ਬਰਨਾਲਾ: ਪਿੰਡ ਚੀਮਾ ਨੇੜੇ ਬਰਨਾਲਾ-ਬਾਜਾਖਾਨਾ ਰੋਡ 'ਤੇ ਪੈਟਰੋਲ ਪੰਪ ਸਾਹਮਣੇ ਇੱਕ ਥਾਰ ਗੱਡੀ ਅਤੇ ਮੋਟਰਸਾਈਕਲ ਦੀ ਟੱਕਰ ਵਿੱਚ ਮੋਟਰਸਾਇਕਲ ਸਵਾਰ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਇੱਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਨਵਕਿਰਨ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਨੈਣੇਵਾਲ ਅਤੇ ਆਗਾਜ਼ਪ੍ਰੀਤ ਸਿੰਘ ਪੁੱਤਰ ਜਸਪਿੰਦਰ ਸਿੰਘ ਵਾਸੀ ਸੰਧੂ ਖੁਰਦ ਆਪਣੇ ਮੋਟਰਸਾਇਕਲ ’ਤੇ ਸਵਾਰ ਸਨ।

ਜਦੋਂ ਦੋਵੇਂ ਨੌਵਜਾਨ ਮੋਟਰਸਾਇਕਲ ’ਚ ਪੈਟਰੋਲ ਪਵਾਉਣ ਲਈ ਪੈਟਰੋਲ ਪੰਪ ਵੱਲ ਮੁੜੇ ਤਾਂ ਇੱਕ ਥਾਰ ਗੱਡੀ ਨੇ ਉਨਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਜਿਸ ਕਾਰਨ ਨਵਕਿਰਨ ਸਿੰਘ (19) ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਆਗਾਜ਼ਪ੍ਰੀਤ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜਿਸਨੂੰ ਇਲਾਜ ਲਈ ਬਰਨਾਲਾ ਦੇ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ।
ਇਸ ਸੰਬੰਧੀ ਜਾਂਚ ਪੁਲਿਸ ਅਧਿਕਾਰੀ ਬਲਵਿੰਦਰ ਸਿੰਘ ਇੰਚਾਰਜ ਪੱਖੋ ਕੈਂਚੀਆਂ ਪੁਲਿਸ ਚੌਂਕੀ ਨੇ ਦੱਸਿਆ ਕਿ ਪੈਟਰੋਲ ਪੰਪ ਨਜ਼ਦੀਕ ਹਾਦਸੇ ’ਚ ਇੱਕ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਇਸ ਲਈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ ਗਿਆ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ: ਦਿਨ ਦਿਹਾੜ੍ਹੇ 4 ਵਿਅਕਤੀਆਂ ਵੱਲੋਂ ਸੁਨਿਆਰੇ ਦੀ ਦੁਕਾਨ 'ਤੇ ਲੁੱਟ ਦੀ ਕੋਸ਼ਿਸ਼