ETV Bharat / state

ਔਰਤ ਦਿਵਸ ਮੌਕੇ ਭਾਕਿਯੂ ਏਕਤਾ ਡਕੌਂਦਾ ਵੱਲੋਂ ਵਿਸ਼ੇਸ਼ ਕਨਵੈਨਸ਼ਨ ਕਰਕੇ ਔਰਤ ਹੱਕਾਂ ਲਈ ਜਥੇਬੰਦ ਹੋਣ ਦਾ ਸੱਦਾ - ਰਾਜ ਵਿਧਾਨ

ਕੌਮਾਂਤਰੀ ਇਸਤਰੀ ਦਿਵਸ ਮੌਕੇ ਭਾਕਿਯੂ ਏਕਤਾ ਡਕੌਂਦਾ ਜਿਲ੍ਹਾ ਬਰਨਾਲਾ ਵੱਲੋਂ ਨੇੜਲੇ ਪਿੰਡ ਅਮਲਾ ਸਿੰਘ ਵਾਲਾ ਵਿਖੇ ਕਨਵੈਨਸ਼ਨ ਅਮਰਜੀਤ ਕੌਰ, ਪਰੇਮਪਾਲ ਕੌਰ ਅਤੇ ਸਿਮਰਜੀਤ ਕੌਰ ਦੀ ਪ੍ਰਧਾਨਗੀ ਹੇਠ ਕਰਵਾਈ ਗਈ।

ਔਰਤ ਦਿਵਸ
ਔਰਤ ਦਿਵਸ
author img

By

Published : Mar 11, 2022, 8:07 PM IST

ਬਰਨਾਲਾ: ਕੌਮਾਂਤਰੀ ਇਸਤਰੀ ਦਿਵਸ ਮੌਕੇ ਭਾਕਿਯੂ ਏਕਤਾ ਡਕੌਂਦਾ ਜਿਲ੍ਹਾ ਬਰਨਾਲਾ ਵੱਲੋਂ ਨੇੜਲੇ ਪਿੰਡ ਅਮਲਾ ਸਿੰਘ ਵਾਲਾ ਵਿਖੇ ਕਨਵੈਨਸ਼ਨ ਅਮਰਜੀਤ ਕੌਰ, ਪਰੇਮਪਾਲ ਕੌਰ ਅਤੇ ਸਿਮਰਜੀਤ ਕੌਰ ਦੀ ਪ੍ਰਧਾਨਗੀ ਹੇਠ ਕਰਵਾਈ ਗਈ।

ਇਸ ਕਨਵੈਨਸ਼ਨ ਵਿੱਚ ਪਿੰਡਾਂ ਦੀਆਂ ਸੈਂਕੜੇ ਔਰਤਾਂ ਨੇ ਪੂਰੇ ਇਨਕਲਾਬੀ ਜੋਸ਼ ਨਾਲ ਭਾਗ ਲਿਆ। ਇਸ ਕਨਵੈਨਸ਼ਨ ਦੇ ਇਤਿਹਾਸਕ ਪੱਖ ਬਾਰੇ ਵਿਚਾਰ ਅਮਰਜੀਤ ਕੌਰ ਨੇ ਰੱਖਦਿਆਂ ਕਿਹਾ ਕਿ 1908 ਕੋਪਨਹੈਗਨ ਵਿੱਚ ਕੌਮਾਂਤਰੀ ਪੱਧਰ ਤੇ ਕਲਾਰਾ ਜੈਟਕਿਨ ਅਤੇ ਰੋਜਾ ਲਕਜਮਬਰਗ ਦੀ ਅਗਵਾਈ ਹੇਠ ਔਰਤ ਜਥੇਬੰਦੀ ਦੇ ਸੰਸਾਰ ਪੱਧਰ'ਤੇ ਜਰੂਰਤ ਬਾਰੇ ਵਿਚਾਰ ਚਰਚਾ ਦੌਰਾਨ ਸਾਹਮਣੇ ਲਿਆਂਦਾ ਸੀ।

ਉਹਨਾਂ ਕਿਹਾ ਕਿ ਭਾਰਤੀ ਹਾਕਮਾਂ ਵੱਲੋਂ ਦੇਸ਼ ਅੰਦਰ ਜ਼ਮਹੂਰੀਅਤ ਅਤੇ ਆਜ਼ਾਦੀ ਦਾ ਗੁਣਗਾਨ ਕਰਨ ਦੇ ਬਾਵਜੂਦ ਔਰਤਾਂ ਦੀ ਆਜ਼ਾਦੀ ਅਤੇ ਉਸ ਦੇ ਜਮਹੂਰੀ ਹੱਕਾਂ ਪੱਖੋਂ ਹਾਲਾਤ ਬੇਹੱਦ ਬੁਰੀ ਹੈ।

ਔਰਤ ਦਿਵਸ
ਔਰਤ ਦਿਵਸ

ਕੌਮਾਂਤਰੀ ਸੰਸਥਾਵਾਂ ਦੀਆਂ ਰਿਪੋਰਟਾਂ ਮੁਤਾਬਿਕ ਭਾਰਤ ਅੰਦਰ ਔਰਤਾਂ ਦੀ ਹਾਲਾਤ ਉਨ੍ਹਾਂ 16 ਦੇਸ਼ਾਂ ਦੇ ਸਮਾਨ ਹੈ, ਜਿੱਥੇ ਦੁਨੀਆਂ ਵਿੱਚੋਂ ਔਰਤਾਂ ਦੇ ਮਾਮਲੇ ਵਿੱਚ ਸਭ ਤੋਂ ਵੱਧ ਗੈਰਬਰਾਬਰੀ ਹੈ।

ਦੇਸ਼ ਦੇ ਹਾਕਮਾਂ ਵੱਲੋਂ ਪਾਰਲੀਮੈਂਟ ਅਤੇ ਰਾਜ ਵਿਧਾਨ ਸਭਾਵਾਂ ਵਿੱਚ 33% ਹਿੱਸੇਦਾਰੀ ਦੇਣ ਦੀਆਂ ਗੱਲਾਂ ਕਾਗਜੀ ਸਿੰਗਾਰ ਹਨ, ਜਦੋਂ ਕਿ ਹੇਠਲੇ ਪੱਧਰ ਦੀਆਂ ਪੰਚਾਇਤਾਂ ਅਤੇ ਹੋਰ ਪੰਚਾਇਤੀ ਅਦਾਰਿਆਂ ਵਿੱਚ ਵੀ ਔਰਤਾਂ ਦੇ ਨਾਂ'ਤੇ ਮਰਦਾਂ ਵੱਲੋਂ ਹੀ ਇਨ੍ਹਾਂ ਅਦਾਰਿਆਂ ਅੰਦਰ ਚੌਧਰ ਕੀਤੀ ਜਾਂਦੀ ਹੈ।

ਔਰਤ ਦਿਵਸ

ਦੇਸ਼ ਦੀ ਨਿਆਂਪਾਲਿਕਾ ਅਤੇ ਉੱਚ ਪੱਧਰ ਦੇ ਪ੍ਰਬੰਧਕੀ ਅਦਾਰਿਆਂ ਵਿੱਚ ਹੀ ਔਰਤਾਂ ਦੀ ਨਾਮਾਤਰ ਭਾਗੀਦਾਰੀ ਹੈ। ਔਰਤਾਂ ਨੂੰ ਮਰਦਾਂ ਦੇ ਬਰਾਬਰ ਕੰਮ ਕਰਨ ਤੇ ਬਰਾਬਰ ਮਜ਼ਦੂਰੀ ਅਤੇ ਤਨਖਾਹ ਨਹੀਂ ਮਿਲਦੀ।

ਉਨ੍ਹਾਂ ਮੰਗ ਕੀਤੀ ਕਿ ਔਰਤਾਂ ਨੂੰ ਮਰਦਾਂ ਬਰਾਬਰ ਕੰਮ ਲਈ ਬਰਾਬਰ ਦੀ ਤਨਖਾਹ ਦਿੱਤੀ ਜਾਵੇ ਅਤੇ ਇਸ ਸਬੰਧੀ ਵਿਤਕਰੇਬਾਜ਼ੀ ਬੰਦ ਕੀਤੀ ਜਾਵੇ। ਔਰਤ ਆਗੂ ਪਰੇਮਪਾਲ ਕੌਰ ਨੇ ਕਿਹਾ ਕਿ ਅੱਜ ਦੇ ਵਿਗਿਆਨਕ ਯੁੱਗ ਵਿੱਚ ਭਾਰਤੀ ਔਰਤ ਪਿਤਰੀ ਸਤਾ ਪ੍ਰਧਾਨ ਕਦਰਾਂ ਕੀਮਤਾਂ ਦੀ ਬੁਰੀ ਤਰ੍ਹਾਂ ਸ਼ਿਕਾਰ ਹੈ।

ਔਰਤ ਦਿਵਸ
ਔਰਤ ਦਿਵਸ

ਉਹ ਕਦਮ-ਕਦਮ ਤੇ ਧੱਕੇ ਅਤੇ ਵਿਤਕਰੇ ਦਾ ਸ਼ਿਕਾਰ ਹਨ। ਘਰ ਪਰੀਵਾਰ ਅੰਦਰ ਉਸ ਦੇ ਕੰਮ ਨੂੰ ਮਹੱਤਵਹੀਣ ਸਮਝਿਆ ਜਾਂਦਾ ਹੈ। ਲੜਕਾ ਪੑਾਪਤ ਕਰਨ ਦੀ ਇੱਛਾ ਤਹਿਤ ਭਾਰਤੀ ਸਮਾਜ ਅੰਦਰ ਵੱਡੀ ਪੱਧਰ ਤੇ ਮਾਦਾ ਭਰੂਣਾਂ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ।

ਜਿਸ ਨਾਲ ਲੜਕੇ ਅਤੇ ਲੜਕੀਆਂ ਦੇ ਅਨੁਪਾਤ ਵਿੱਚ ਪਾੜਾ ਪੈਦਾ ਹੋ ਰਿਹਾ ਹੈ। ਇਹ ਪਾੜਾ ਔਰਤਾਂ ਨਾਲ ਛੇੜਛਾੜ, ਧੱਕੇਸ਼ਾਹੀ, ਜਬਰਜਿਨਾਹ ਅਤੇ ਕਤਲ ਵਰਗੀਆਂ ਘਟਨਾਵਾਂ ਦਾ ਜ਼ਿੰਮੇਵਾਰ ਬਣਦਾ ਹੈ।

ਔਰਤ ਦਿਵਸ
ਔਰਤ ਦਿਵਸ

ਉਨ੍ਹਾਂ ਮੰਗ ਕੀਤੀ ਕਿ ਮਾਦਾ ਭਰੂਣ ਹੱਤਿਆ ਤੇ ਸਖ਼ਤੀ ਨਾਲ ਰੋਕ ਲਾਈ ਜਾਵੇ ਅਤੇ ਸਮਾਜ ਅੰਦਰ ਮਰਦ ਪੑਧਾਨ ਕਦਰਾਂ ਕੀਮਤਾਂ ਦੇ ਖਿਲਾਫ਼ ਔਰਤ ਮਰਦ ਅੰਦਰ ਲਿੰਗ ਬਰਾਬਰੀ ਸਿਹਤਮੰਦ ਵਾਤਾਵਰਣ ਪੈਦਾ ਕੀਤਾ ਜਾਵੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.