ਬਰਨਾਲਾ: ਜ਼ਿਲ੍ਹਾ ਬਰਨਾਲਾ ਦੇ ਭਦੌੜ ਇਲਾਕੇ ਵਿੱਚ ਦਿੱਲੀ ਤੋਂ ਇੱਕ 39 ਸਾਲਾ ਵਿਅਕਤੀ 4 ਜੂਨ ਨੂੰ ਆਇਆ ਸੀ, ਜਿਸ ਤੋਂ ਬਾਅਦ ਉਸ ਦਾ 8 ਜੂਨ ਨੂੰ ਕੋਰੋਨਾ ਟੈਸਟ ਲੈੱਬ ਵਿੱਚ ਭੇਜਿਆ ਗਿਆ ਸੀ। ਦੱਸ ਦੇਈਏ ਕਿ ਉਸ ਵਿਅਕਤੀ ਦਾ ਟੈਸਟ ਪੌਜ਼ੀਟਿਵ ਉਪਰੰਤ ਉਸ ਨੂੰ ਬਰਨਾਲਾ ਦੇ ਸੋਹਲ ਪੱਤੀ ਵਿਖੇ ਕੁਆਰੰਟਾਈਨ ਕਰ ਦਿੱਤਾ ਗਿਆ ਸੀ।
ਉਸ ਤੋਂ ਬਾਅਦ ਭਦੌੜ ਵਿੱਚ ਕੋਰੋਨਾ ਪੌਜ਼ੀਟਿਵ ਵਿਅਕਤੀ ਦੇ ਸਪੰਰਕ ਵਿੱਚ ਆਉਣ ਵਾਲੇ 7 ਲੋਕਾਂ ਦਾ ਵੀ ਟੈਸਟ ਲਿਆ ਗਿਆ ਤੇ ਕੋਰੋਨਾ ਮਰੀਜ਼ ਦੇ 2 ਪਰਿਵਾਰਿਕ ਮੈਂਬਰਾਂ ਦੀ ਰਿਪੋਰਟ ਵੀ ਪੌਜ਼ੀਟਿਵ ਆਈ ਹੈ। ਦੱਸ ਦੇਈਏ ਕੀ ਹੁਣ ਇੱਕੋਂ ਪਰਿਵਾਰ ਦੇ 3 ਮੈਂਬਰ ਕੋਰੋਨਾ ਨਾਲ ਪੀੜਤ ਪਾਏ ਗਏ ਹਨ ਤੇ ਭਦੌੜ ਦੇ ਮੁਹੱਲਾ ਮਾਨਾਂਵਾਲਾ ਨੂੰ ਸਿਹਤ ਵਿਭਾਗ ਵੱਲੋਂ ਸੀਲ ਕਰਨ ਕਰ ਦਿੱਤਾ ਗਿਆ ਹੈ।