ETV Bharat / state

ਕਾਂਗਰਸੀ ਉਮੀਦਵਾਰ ਨੇ ਉਡਾਈਆਂ ਚੋਣ ਕਮਿਸ਼ਨ ਦੇ ਹੁਕਮਾਂ ਦੀਆਂ ਧੱਜੀਆਂ ! - defies Election Commission orders

ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਕੋਰੋਨਾ ਦੇ ਮੱਦੇਨਜ਼ਰ ਭਾਂਵੇ ਕਿ ਚੋਣ ਕਮਿਸ਼ਨ ਵਲੋਂ ਕਿਸੇ ਵੀ ਰੋਡ ਸੋਅ ਆਦਿ ਤੋਂ ਮਨਾਹੀ ਕੀਤੀ ਗਈ ਹੈ, ਪਰ ਕਾਂਗਰਸੀ ਉਮੀਦਵਾਰ ਵਜੋਂ ਚੋਣ ਕਮਿਸ਼ਨ ਦੇ ਹੁਕਮਾਂ ਦੀ ਕਥਿਤ ਉਲੰਘਣਾ ਕਰਕੇ ਗੱਡੀਆਂ ਦੇ ਕਾਫਲੇ ਨਾਲ ਹੰਡਿਆਇਆ ਬਜ਼ਾਰ ਤੋਂ ਐੱਸਡੀਐਮ ਦਫ਼ਤਰ ਤੱਕ ਰੋਡ ਸ਼ੋਅ ਕੀਤਾ ਗਿਆ।

ਚੋਣ ਕਮਿਸ਼ਨ ਦੇ ਹੁਕਮਾਂ ਦੀ ਉਲੰਘਣਾ
ਚੋਣ ਕਮਿਸ਼ਨ ਦੇ ਹੁਕਮਾਂ ਦੀ ਉਲੰਘਣਾ
author img

By

Published : Feb 2, 2022, 7:43 AM IST

ਬਰਨਾਲਾ: ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਲਈ ਟਿਕਟ ਦੀ ਲੰਮੀ ਖਿੱਚੋਤਾਣ ਤੋਂ ਬਾਅਦ ਕਾਂਗਰਸ ਪਾਰਟੀ ਤੀਜੀ ਸੂਚੀ ਵਿੱਚ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਐਲਾਨੇ ਉਮੀਦਵਾਰ ਮੁਨੀਸ਼ ਬਾਂਸਲ ਨਾਮਜ਼ਦਗੀ ਭਰਨ ਦੇ ਆਖਰੀ ਦਿਨ ਆਪਣੇ ਨਾਮਜ਼ਦਗੀ ਪੱਤਰ ਭਰੇ। ਆਪਣੇ ਵੱਡੀ ਗਿਣਤੀ ਬਾਹਰੀ ਸਮਰਥਕਾਂ ਸਮੇਤ ਬਾਹਰੀ ਨੰਬਰ ਦੀਆਂ ਕਾਰਾਂ ਦੇ ਵੱਡੇ ਕਾਫਲੇ ਦੇ ਰੂਪ ਵਿੱਚ ਸ਼ਹਿਰ ਦੇ ਹੰਡਿਆਇਆ ਬਜ਼ਾਰ ਵਿਖੇ ਖੋਲ੍ਬੇ ਆਪਣੇ ਦਫ਼ਤਰ ਤੋਂ ਚੱਲ ਕੇ ਐੱਸਡੀਐਮ ਦਫ਼ਤਰ ਪਹੁੰਚ ਕੇ ਆਪਣੇ ਪਿਤਾ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਦੀ ਹਾਜ਼ਰੀ ‘ਚ ਨਾਮਜ਼ਦਗੀ ਪੇਪਰ ਦਾਖਲ ਕੀਤੇ।

ਇਹ ਵੀ ਪੜੋ: ਚੋਣ ਕਮਿਸ਼ਨ ਵੱਲੋਂ ਐਗਜ਼ਿਟ ਪੋਲ 'ਤੇ ਪਾਬੰਦੀ

ਕੋਰੋਨਾ ਦੇ ਮੱਦੇਨਜ਼ਰ ਭਾਂਵੇ ਕਿ ਚੋਣ ਕਮਿਸ਼ਨ ਵਲੋਂ ਕਿਸੇ ਵੀ ਰੋਡ ਸੋਅ ਆਦਿ ਤੋਂ ਮਨਾਹੀ ਕੀਤੀ ਗਈ ਹੈ, ਪਰ ਕਾਂਗਰਸੀ ਉਮੀਦਵਾਰ ਵਜੋਂ ਚੋਣ ਕਮਿਸ਼ਨ ਦੇ ਹੁਕਮਾਂ ਦੀ ਕਥਿਤ ਉਲੰਘਣਾ ਕਰਕੇ ਗੱਡੀਆਂ ਦੇ ਕਾਫਲੇ ਨਾਲ ਹੰਡਿਆਇਆ ਬਜ਼ਾਰ ਤੋਂ ਐੱਸਡੀਐਮ ਦਫ਼ਤਰ ਤੱਕ ਰੋਡ ਸ਼ੋਅ ਕੀਤਾ ਗਿਆ। ਟਿਕਟ ਦਾ ਰਸਮੀ ਐਲਾਨ ਹੋਣ ਤੋਂ ਬਰਨਾਲਾ ਦੀ ਧਰਤੀ ਤੇ ਪੈਰ ਪਾਉਣ ਵਾਲੇ ਮੁਨੀਸ਼ ਬਾਂਸਲ ਦੇ ਦੇ ਰੋਡ ਸੋਅ ਦੌਰਾਨ ਜਿੱਥੇ ਚੰਡੀਗੜ੍ਹ, ਹਰਿਆਣਾ ਆਦਿ ਬਰਨਾਲਾ ਤੋਂ ਬਾਹਰ ਨੰਬਰ ਦੀਆਂ ਗੱਡੀਆਂ ਦੀ ਗਿਣਤੀ ਜ਼ਿਆਦਾ ਸੀ। ਉੱਥੇ ਹੀ ਚੰਡੀਗੜ੍ਹ ਵਾਸੀ ਕਾਂਗਰਸੀ ਉਮੀਦਵਾਰ ਮੁਨੀਸ਼ ਬਾਂਸਲ ਨਾਲ ਲੋਕਲ ਘੱਟ ਅਤੇ ਬਾਹਰੀ ਲੋਕ ਜਿਆਦਾ ਦੇਖਣ ਨੂੰ ਮਿਲੇ।

ਬਰਨਾਲਾ ਕਾਂਗਰਸ ਦੇ ਦੋ ਮੁੱਖ ਧੜਿਆਂ ਚੋਂ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਧੜੇ ਵੱਲੋਂ ਤਾਂ ਭਾਵੇਂ ਮੁਨੀਸ਼ ਬਾਂਸਲ ਨੂੰ ਪੂਰਾ ਸਮਰਥਨ ਦਿੱਤਾ ਜਾ ਰਿਹਾ ਹੈ, ਪਰ ਟਿਕਟ ਕੱਟੇ ਜਾਣ ਦੇ ਰੋਸ਼ ਵਿੱਚ ਬੈਠੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਧੜੇ ਦਾ ਕੋਈ ਵੀ ਆਗੂ ਅਤੇ ਵਰਕਰ ਮੁਨੀਸ਼ ਬਾਂਸਲ ਦੀ ਚੋਣ ਮੁਹਿੰਮ ਵਿੱਚ ਨਜ਼ਰ ਨਹੀਂ ਆ ਰਿਹਾ ਹੈ।

ਇਹ ਵੀ ਪੜੋ: ਬਲਾਤਕਾਰ ਮਾਮਲੇ ’ਚ ਸਿਮਰਜੀਤ ਬੈਂਸ ਦੀ ਗ੍ਰਿਫਤਾਰੀ ’ਤੇ ਲੱਗੀ ਰੋਕ

ਚੋਣਾ ਹੋਣ ਚ ਭਾਵੇਂ ਸਿਰਫ਼ 19 ਦਿਨ ਬਾਕੀ ਹਨ, ਪਰ ਬੀਤੇ ਦੋ ਦਿਨਾਂ ਤੋਂ ਬਰਨਾਲਾ ਪਹੁੰਚੇ ਮੁਨੀਸ਼ ਬਾਂਸਲ ਅਜੇ ਤੱਕ ਬਰਨਾਲਾ ਦੇ ਸਾਹੀ ਹੋਟਲਾਂ ਵਿੱਚ ਮੀਟਿੰਗਾਂ ਅਤੇ ਇੱਥੋ ਦੇ ਇੱਕ ਆਪਣੇ ਰਿਸ਼ਤੇਦਾਰ ਦੇ ਘਰ ਤੱਕ ਸੀਮਤ ਹਨ। ਜਦਕਿ ਬਰਨਾਲਾ ਸ਼ਹਿਰ ਦੇ 31 ਵਾਰਡ, ਧਨੌਲਾ ਦੇ 13 ਵਾਰਡ ਅਤੇ ਹਲਕੇ ਦੇ 30 ਤੋਂ ਵੱਧ ਪਿੰਡਾਂ ਦੇ ਲੋਕ ਚੰਡੀਗੜ੍ਹ ਵਾਸੀ ਕਾਂਗਰਸੀ ਉਮੀਦਵਾਰ ਮੁਨੀਸ਼ ਬਾਂਸਲ ਦੇ ਚੇਹਰੇ ਤੋਂ ਵੀ ਵਾਕਿਫ਼ ਨਹੀਂ ਹੋ ਸਕੇ। ਜਦਕਿ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਲਕੇ ਅੰਦਰ ਡੋਰ ਟੂ ਡੋਰ ਕਰ ਚੁੱਕੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.