ETV Bharat / state

ਚੋਰੀ ਅਤੇ ਗੁੰਡਾਗਰਦੀ ਦੇ ਮਾਮਲਿਆਂ ਲੋੜੀਂਦੇ 19 ਮੁਲਜ਼ਮ ਕੀਤੇ ਕਾਬੂ - 19 ਮੁਲਜ਼ਮ ਕੀਤੇ ਕਾਬੂ

ਬਰਨਾਲਾ ਦੀ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿਚ 19 ਮੁਲਜ਼ਮਾਂ (accused) ਨੂੰ ਕਾਬੂ ਕੀਤਾ ਹੈ।ਪੁਲਿਸ ਦਾ ਕਹਿਣਾ ਹੈ ਕਿ ਵਿਚੋ ਚੋਰੀ ਦੇ ਮਾਮਲੇ, ਲੁੱਟ ਖੋਹ ਅਤੇ ਕੁੱਟਮਾਰ ਦੇ ਮਾਮਲੇ ਵਿਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ।

ਚੋਰੀ ਅਤੇ ਗੁੰਡਾਗਰਦੀ ਦੇ ਮਾਮਲਿਆਂ ਲੋੜੀਂਦੇ 19 ਮੁਲਜ਼ਮ ਕੀਤੇ ਕਾਬੂ

author img

By

Published : Jul 19, 2021, 9:45 PM IST

ਬਰਨਾਲਾ: ਸ਼ਹਿਰ ਵਿੱਚ ਪੁਲਿਸ ਨੂੰ ਉਸ ਸਮੇਂ ਮਿਲੀ ਵੱਡੀ ਸਫਲਤਾ, ਜਦੋਂ ਕਈ ਕ੍ਰਾਈਮ ਦੇ ਮਾਮਲਿਆਂ ਨਾਲ ਸਬੰਧਤ 19 ਮੁਲਜ਼ਮ ਕਾਬੂ ਕੀਤੇ। ਪੁਲਿਸ ਨੇ ਇੱਕ ਰਾਈਸ ਮਿੱਲ ਤੋਂ ਬਾਰਦਾਨਾ ਚੋਰੀ ਕਰਨ ਵਾਲੇ 12 ਚੋਰਾਂ ਤੋਂ ਇਲਾਵਾ ਬੀਤੇ ਦਿਨੀਂ ਬਰਨਾਲਾ ਸ਼ਹਿਰ ਵਿੱਚ ਗੁੰਡਾਗਰਦੀ ਕਰਨ ਵਾਲੇ 7 ਲੋਕਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ। ਇਸਦੇ ਨਾਲ ਹੀ ਸ਼ਹਿਰ ਵਿੱਚ ਇੱਕ ਘਰ ਤੋਂ ਦੋ ਬੱਚੀਆਂ ਤੋਂ 15000 ਰੁਪਏ ਖੋਹਣ ਦੇ ਇਲਜ਼ਾਮ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ 7 ਲੋਕਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ।

ਚੋਰੀ ਅਤੇ ਗੁੰਡਾਗਰਦੀ ਦੇ ਮਾਮਲਿਆਂ ਲੋੜੀਂਦੇ 19 ਮੁਲਜ਼ਮ ਕੀਤੇ ਕਾਬੂ
ਪੁਲਿਸ ਅਧਿਕਾਰੀ ਜਗਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਕਸਬਾ ਮਹਿਲ ਕਲਾਂ ਵਿੱਚ ਚੋਰਾਂ ਵੱਲੋਂ ਇਕ ਰਾਈਸ ਮਿੱਲ (Rice Mill)ਤੋਂ 13 ਜੁਲਾਈ 2021 ਦੀ ਅੱਧੀ ਰਾਤ ਨੂੰ ਖਾਲੀ ਬੋਰੀਆਂ ਚੋਰੀ ਕੀਤੀਆਂ ਗਈਆਂ ਸਨ। ਜਿਸਦੇ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਦੇ ਹੋਏ ਇਸ ਮਾਮਲੇ ਵਿੱਚ 12 ਚੋਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਹਨਾਂ ਤੋਂ ਚੋਰੀ ਕੀਤੀਆਂ 32500 ਖਾਲੀ ਬੋਰੀਆਂ, ਚਾਰ ਵਹੀਕਲ ਅਤੇ ਦੋ ਮੋਟਰਸਾਇਕਲ ਬਰਾਮਦ ਕੀਤੇ ਹਨ।

ਉਨ੍ਹਾਂ ਦੱਸਿਆ ਕਿ ਚੋਰਾਂ ਦੇ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਮਾਮਲੇ ਵਿੱਚ ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਕੱਚੇ ਕਾਲਜ ਰੋਡ ਉੱਤੇ 17 ਜੁਲਾਈ ਨੂੰ ਕੁੱਝ ਵਿਅਕਤੀਆਂ ਵਲੋਂ ਦੋ ਨੌਜਵਾਨਾਂ ਦੀ ਬੁਰੀ ਤਰ੍ਹਾਂ ਨਾਲ ਦਿਨ-ਦਿਹਾੜੇ ਮਾਰਕੁੱਟ ਕੀਤੀ ਗਈ ਸੀ, ਜਿਸਦੇ ਬਾਅਦ ਸ਼ਹਿਰ ਵਿੱਚ ਸਹਿਮ ਦਾ ਮਾਹੌਲ ਸੀ।

ਇਹ ਵੀ ਪੜੋ:Hoshiarpur: ਪਿੰਡ ਨੋਨੀਤਪੁਰ ਵਿੱਚ ਨਕਾਬਪੋਸ਼ਾਂ ਨੇ ਦਿੱਤਾ ਲੁੱਟ ਨੂੰ ਅੰਜਾਮ

ETV Bharat Logo

Copyright © 2025 Ushodaya Enterprises Pvt. Ltd., All Rights Reserved.