ETV Bharat / state

ਬਰਨਾਲਾ ਪੁਲਿਸ ਵਲੋਂ 5 ਮੈਂਬਰੀ ਗੈਂਗਸਟਰਾਂ ਦਾ ਗਿਰੋਹ ਹਥਿਆਰਾਂ ਸਣੇ ਕਾਬੂ - police arrest gangsters with pistal

ਬਰਨਾਲਾ ਪੁਲਿਸ ਨੇ ਬਰਨਾਲੇ 'ਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗੈਂਗਸਟਰ ਗਿਰੋਹ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਤੋਂ 4 ਪਿਸਟਲ ਤੇ 11 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।

Barnala police arrest gangsters
author img

By

Published : Nov 15, 2019, 2:39 AM IST

ਬਰਨਾਲਾ: ਜ਼ਿਲ੍ਹਾ ਪੁਲਿਸ ਵਲੋਂ ਸ਼ਹਿਰ ਚੋਂ ਗੈਂਗਸਟਰਾਂ ਦੇ ਗਿਰੋਹ ਤੋਂ ਪਿਸਟਲ ਤੇ ਜ਼ਿੰਦਾ ਕਾਰਤੂਸ ਬਰਾਮਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਗੈਂਗਸਟਰ ਗਿਰੋਹ 5 ਮੈਬਰਾਂ ਦਾ ਹੈ ਜਿਸ ਚੋਂ 4 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਪੰਜਵਾਂ ਫ਼ਰਾਰ ਹੋ ਗਿਆ।

ਦੱਸਣਯੋਗ ਹੈ ਕਿ ਗ੍ਰਿਫ਼ਤਾਰ ਹੋਏ ਮੁਲਜ਼ਮਾਂ 'ਤੇ ਪਹਿਲਾਂ ਵੀ ਕਤਲ, ਲੁੱਟ-ਖੋਹ, ਧੋਖਾਧੜੀ ਵਰਗੇ ਗੰਭੀਰ ਮਾਮਲੇ ਦਰਜ ਹਨ। ਉਹ ਉਨ੍ਹਾਂ ਮਾਮਲਿਆਂ ਤੋਂ ਬਰੀ ਵੀ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਮੁਲਜ਼ਮਾਂ ਦੇ ਵੱਡੇ ਗੈਂਗਸਟਰਾਂ ਨਾਲ ਸੰਬੰਧ ਹਨ।

ਵੀਡੀਓ

ਬਰਨਾਲਾ ਤੋਂ ਐਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ਼, ਬਰਨਾਲਾ ਨੇ ਪੰਜ ਮੈਂਬਰਾਂ ਦੇ ਗੈਂਗਸਟਰ ਗਰੋਹ ਚੋਂ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੌਕੇ 'ਤੇ ਮੁਲਜ਼ਮਾਂ ਕੋਲੋਂ 2 ਪਿਸਟਲ 32 ਬੋਰ, 2 ਪਿਸਟਲ 30 ਬੋਰ ਤੇ 1 ਪਿਸਟਲ 315 ਬੋਰ ਸਮੇਤ 11 ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਇਹ ਗਰੋਹ ਬਰਨਾਲਾ 'ਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿੱਚ ਸਨ।

ਇਹ ਵੀ ਪੜ੍ਹੋ: ਬਾਲ ਦਿਵਸ 'ਤੇ ਹੈਵੇਨਲੀ ਪੈਲੇਸ ਦੋਰਾਹਾ ਵਿੱਚ ਹੋਈਆਂ ਖੇਡਾਂ

ਉਨ੍ਹਾਂ ਦੱਸਿਆ ਕਿ ਗੈਂਗਸਟਰਾਂ ਦਾ ਮੁਖੀ ਬਰਨਾਲਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਇਸ ਨੇ ਪਿਛਲੇ ਮਹੀਨੇ ਮੁਹਾਲੀ 'ਚ 1 ਵਿਅਕਤੀ ਦਾ ਕਤਲ ਕਰ ਦਿੱਤਾ ਸੀ 'ਤੇ ਉਸ ਦੇ ਵਿਰੁੱਧ ਪਹਿਲਾਂ ਵੀ ਮੁਕੱਦਮੇ ਦਰਜ ਹਨ ਤੇ ਬਾਕੀ ਦੇ ਮੁਲਜ਼ਮਾਂ 'ਤੇ ਲੁੱਟ-ਖੋਹ ਦੇ ਮੁਕੱਦਮੇ ਦਰਜ ਹਨ।

ਗੈਂਗਸਟਰ ਦੇ ਗਿਰੋਹ ਦੇ ਮੁਖੀ ਮਨੀਸ਼ ਪ੍ਰਭਾਕਰ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਿਸ ਉੱਪਰ ਫਾਇਰਿੰਗ ਕਿਸੇ ਦੁਸ਼ਮਣ ਨੂੰ ਸਮਝ ਕੇ ਕੀਤੀ ਸੀ। ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਪੁਲਿਸ ਉਨ੍ਹਾਂ ਦਾ ਪਿੱਛਾ ਕਰ ਰਹੀ ਹੈ। ਮੁਲਜ਼ਮ ਨੇ ਦੱਸਿਆ ਕਿ ਉਸ ਨੇ ਉਹ ਕਤਲ ਘਰੇਲੂ ਝਗੜੇ ਕਾਰਨ ਕੀਤੇ ਸਨ ਅਤੇ ਕਈ ਮਾਮਲਿਆਂ ਵਿੱਚ ਉਹ ਬਰੀ ਵੀ ਹੋ ਚੁੱਕਾ ਹੈ।

Intro:
ਬਰਨਾਲਾ ਪੁਲਿਸ ਨੇ ਪੰਜ ਮੈਂਬਰੀ ਗੈਂਗਸਟਰਾਂ ਦੇ ਗਰੋਹ 'ਚ ਚਾਰ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਕਾਬੂ ਕੀਤੇ ਗਏ ਗੈਂਗਸਟਰਾਂ ਤੋਂ 4 ਪਿਸਟਲ ਅਤੇ 11 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਗ੍ਰਿਫਤਾਰ ਹੋਣ ਤੋਂ ਪਹਿਲਾਂ ਗੈਂਗਸਟਰਾਂ ਨੇ ਪੁਲਿਸ 'ਤੇ ਫਾਇਰਿੰਗ ਵੀ ਕੀਤੀ। ਜਵਾਬ 'ਚ ਪੁਲਿਸ ਨੇ ਕ੍ਰਾਸ ਫਾਇਰਿੰਗ ਕਰਕੇ ਚਾਰ ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਇਕ ਗੈਂਗਸਟਰ ਮੌਕੇ ਤੋਂ ਫਰਾਰ ਹੋ ਗਏ ਅਤੇ ਪੁਲਿਸ ਵੱਲੋਂ ਉਸਦੀ ਤਲਾਸ਼ ਕੀਤੀ ਜਾ ਰਹੀ ਹੈ।ਗ੍ਰਿਫਤਾਰ ਕੀਤੇ ਗਏ ਗੈਂਗਸਟਰਾਂ 'ਤੇ ਪਹਿਲਾਂ ਵੀ ਕਤਲ ਅਤੇ ਇਰਾਦਾ ਕਤਲ, ਲੁੱਟਖੋਹ, ਧੋਖਾਧੜੀ ਅਤੇ ਕਈ ਤਰ੍ਹਾਂ ਦੇ ਗੰਭੀਰ ਮਾਮਲੇ ਦਰਜ ਹਨ। ਕਾਬੂ ਕੀਤੇ ਗਏ ਚਾਰੇ ਵਿਅਕਤੀਆਂ ਦੇ ਵੱਡੇ ਗੈਂਗਸਟਰਾਂ ਦੇ ਨਾਲ ਸੰਬੰਧ ਹਨ। ਇਹ ਸਾਰੇ ਗੈਂਗਸਟਰ ਬਰਨਾਲਾ 'ਚ ਕੋਈ ਵੱਡੀ ਵਾਰਦਾਤ ਕਰਨ ਦੀ ਤਾਕ ਵਿੱਚ ਸਨ ਅਤੇ ਪਹਿਲਾਂ ਹੀ ਉਹ ਪੁਲਸ ਦੇ ਹੱਥ ਚੜ੍ਹ ਗਏ।Body:

ਐਸਐਸਪੀ ਬਰਨਾਲਾ ਹਰਜੀਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀਆਈਏ ਸਟਾਫ਼ ਬਰਨਾਲਾ ਨੇ ਇੱਕ ਪੰਜ ਮੈਂਬਰਾਂ ਦੇ ਗੈਂਗਸਟਰ ਦੇ ਗਰੋਹ ਚੋਂ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪਰ ਉਨ੍ਹਾਂ ਤੋਂ ਮੌਕੇ ਤੋਂ ਦੋ ਪਿਸਟਲ 32 ਬੋਰ, ਇੱਕ ਪਿਸਟਲ ਪਰ ਇੱਕ ਪਿਸਟਲ 30 ਬੋਰ, ਇੱਕ ਪਿਸਟਲ 315 ਬੋਰ ਸਮੇਤ 11 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਹ ਗਰੋਹ ਬਰਨਾਲਾ ਦੇ ਕਿਸੇ ਵੱਡੀ ਵਾਰਦਾਤ ਕਰਨ ਨੂੰ ਅੰਜਾਮ ਦੇਣ ਜਾ ਰਹੇ ਸਨ। ਪੁਲਸ ਨੇ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਚਾਰ ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ।
ਉਨ੍ਹਾਂ ਦੱਸਿਆ ਗੈਂਗਸਟਰਾਂ ਦਾ ਮੁਖੀ ਬਰਨਾਲਾ ਜ਼ਿਲ੍ਹੇ ਦਾ ਹੈ। ਜਿਸ ਨੇ ਪਿਛਲੇ ਮਹੀਨੇ ਮੁਹਾਲੀ 'ਚ ਇੱਕ ਵਿਅਕਤੀ ਦਾ ਵੀ ਕਤਲ ਕਰ ਦਿੱਤਾ ਸੀ ਅਤੇ ਉਸ ਦੇ ਖਿਲਾਫ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ ਅਤੇ ਦੂਜੇ ਫੜ੍ਹੇ ਗਏ ਗੈਂਗਸਟਰਾਂ ਖਿਲਾਫ ਦੀ ਹੱਤਿਆ, ਲੁੱਟ ਖੋਹ ਦੇ ਮੁਕੱਦਮੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਦਰਜ ਹਨ।

BYTE - ਹਰਜੀਤ ਸਿੰਘ ਐਸਐਸਪੀ ਬਰਨਾਲਾ
Conclusion:
ਗੈਂਗਸਟਰ ਦੇ ਗਿਰੋਹ ਦੇ ਮੁਖੀ ਮਨੀਸ਼ ਪ੍ਰਭਾਕਰ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਿਸ ਉੱਪਰ ਫਾਇਰਿੰਗ ਕਿਸੇ ਦੁਸ਼ਮਣ ਨੂੰ ਸਮਝ ਕੇ ਕੀਤੀ ਸੀ। ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਪੁਲਸ ਉਨ੍ਹਾਂ ਦਾ ਪਿੱਛਾ ਕਰ ਰਹੀ ਹੈ । ਉਨ੍ਹਾਂ ਦੱਸਿਆ ਕਿ ਉਹ ਕਤਲ ਘਰੇਲੂ ਝਗੜੇ ਕਾਰਨ ਕੀਤੇ ਸੀ ਅਤੇ ਕਈ ਕੇਸਾਂ ਵਿੱਚ ਉਹ ਬਰੀ ਵੀ ਹੋ ਚੁੱਕੇ ਹਨ।
BYTE - ਮਨੀਸ਼ ਪ੍ਰਭਾਕਰ ਮੁਖੀ ਗੈਂਗਸਟਰ ਗਰੋਹ

(ਬਰਨਾਲਾ ਤੋਂ ਲਖਵੀਰ ਚੀਮਾ ਦੀ ਰਿਪੋਰਟ ਈ ਟੀ ਵੀ ਭਾਰਤ)
ETV Bharat Logo

Copyright © 2025 Ushodaya Enterprises Pvt. Ltd., All Rights Reserved.