ਬਰਨਾਲਾ : ਬਰਨਾਲਾ ਸ਼ਹਿਰ ਵਿੱਚ ਪਿਸਤੌਲ ਦਾ ਡਰ ਦਿਖਾ ਕੇ ਦੁਕਾਨ ਲੁੱਟੀ ਗਈ ਸੀ। ਬਰਨਾਲਾ ਪੁਲਿਸ ਵਲੋਂ ਇਸ ਲੁੱਟ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਹੈ। ਪੁਲਿਸ ਅਨੁਸਾਰ ਮੁਲਜ਼ਮ ਵਲੋਂ ਇਹ ਵਾਰਦਾਤ (A shoplifter arrested at gunpoint in Barnala) ਇੱਕ ਖਿਡੌਣਾ ਪਿਸਤੌਲ ਨਾਲ ਅੰਜਾਮ ਦਿੱਤੀ ਗਈ ਸੀ। ਮੁਲਜ਼ਮ ਨਸ਼ੇ ਦਾ ਆਦੀ ਹੈ ਅਤੇ ਨਸ਼ਾ ਖਰੀਦਣ ਲਈ ਉਸਨੇ ਇਹ ਲੁੱਟ ਦੀ ਯੋਜਨਾ ਬਣਾਈ ਅਤੇ ਇਸਨੂੰ ਅੰਜ਼ਾਮ ਦਿੱਤਾ।
10 ਹਜ਼ਾਰ ਦੀ ਹੋਈ ਸੀ ਲੁੱਟ : ਡੀਐੱਸਪੀ ਸਿਟੀ ਸਤਵੀਰ ਸਿੰਘ ਬੈਂਸ ਨੇ ਦੱਸਿਆ ਕਿ ਪੁਲਿਸ ਨੇ ਗੀਤਾ ਭਵਨ ਬਰਨਾਲਾ ਵਾਲੀ ਗਲੀ ’ਚੋਂ ਇੱਕ ਮੋਟਰ ਸਾਈਕਲ ਸਵਾਰ ਵਿਅਕਤੀ (Barnala police nabbed the robber) ਦੁਕਾਨ ਅੰਦਰ ਦਾਖ਼ਲ ਹੋ ਕੇ ਰੁਮਾਲ ਹੱਥ ਉਪਰ ਡਰਾ ਧਮਕਾ ਕੇ ਸੱਤਿਆ ਦੇਵੀ ਪਤਨੀ ਕੇਵਲ ਕ੍ਰਿਸ਼ਨ ਵਾਸੀ ਗੀਤਾ ਭਵਨ ਵਾਲੀ ਗਲੀ ਬਰਨਾਲਾ ਤੋਂ ਕਰੀਬ 10 ਹਜ਼ਾਰ ਰੁਪਏ ਦੀ ਖੋਹ ਕੀਤੀ ਸੀ। ਜਿਸ ਸਬੰਧੀ ਥਾਣਾ ਸਿਟੀ ਬਰਨਾਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ।
- Financial Help For Blood Cancer Patient : ਬਲੱਡ ਕੈਂਸਰ ਨਾਲ ਪੀੜਤ 4 ਭੈਣਾਂ ਦਾ ਇਕਲੌਤਾ ਭਰਾ, ਮਾਸੂਮਾਂ ਨੇ ਲਾਈ ਮਦਦ ਦੀ ਗੁਹਾਰ
- Navjot Sidhu on CM Mann: ਸੀਐੱਮ ਮਾਨ 'ਤੇ ਬਰਸੇ ਕਾਂਗਰਸ ਆਗੂ ਨਵਜੋਤ ਸਿੱਧੂ, ਕਿਹਾ-ਪੰਜਾਬੀਆਂ ਦੇ ਪੈਸੇ 'ਤੇ ਕੀਤੀ ਜਾ ਰਹੀ ਐਸ਼, ਖਰਚੇ ਦਾ ਵੀ ਮੰਗਿਆ ਹਿਸਾਬ
- A fire broke out in a chemical factory in Mohali: ਮੋਹਾਲੀ ਦੀ ਕੈਮੀਕਲ ਫੈਕਟਰੀ 'ਚ ਲੱਗੀ ਭਿਆਨਕ ਅੱਗ, ਲਗਾਤਾਰ ਧਮਾਕੇ, 8 ਲੋਕ ਝੁਲਸੇ
ਉਹਨਾਂ ਦੱਸਿਆ ਕਿ ਪੁਲਿਸ ਨੇ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਵਿਅਕਤੀ ਦੀ ਸ਼ਨਾਖਤ ਕਰਕੇ ਮੁੱਕਦਮੇ ’ਚ ਅੰਮ੍ਰਿਤਪਾਲ ਸਿੰਘ ਉਰਫ ਗੰਗੂ ਪੁੱਤਰ ਗੁਰਜੰਟ ਸਿੰਘ ਵਾਸੀ ਸੰਘੇੜਾ ਨੂੰ ਨਾਮਜ਼ਦ ਕੀਤਾ ਗਿਆ ਹੈ। ਮੁਲਜ਼ਮ ਅੰਮ੍ਰਿਤਪਾਲ ਸਿੰਘ ਇਕ ਹੋਰ ਮਾਮਲੇ ਤਹਿਤ ਥਾਣਾ ਸਦਰ ਬਰਨਾਲਾ ’ਚ ਗ੍ਰਿਫ਼ਤਾਰ ਹੋ ਚੁੱਕਾ ਹੈ, ਜਿਸਨੂੰ ਜਲਦੀ ਹੀ ਪ੍ਰੋਡਕਸ਼ਨ ਵਰੰਟ ’ਤੇ ਲਿਆ ਕੇ ਮੁਕੱਦਮੇ ’ਚ ਗ੍ਰਿਫ਼ਤਾਰ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਮੁਲਜ਼ਮ ਤੋਂ ਪੁੱਛਗਿੱਛ ਦੌਰਾਨ ਪਤਾ ਚੱਲਿਆ ਹੈ ਕਿ ਉਸਨੇ ਵਾਰਦਾਤ ਸਮੇਂ ਇੱਕ ਖਿਡੌਣਾ ਪਿਸਤੌਲ ਵਰਤਿਆ ਸੀ, ਜਿਸਦੀ ਰਿਕਵਰੀ ਬਾਕੀ ਹੈ। ਉਹਨਾਂ ਦੱਸਿਆ ਕਿ ਮੁਲਜ਼ਮ ਨਸ਼ੇ ਦਾ ਆਦੀ ਹੈ ਅਤੇ ਨਸ਼ੇ ਦੀ ਪੂਰਤੀ ਲਈ ਉਸ ਕੋਲ ਪੈਸੇ ਨਹੀਂ ਸੀ। ਪੈਸੇ ਦੀ ਪੂਰਤੀ ਲਈ ਉਸਨੇ ਇਹ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ।