ਬਰਨਾਲਾ: ਇਸ ਸਬੰਧੀ ਐਸਪੀ ਜਗਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਐਸਐਸਪੀ ਬਰਨਾਲਾ ਸੰਦੀਪ ਗੋਇਲ ਦੀ ਅਗਵਾਈ ਵਿੱਚ ਬਰਨਾਲਾ ਪੁਲਿਸ ਵਲੋਂ ਮਿਸ਼ਨ ਬਣਾ ਕੇ ਗੁੰਮ ਹੋਏ ਫੋਨ ਲੱਭੇ ਜਾ ਰਹੇ ਹਨ। ਜਿਸ ਤਹਿਤ ਅੱਜ ਮੁੜ 110 ਲੋਕਾਂ ਨੂੰ ਉਹਨਾਂ ਦੇ ਮਹਿੰਗੇ ਸਮਾਰਟ ਫੋਨ ਸੌਂਪੇ ਗਏ ਹਨ।
ਇਸ ਮੌਕੇ ਗੁੰਮ ਹੋਏ ਮੋਬਾਈਲ ਨੂੰ ਵਾਪਸ ਪਾ ਕੇ ਕਿਰਨ ਗਰਗ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਅੱਜ ਆਪਣਾ ਮੋਬਾਇਲ ਵਾਪਸ ਪਾ ਕੇ ਬੇਹੱਦ ਖੁਸ਼ੀ ਮਹਿਸੂਸ ਹੋ ਰਹੀ ਹੈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਵੀ ਕੀਤਾ।
ਇਹ ਵੀ ਪੜੋਂ: ਮੌਸਮ ਵਿਭਾਗ ਦੀ ਚਿਤਾਵਨੀ, ਜਾਣੋ ਕਿੱਥੇ ਪਵੇਗਾ ਮੀਂਹ