ਅੰਮ੍ਰਿਤਸਰ: ਸ਼ਹਿਦ ਏ ਆਜ਼ਮ ਊਧਮ ਸਿੰਘ ਦਾ ਅੱਜ ਸਹੀਦੀ ਦਿਹਾੜਾ ਹੈ। ਇਸ ਦਿਹਾੜੇ 'ਤੇ ਊਧਮ ਸਿੰਘ ਨੂੰ ਯਾਦ ਕਰਦਿਆਂ ਅੱਤਵਾਦੀ ਵਿਰੋਧੀ ਸੰਗਠਨ ਪੰਜਾਬ ਨੇ ਸ਼ਹਿਰ ਦੇ ਹਾਲ ਗੇਟ ਦੇ ਬਾਹਰ ਲੱਗੇ ਸ਼ਹੀਦ ਊਧਮ ਸਿੰਘ ਦੇ ਬੁੱਤ ਨੂੰ ਸ਼ਰਧਾਂਜਲੀ ਭੇਟ ਕੀਤੀ। ਸੰਗਠਨ ਨੇ ਜਨਰਲ ਸੈਕਟਰੀ ਦੀ ਅਗਵਾਈ ਹੇਠ ਵਰਕਰਾਂ ਨੇ ਬਸੰਤੀ ਪੱਗਾਂ ਬੰਨ ਕੇ ਤਿਰੰਗਾ ਝੰਡਾ ਲਹਿਰਾਇਆ ਤੇ ਸ਼ਹੀਦ ਊਧਮ ਸਿੰਘ ਅਮਰ ਰਹੇ ਦੇ ਨਾਰਿਆਂ ਦੇ ਨਾਲ ਸ਼ਰਧਾਂਜਲੀ ਭੇਂਟ ਕੀਤੀ।
ਜ਼ਿਕਰਯੋਗ ਹੈ ਕਿ 13 ਅਪ੍ਰੈਲ 1919 ਵਿੱਚ ਜਲਿਆਂਵਾਲਾ ਬਾਗ ਵਿਖੇ ਹੋਏ ਕਤਲੇਆਮ ਦਾ ਬਦਲਾ ਲੈਣ ਲਈ ਸ਼ਹੀਦ ਊਧਮ ਸਿੰਘ ਨੇ ਲੰਦਨ ਜਾ ਕੇ ਮਾਇਕਲ ਓਡਵਾਇਰ ਨੂੰ ਗੋਲੀ ਮਾਰੀ ਸੀ। ਇਸ ਤੋਂ ਸ਼ਹੀਦ ਊਧਮ ਸਿੰਘ ਨੂੰ ਫਾਂਸੀ ਦੀ ਸਜ਼ਾ ਹੋ ਗਈ ਸੀ। ਊਧਮ ਸਿੰਘ ਨੇ ਹੱਸਦੇ ਹੋਏ ਫਾਂਸੀ 'ਤੇ ਚੜ ਗਏ ਸੀ।
ਇਸ ਮੌਕੇ 'ਤੇ ਸੰਗਠਨ ਦੇ ਜਨਰਲ ਸੈਕਟਰੀ ਪਵਨ ਸੈਣੀ ਨੇ ਸ਼ਹੀਦ ਊਧਮ ਸਿੰਘ ਬਾਰੇ ਜਾਣਕਾਰੀ ਦਿੰਦੀਆ ਕਿਹਾ ਕਿ ਉਨ੍ਹਾਂ ਨੇ ਸਰਕਾਰ ਕੋਲੋ ਮੰਗ ਕੀਤੀ ਹੈ ਕਿ ਪੰਜਾਬ ਵਿੱਚ ਨਸ਼ੇ ਦੇ ਦਲਦਲ ਵਿੱਚ ਫਸੇ ਨੌਜਵਾਨਾਂ ਨੂੰ ਨਸ਼ੇ ਤੋਂ ਬਾਹਰ ਕੱਢ ਕੇ ਦੇਸ਼ ਸੇਵਾ ਲਈ ਪ੍ਰੇਰਿਤ ਕਰਨਾ ਚਾਹਿਦਾ ਹੈ। ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕਾਰਗਿਲ ਦੇ ਯੋਧਾ ਨੂੰ ਏਐੱਸਆਈ ਦਾ ਆਹੁਦਾ ਨਾ ਦੇ ਕੇ ਡੀਐੱਸਪੀ ਦਾ ਔਹਦਾ ਦੇਣਾ ਚਾਹਿਦਾ ਸੀ।