ਉਸ ਦੇ ਪਿਤਾ ਨੇ ਜਗਦੀਪ ਸਿੰਘ, ਮੇਰੇ ਅਤੇ ਮੇਰੀ ਮਾਤਾ ਦੇ ਚਾਕੂ ਮਾਰਿਆ। ਇਸ ਘਟਨਾ ਦੌਰਾਨ ਜਗਦੀਪ ਸਿੰਘ ਦੀ ਮੌਤ ਹੋ ਗਈ। ਜਦਕਿ ਮੈਂ ਅਤੇ ਮੇਰੀ ਮਾਤਾ ਗੰਭੀਰ ਰੂਪ ਵਿੱਚ ਜਖ਼ਮੀ ਹਾਂ। ਮੇਰੀ ਮਾਤਾ ਨੂੰ ਗੰਭੀਰ ਜਖ਼ਮੀ ਹਾਲਤ ਵਿੱਚ ਚੰਡੀਗੜ੍ਹ ਰੈਫ਼ਰ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਲੜਾਈ ਦਾ ਕਾਰਨ ਜਗਸੀਰ ਸਿੰਘ ਦਾ ਨਸ਼ੇ ਦੀ ਹਾਲਤ ਵਿੱਚ ਹੋਣਾ ਸੀ। ਉਹਨਾਂ ਮੁਲਾਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਪੁਲਿਸ ਵੱਲੋਂ ਜਾਂਚ ਸ਼ੁਰੂ: ਇਸ ਸਬੰਧੀ ਸਬ ਇੰਸਪੈਕਟਰ ਸੱਤਪਾਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਪਿੰਡ ਸਹਿਜੜਾ ਵਿਖੇ ਦੋ ਪਰਿਵਾਰਾਂ ਦਰਮਿਆਨ ਹੋਈ ਲੜਾਈ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਹੈ। ਜਦਕਿ ਇਕ ਔਰਤ ਤੇ ਇੱਕ ਨੌਜਵਾਨ ਜਖ਼ਮੀ ਹੋਏ ਹਨ। ਪੁਲਿਸ ਨੇ ਮ੍ਰਿਤਕ ਦੀ ਮਾਂ ਦੇ ਬਿਆਨ ਦੇ ਆਧਾਰ ’ਤੇ ਮੁਲਜ਼ਮਾਂ ਵਿਰੁੱਧ ਪਰਚਾ ਦਰਜ਼ ਕਰ ਲਿਆ ਹੈ।

ਇਹ ਵੀ ਪੜ੍ਹੋ:- ਬਾਬਾ ਰਾਮਦੇਵ 'ਤੇ ਮਾਮਲਾ ਦਰਜ, ਇਕ ਵਿਸ਼ੇਸ਼ ਧਰਮ 'ਤੇ ਕੀਤੀ ਸੀ ਇਤਰਾਜ਼ਯੋਗ ਟਿੱਪਣੀ

ETV Bharat Logo

Copyright © 2024 Ushodaya Enterprises Pvt. Ltd., All Rights Reserved.