ਬਰਨਾਲਾ: ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਦੇ ਮਾਮਲੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਬਰਨਾਲਾ ਦੇ ਵਿਧਾਨ ਸਭਾ ਹਲਕੇ ਮਹਿਲ ਕਲਾਂ ਵਿੱਚ ਆਪ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ਵਿੱਚ ਸ਼ੋਅ ਕੱਢਿਆ ਗਿਆ। ਇਸ ਦਰਮਿਆਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਜਿੱਥੇ ਅਗਨੀਪਥ ਮਾਮਲੇ 'ਤੇ ਭਾਜਪਾ ਨੂੰ ਸਵਾਲ ਕੀਤੇ, ਉਥੇ ਅਕਾਲੀ ਕਾਂਗਰਸੀਆਂ 'ਤੇ ਵੀ ਰੰਜ ਕੱਸਿਆ ਗਿਆ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਵਲੋਂ 25 ਹਜ਼ਾਰ ਨੌਕਰੀਆਂ ਕੱਢੀਆਂ ਗਈਆਂ। ਜਿਸ ਤਹਿਤ ਹਰ ਮੁਲਾਜ਼ਮ 60 ਸਾਲ ਤੋਂ ਬਾਅਦ ਸੇਵਾ ਮੁਕਤ ਹੋਵੇਗਾ ਅਤੇ ਉਸ ਤੋਂ ਬਾਅਦ ਪੈਨਸ਼ਨ ਲੱਗੇਗੀ। ਜਦਕਿ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਬੀਜੇਪੀ ਸਰਕਾਰ ਵਲੋਂ ਭਾਰਤੀ ਫੌਜ ਵਿੱਚ ਅਗਨੀਪਥ ਯੋਜਨਾ ਤਹਿਤ ਨੌਕਰੀ ਕੱਢਣ ਦਾ ਰਹੀ ਹੈ। ਜਿਸ ਤਹਿਤ ਛੇ ਮਹੀਨੇ ਟ੍ਰੇਨਿੰਗ ਅਤੇ ਸਿਰਫ ਢਾਈ ਸਾਲ ਨੌਕਰੀ ਕਰਨ ਤੋਂ ਬਾਅਦ ਸੇਵਾ ਮੁਕਤ ਕਰ ਦਿੱਤਾ ਜਾਵੇਗਾ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਕਾਨੂੰਨ ਵਾਪਸ ਲੈਣਾ ਪਵੇਗਾ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਜੀਐਸਟੀ, ਨਾਗਰਿਕਤਾ ਕਾਨੂੰਨ, ਖੇਤੀ ਕਾਨੂੰਨ ਲਿਆਂਦਾ ਅਤੇ ਤਰਕ ਦਿੱਤਾ ਗਿਆ ਕਿ ਲੋਕਾਂ ਲਈ ਬਹੁਤ ਵਧੀਆ ਕਾਨੂੰਨ ਹੈ, ਪਰ ਤੁਹਾਨੂੰ ਸਮਝ ਨਹੀਂ ਆਈ। ਜਦਕਿ ਹੁਣ ਫਿਰ ਅਗਨੀ ਕਾਨੂੰਨ 'ਤੇ ਤਰਕ ਦਿੱਤਾ ਜਾ ਰਿਹਾ ਹੈ ਕਿ ਕਾਨੂੰਨ ਬਹੁਤ ਵਧੀਆ ਹੈ ਜਦਕਿ ਸਾਰਾ ਭਾਰਤ ਇਸਦਾ ਵਿਰੋਧ ਕਰ ਰਿਹਾ ਹੈ। ਉਹਨਾਂ ਸਵਾਲ ਕਰਦਿਆਂ ਕਿਹਾ ਕਿ ਕੀ ਦੇਸ਼ ਵਿਚ ਸਮਝਦਾਰ ਸਿਰਫ ਬੀਜੇਪੀ ਹੀ ਰਹਿ ਗਈ ਹੈ?
ਸੀਐਮ ਮਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਲੀਡਰਾਂ ਵਲੋਂ ਭ੍ਰਿਸ਼ਟਾਚਾਰ ਕੀਤਾ ਅਤੇ ਹੁਣ ਆਪਣੇ ਬਚਾਅ ਲਈ ਬੀਜੇਪੀ ਵਿੱਚ ਸ਼ਾਮਲ ਹੋ ਰਹੇ ਹਨ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਲੀਡਰ ਧਰਨੇ ਲਗਾ ਕੇ ਭ੍ਰਿਸ਼ਟ ਲੀਡਰਾਂ ਦੇ ਹੱਕ ਵਿੱਚ ਨਾਅਰੇ ਲਗਾਉਂਦੇ ਫਿਰਦੇ ਹਨ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੱਚੀ ਸਾਲ ਰਾਜ ਦੇ ਨਾਅਰੇ ਲਗਾਉਣ ਵਾਲੇ ਸੁਖਬੀਰ ਬਾਦਲ ਦੇ ਸਿਰਫ ਤਿੰਨ ਵਿਧਾਇਕ ਹੀ ਰਹਿ ਗਏ ਹਨ। ਬਾਦਰ ਪਰਿਵਾਰ ਸਮੇਤ ਸਾਰੇ ਵੱਡੇ ਲੀਡਰ ਇਸ ਵਿਧਾਨ ਸਭਾ ਚੋਣਾਂ ਵਿੱਚ ਹਾਰ ਗਏ। ਲੋਕਾਂ ਦੇ ਹੱਥਾਂ ਵਿੱਚ ਵੱਡੀ ਤਾਕਤ ਹੈ ਅਤੇ ਲੋਕ ਜਦੋਂ ਆਪਣੀ ਤਾਕਤ ਬਖਸ਼ਦੇ ਹਨ ਤਾਂ ਲੋਕ ਅਰਸ਼ਾਂ ਤੋਂ ਫਰਸ 'ਤੇ ਪਹੁੰਚ ਜਾਂਦੇ ਹਨ।
ਇਹ ਵੀ ਪੜ੍ਹੋ: ਅਗਨੀਪਥ ਦਾ ਵਿਰੋਧ: ਲੁਧਿਆਣਾ ਰੇਲਵੇ ਸਟੇਸ਼ਨ ’ਤੇ ਵਾਪਰੀ ਘਟਨਾ ਤੋਂ ਬਾਅਦ ਐਕਸ਼ਨ ’ਚ ਪੁਲਿਸ!