ETV Bharat / state

ਨਗਰ ਕੌਂਸਲ ਭਦੌੜ ਦੇ ਮੁਲਜ਼ਮਾਂ ਨੇ ਕੀਤੀ ਕਲਮ ਛੋੜ ਹੜਤਾਲ

author img

By

Published : Jun 15, 2022, 12:01 PM IST

ਨਗਰ ਕੌਂਸਲ ਭਦੌੜ ਵਿੱਚ ਪਿਛਲੇ ਕਈ ਦਿਨਾਂ ਤੋਂ ਨਗਰ ਕੌਂਸਲ ਦਾ ਦਫ਼ਤਰੀ ਸਟਾਫ਼ (City Council Office Staff) ਵੀ ਪਿਛਲੇ ਤਕਰੀਬਨ 6 ਮਹੀਨਿਆਂ ਦੀ ਤਨਖਾਹ ਪੈਂਡਿੰਗ ਹੋਣ ਕਾਰਨ ਹੜਤਾਲ ‘ਤੇ ਚਲਿਆ ਗਿਆ ਹੈ, ਜਿਸ ਕਾਰਨ ਸਥਾਨਕ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਖੱਜਲ-ਖੁਆਰ ਹੋਣਾ ਪੈ ਰਿਹਾ ਹੈ।

http://10.10.50.70:6060///finalout1/punjab-nle/finalout/15-June-2022/15564236_strikenagar_aspera.jpg

ਬਰਨਾਲਾ: ਨਗਰ ਕੌਂਸਲ ਭਦੌੜ ਹਮੇਸ਼ਾ ਹੀ ਚਰਚਾ ਵਿੱਚ ਰਹਿੰਦਾ ਹੈ, ਇੱਥੇ ਕਦੇ ਸਫ਼ਾਈ ਸੇਵਕ ਤਨਖਾਹਾਂ ਨੂੰ ਲੈ ਕੇ ਹੜਤਾਲ (Strike) ‘ਤੇ ਰਹਿੰਦੇ ਹਨ ਅਤੇ ਕਦੇ ਇਹ ਵਿਕਾਸ ਕਾਰਜਾਂ ਸਮੇਤ ਸਫ਼ਾਈ ਦੇ ਮੁੱਦਿਆਂ ਨੂੰ ਲੈ ਕੇ ਵਿਵਾਦਾਂ ਵਿੱਚ ਘਿਰਿਆ ਰਹਿੰਦਾ ਹੈ, ਪਰ ਹੁਣ ਪਿਛਲੇ ਕਈ ਦਿਨਾਂ ਤੋਂ ਨਗਰ ਕੌਂਸਲ ਦਾ ਦਫ਼ਤਰੀ ਸਟਾਫ਼ (City Council Office Staff) ਵੀ ਪਿਛਲੇ ਤਕਰੀਬਨ 6 ਮਹੀਨਿਆਂ ਦੀ ਤਨਖਾਹ ਪੈਂਡਿੰਗ ਹੋਣ ਕਾਰਨ ਹੜਤਾਲ ‘ਤੇ ਚਲਿਆ ਗਿਆ ਹੈ, ਜਿਸ ਕਾਰਨ ਸਥਾਨਕ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਖੱਜਲ-ਖੁਆਰ ਹੋਣਾ ਪੈ ਰਿਹਾ ਹੈ।

ਇਸ ਮੌਕੇ ਗੱਲਬਾਤ ਕਰਦਿਆਂ ਨਗਰ ਕੌਂਸਲ ਦੇ ਮੁਲਾਜ਼ਮ ਮਨਜੀਤ ਸਿੰਘ ਅਤੇ ਗੁਰਤੇਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀਆਂ ਪਿਛਲੇ 6 ਮਹੀਨਿਆਂ ਤੋਂ ਤਨਖਾਹਾਂ ਨਗਰ ਕੌਂਸਲ (City Council) ਵੱਲੋਂ ਨਹੀਂ ਦਿੱਤੀਆਂ ਗਈਆਂ ਅਤੇ ਅਸੀਂ ਵਾਰ-ਵਾਰ ਨਗਰ ਕੌਂਸਲ ਤੋਂ ਤਨਖਾਹਾਂ ਲੈਣ ਦੀ ਮੰਗ ਕਰ ਰਹੇ ਹਾਂ, ਪਰ ਕਿਸੇ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੇ ਕੱਚੇ ਪੱਕੇ 14 ਅਧਿਕਾਰੀਆਂ ਦੀ ਤਕਰੀਬਨ 16 ਲੱਖ ਰੁਪਏ ਸਾਡੀਆਂ ਤਨਖਾਹਾਂ ਦੇ ਨਗਰ ਕੌਂਸਲ ਵੱਲ ਬਕਾਇਆ ਹਨ, ਪਰ ਨਗਰ ਕੌਂਸਲ ਦਾ ਕੋਈ ਵੀ ਉੱਚ ਅਧਿਕਾਰੀ ਤਨਖ਼ਾਹਾਂ ਦੇਣ ਦੀ ਜ਼ਿੰਮੇਵਾਰੀ ਨਹੀਂ ਲੈ ਰਿਹਾ ਸਗੋਂ ਸਾਨੂੰ ਪ੍ਰਾਪਰਟੀ ਟੈਕਸ ਇਕੱਠਾ ਕਰਕੇ ਤਨਖਾਹਾਂ ਲੈਣ ਦੀ ਗੱਲ ਕਹਿ ਰਹੇ ਹਨ।

ਨਗਰ ਕੌਂਸਲ ਭਦੌੜ ਦੇ ਕੱਚੇ-ਪੱਕੇ ਮੁਲਜ਼ਮਾਂ ਨੇ ਕੀਤੀ ਕਲਮ ਛੋੜ ਹੜਤਾਲ

ਉਨ੍ਹਾਂ ਕਿਹਾ ਕਿ ਜੇਕਰ ਸਾਡੇ ਵੱਲੋਂ ਟੈਕਸ ਇਕੱਠਾ ਕੀਤਾ ਜਾਂਦਾ ਹੈ ਤਾਂ ਅਗਲੇ ਮਹੀਨੇ ਸਫ਼ਾਈ ਸੇਵਕ ਵੀ ਹੜਤਾਲ ‘ਤੇ ਬੈਠਣ ਵਾਲੇ ਹਨ ਅਤੇ ਸਾਰਾ ਇਕੱਠਾ ਕੀਤਾ ਹੋਇਆ ਟੈਕਸ ਉਨ੍ਹਾਂ ਦੀ ਦੀਆਂ ਤਨਖ਼ਾਹਾਂ ਵਿੱਚ ਲੱਗ ਜਾਵੇਗਾ, ਪਰ ਅਸੀਂ ਉੱਥੇ ਦੀ ਉੱਥੇ ਹੀ ਰਹਿ ਜਾਵਾਂਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਘਰਾਂ ਦੇ ਚੁੱਲ੍ਹੇ ਠੰਡੇ ਪਏ ਹਨ ਅਤੇ ਖਾਣ ਪੀਣ ਦਾ ਰਾਸ਼ਨ ਵੀ ਦੁਕਾਨਦਾਰ ਹੁਣ ਉਨ੍ਹਾਂ ਨੂੰ ਉਧਾਰ ਨਹੀਂ ਦੇ ਰਹੇ, ਕਿਉਂਕਿ ਪਿਛਲੇ 6 ਮਹੀਨਿਆਂ ਤੋਂ ਉਹ ਉਧਾਰ ਰਾਸ਼ਨ ਚੁੱਕ ਕੇ ਹੀ ਆਪਣੇ ਪਰਿਵਾਰਾਂ ਨੂੰ ਪਾਲ ਰਹੇ ਹਨ।

ਉਨ੍ਹਾਂ ਕਿਹਾ ਕਿ ਜੇਕਰ ਜਲਦੀ ਨਗਰ ਕੌਂਸਲ ਵਲੋਂ ਸਾਨੂੰ ਤਨਖਾਹਾਂ ਨਾ ਦਿੱਤੀਆਂ ਗਈਆਂ ਤਾਂ ਉਹ ਕਲਮ ਛੋੜ ਹੜਤਾਲ ਤੋਂ ਭੁੱਖ ਹੜਤਾਲ ‘ਤੇ ਬੈਠ ਜਾਣਗੇ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਨਗਰ ਕੌਂਸਲ ਦੇ ਉੱਚ ਅਧਿਕਾਰੀਆਂ ਦੀ ਹੋਵੇਗੀ।

ਇਹ ਵੀ ਪੜ੍ਹੋ: ਲੀਚੀ ਦੀ ਪੈਦਾਵਾਰ ਘਟਣ ਦੇ ਕੀ ਰਹੇ ਕਾਰਨ, ਬਾਗਬਾਨਾਂ ਨੇ ਕੀ ਕੀਤੀ ਸਰਕਾਰ ਨੂੰ ਅਪੀਲ ?

ETV Bharat Logo

Copyright © 2024 Ushodaya Enterprises Pvt. Ltd., All Rights Reserved.