ਬਰਨਾਲਾ: ਪੰਜਾਬ ਅੰਦਰ ਲਗਾਤਾਰ ਕਰਜ਼ੇ ਕਾਰਨ ਖੁਦਕੁਸ਼ੀਆਂ ਦਾ ਮਾਮਲਾ ਵੱਧਦਾ ਜਾ ਰਿਹਾ ਹੈ। ਅਜਿਹਾ ਮਾਮਲਾ ਜ਼ਿਲ੍ਹਾ ਬਰਨਾਲਾ ਦੇ ਪਿੰਡ ਢਿੱਲਵਾਂ ਤੋਂ ਸਾਹਮਣੇ ਆਇਆ ਹੈ, ਜਿੱਥੇ 66 ਸਾਲ ਦੇ ਕਿਸਾਨ ਗੁਰਨਾਮ ਸਿੰਘ ਨੇ ਤਿੰਨ ਲੱਖ ਰੁਪਏ ਦੇ ਬੈਂਕ ਕਰਜ਼ੇ ਤੋਂ ਪਰੇਸ਼ਾਨ ਹੋਕੇ ਖੇਤ ਵਿੱਚ ਜਾਕੇ ਜ਼ਹਿਰੀਲੀ ਚੀਜ ਨਿਕਲ ਕੇ ਖੁਦਕੁਸ਼ੀ ਲਈ।
ਕਰਜ਼ੇ ਤੋਂ ਰਹਿੰਦਾ ਸੀ ਪਰੇਸ਼ਾਨ: ਮ੍ਰਿਤਕ ਕਿਸਾਨ ਗੁਰਨਾਮ ਸਿੰਘ ਦੇ ਪਰਿਵਾਰਕ ਮੈਂਬਰ ਅੰਮ੍ਰਿਤਪਾਲ ਸਿੰਘ, ਜਗਦੇਵ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਜਥੇਬੰਦੀ ਦੇ ਇਕਾਈ ਆਗੂ ਮੇਲਾ ਸਿੰਘ ਸਮੇਤ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਮ੍ਰਿਤਕ ਕਿਸਾਨ ਗੁਰਨਾਮ ਸਿੰਘ ਬੈਂਕ ਦੇ ਤਿੰਨ ਲੱਖ ਦੇ ਚੜ੍ਹੇ ਕਰਜ਼ੇ ਤੋਂ ਪ੍ਰੇਸ਼ਾਨ ਰਹਿੰਦਾ ਸੀ। ਜਿਸ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋਕੇ ਖੇਤ ਵਿੱਚ ਜਾਕੇ ਜ਼ਹਿਰੀਲੀ ਚੀਜ਼ ਪੀ ਕੇ ਖੁਦਕੁਸ਼ੀ ਕਰਨ ਲਈ।
ਕਰਜ਼ਾ ਲਾਹੁਣ ਲਈ ਵੇਚੀ ਸੀ ਜ਼ਮੀਨ: ਉਨ੍ਹਾਂ ਇਹ ਵੀ ਦੱਸਿਆ ਕਿ ਮ੍ਰਿਤਕ ਕਿਸਾਨ ਸੱਤ ਕਨਾਲਾਂ ਜਮੀਨ ਵਿੱਚ ਖੇਤੀ ਕਰਦਾ ਸੀ। ਚੜ੍ਹੇ ਕਰਜ਼ੇ ਕਾਰਨ ਕਿਸਾਨ ਦੋ ਕਨਾਲਾਂ ਜਮੀਨ ਵੀ ਬੇਚ ਚੁੱਕਿਆ ਸੀ, ਜਿਸ ਕਾਰਨ ਹੁਣ ਸਿਰਫ਼ ਪੰਜ ਕਨਾਲਾਂ ਜ਼ਮੀਨ ਹੀ ਰਹਿ ਗਈ ਸੀ। ਘਰ ਦੇ ਖਰਚੇ ਅਤੇ ਵੱਡੀ ਕਬੀਲਦਾਰੀ ਕਾਰਨ ਕਿਸਾਨ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ ਹੈ।
ਸਰਕਾਰ ਕਰਜ਼ ਕਰੇ ਮੁਆਫ਼: ਇਸ ਮੌਕੇ ਕਿਸਾਨ ਦੀ ਮੌਤ ਨੂੰ ਲੈ ਕੇ ਜਿੱਥੇ ਪੀੜਤ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਉਥੇ ਪਿੰਡ ਵਾਸੀਆਂ ਅਤੇ ਪਰਿਵਾਰਿਕ ਮੈਂਬਰਾਂ ਨੇ ਬੈਂਕ ਦੇ ਚੜ੍ਹੇ ਤਿੰਨ ਲੱਖ ਦੇ ਕਰਜ਼ੇ ਨੂੰ ਮੁਆਫ਼ ਕਰਨ ਲਈ ਪੰਜਾਬ ਸਰਕਾਰ ਤੋਂ ਗੁਹਾਰ ਲਗਾਈ ਹੈ। ਜਿਸ 'ਚ ਉਨ੍ਹਾਂ ਕਿਹਾ ਕਿ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ ਤੇ ਸਰਕਾਰ ਨੂੰ ਇੰਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਮ੍ਰਿਤਕ ਕਿਸਾਨ ਆਪਣੇ ਪਿੱਛੇ ਇਕ ਬੇਟਾ,ਬੇਟੀ ਅਤੇ ਬਜ਼ੁਰਗ ਪਤਨੀ ਛੱਡ ਗਿਆ ਹੈ।
ਪਹਿਲਾਂ ਵੀ ਕਈ ਕਿਸਾਨ ਕਰ ਚੁੱਕੇ ਖੁਦਕੁਸ਼ੀਆਂ: ਜ਼ਿਕਰਯੋਗ ਹੈ ਕਿ ਕਰਜ਼ੇ ਕਾਰਨ ਤੰਗ ਆ ਕੇ ਕਿਸਾਨ ਖੁਦਕੁਸ਼ੀ ਦਾ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਸੂਬੇ 'ਚ ਕਈ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਦੋਂ ਕਰਜ਼ੇ ਦੀ ਮਾਰ ਝੱਲ ਰਿਹਾ ਕਿਸਾਨ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦਾ ਹੈ। ਜਿਸ ਲਈ ਜਿਥੇ ਖੁਦ ਨੂੰ ਆਪਣੇ ਖਰਚ ਸੀਮਤ ਕਰਨ ਦੀ ਲੋੜ ਹੈ ਤਾਂ ਉਥੇ ਹੀ ਸਰਕਾਰਾਂ ਨੂੰ ਵੀ ਚਾਹੀਦਾ ਕਿ ਇੰਨਾਂ ਖੁਦਕੁਸ਼ੀਆਂ ਨੂੰ ਰੋਕਣ ਲਈ ਕਦਮ ਚੁੱਕੇ ਜਾਣ।