ETV Bharat / state

ਅੱਤਵਾਦੀ ਦੱਸ ਕੇ ਝੂਠੇ ਪੁਲਿਸ ਮੁਕਾਬਲੇ 'ਚ ਮਾਰਿਆ ਨੌਜਵਾਨ, ਨਹੀਂ ਮਿਲਿਆ ਇਨਸਾਫ਼ - ਅੰਮ੍ਰਿਤਸਰ

ਜੁਲਾਈ 1992 ਵਿੱਚ ਥਾਣਾ ਬਿਆਸ (Beas police station) ਨਾਲ ਸਬੰਧਿਤ ਇੱਕ ਝੂਠੇ ਪੁਲਿਸ ਮੁਕਾਬਲੇ ਦੌਰਾਨ ਇੱਕ 20 ਸਾਲ ਦੇ ਨੌਜਵਾਨ ਗੁਰਵਿੰਦਰ ਸਿੰਘ ਦੀ ਮੌਤ ਦੇ ਮਾਮਲੇ ਵਿੱਚ 23 ਸਤੰਬਰ ਨੂੰ ਮਾਣਯੋਗ ਸੀਬੀਆਈ ਅਦਾਲਤ (CBI court) ਵੱਲੋਂ ਇਸ ਮਾਮਲੇ 'ਚ ਨਾਮਜ਼ਦ ਇੱਕ ਸੇਵਾ ਮੁਕਤ ਏਐਸਆਈ (Retired ASI) ਨੂੰ ਧਾਰਾ 364 ਵਿੱਚ 10 ਸਾਲ ਕੈਦ, ਜੁਰਮਾਨਾ ਅਤੇ 342 ਵਿੱਚ ਇੱਕ ਸਾਲ ਦੀ ਸਜਾ ਸੁਣਾਈ ਗਈ ਹੈ। ਜਦਕਿ ਇਸ ਮਾਮਲੇ ਨਾਲ ਸਬੰਧਿਤ ਇੱਕ ਐਸਐਚਓ (SHO) ਦੀ ਅਦਾਲਤੀ ਕਾਰਵਾਈ ਦੌਰਾਨ ਮੌਤ ਹੋ ਗਈ ਸੀ।

ਅੱਤਵਾਦੀ ਦੱਸ ਕੇ ਝੂਠੇ ਪੁਲਿਸ ਮੁਕਾਬਲੇ 'ਚ ਮਾਰਿਆ ਨੌਜਵਾਨ, ਨਹੀਂ ਮਿਲਿਆ ਇਨਸਾਫ਼

author img

By

Published : Sep 24, 2021, 11:05 PM IST

ਅੰਮ੍ਰਿਤਸਰ: ਜੁਲਾਈ 1992 ਵਿੱਚ ਥਾਣਾ ਬਿਆਸ (Beas police station) ਨਾਲ ਸਬੰਧਿਤ ਇੱਕ ਝੂਠੇ ਪੁਲਿਸ ਮੁਕਾਬਲੇ ਦੌਰਾਨ ਇੱਕ 20 ਸਾਲ ਦੇ ਨੌਜਵਾਨ ਗੁਰਵਿੰਦਰ ਸਿੰਘ ਦੀ ਮੌਤ ਦੇ ਮਾਮਲੇ ਵਿੱਚ 23 ਸਤੰਬਰ ਨੂੰ ਮਾਣਯੋਗ ਸੀਬੀਆਈ ਅਦਾਲਤ (CBI court) ਵੱਲੋਂ ਇਸ ਮਾਮਲੇ 'ਚ ਨਾਮਜ਼ਦ ਇੱਕ ਸੇਵਾ ਮੁਕਤ ਏਐਸਆਈ (Retired ASI) ਨੂੰ ਧਾਰਾ 364 ਵਿੱਚ 10 ਸਾਲ ਕੈਦ, ਜੁਰਮਾਨਾ ਅਤੇ 342 ਵਿੱਚ ਇੱਕ ਸਾਲ ਦੀ ਸਜਾ ਸੁਣਾਈ ਗਈ ਹੈ। ਜਦਕਿ ਇਸ ਮਾਮਲੇ ਨਾਲ ਸਬੰਧਿਤ ਇੱਕ ਐਸਐਚਓ (SHO) ਦੀ ਅਦਾਲਤੀ ਕਾਰਵਾਈ ਦੌਰਾਨ ਮੌਤ ਹੋ ਗਈ ਸੀ।

ਅੱਤਵਾਦੀ ਦੱਸ ਕੇ ਝੂਠੇ ਪੁਲਿਸ ਮੁਕਾਬਲੇ 'ਚ ਮਾਰਿਆ ਨੌਜਵਾਨ, ਨਹੀਂ ਮਿਲਿਆ ਇਨਸਾਫ਼

ਇਸ ਫੈਸਲੇ ਉਪਰੰਤ ਮ੍ਰਿਤਕ ਗੁਰਵਿੰਦਰ ਸਿੰਘ (Deceased Gurwinder Singh) ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਇਸ ਫੈਸਲੇ ਤੇ ਤਸੱਲੀ ਨਾ ਪ੍ਰਗਟਾਉਂਦਿਆਂ ਇਨਸਾਫ ਨਾ ਮਿਲਣ ਦੀ ਗੱਲ ਕਹੀ ਹੈ ਅਤੇ ਇਸ ਮਾਮਲੇ ਵਿੱਚ ਅੱਗੇ ਸੰਭਾਵੀ ਤੌਰ 'ਤੇ ਅਦਾਲਤੀ ਕਾਰਵਾਈ ਸ਼ੁਰੂ ਕਰਨ ਦੀ ਗੱਲ ਕਹੀ ਹੈ।

ਮ੍ਰਿਤਕ ਗੁਰਵਿੰਦਰ ਸਿੰਘ (Deceased Gurwinder Singh) ਦੇ ਭਰਾ ਪਰਮਿੰਦਰ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਜੋ ਮਾਣਯੋਗ ਅਦਾਲਤ ਵੱਲੋਂ ਫੈਸਲਾ ਆਇਆ ਹੈ ਅਤੇ ਬੜੇ ਲੰਬੇ ਅਰਸੇ ਬਾਅਦ ਆਇਆ ਹੈ ਅਤੇ ਇਸ ਵਿੱਚ ਇੱਕ ਹੀ ਵਿਅਕਤੀ ਨੂੰ ਸਜਾ ਮਿਲੀ ਹੈ। ਉਨ੍ਹਾਂ ਕਿਹਾ ਕਿ ਅਸੀਂ ਬਹੁਤ ਲੰਬੀ ਅਦਾਲਤੀ ਲੜਾਈ ਲੜੀ ਹੈ ਅਤੇ ਇਹ ਸਾਫ਼ ਕੀਤਾ ਹੈ ਕਿ ਅਸੀਂ ਅੱਤਵਾਦੀ ਨਹੀਂ ਹਾਂ।

ਮ੍ਰਿਤਕ ਦੀ ਫ਼ੋਟੋ ਦਿਖਾਉਂਦਾ ਬਜੁਰਗ
ਮ੍ਰਿਤਕ ਦੀ ਫ਼ੋਟੋ ਦਿਖਾਉਂਦਾ ਬਜੁਰਗ

ਉਨ੍ਹਾਂ ਕਿਹਾ ਕਿ ਇਨਸਾਫ਼ ਹਾਲੇ ਉਹ ਨਹੀਂ ਮਿਲਿਆ ਜੋ ਮਿਲਣਾ ਚਾਹੀਦਾ ਸੀ, ਕਿਉਂਕਿ ਇੱਕ ਵਿਅਕਤੀ ਨੂੰ ਹੀ ਸਜਾ ਮਿਲੀ ਹੈ ਅਤੇ ਇਸ ਵਿੱਚ ਕੁਝ ਹੋਰ ਵੀ ਸ਼ਾਮਿਲ ਸਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਆਪਣੇ ਵਕੀਲ ਨਾਲ ਸਲਾਹ ਕਰਕੇ ਜਿੱਦਾ ਉਹ ਕਹਿਣਗੇ ਉਵੇਂ ਕਰਨਗੇ।

ਇਹ ਮਾਮਲਾ ਸੀ ਜੁਲਾਈ 1992 ਦਾ ਜਿਸ 'ਚ ਇੱਕ ਝੂਠੇ ਮੁਕਾਬਲੇ ਦੀ ਪੁਲਿਸ ਨੇ ਇੱਕ ਕਹਾਣੀ ਬਣਾਈ ਸੀ। ਥਾਣੇ ਬਿਆਸ (Beas police station) ਵਿੱਚ ਇੱਕ ਪਿੰਡ ਸਠਿਆਲਾ (Village Satyala) ਦਾ ਵਾਕਿਆ ਬਣਾਇਆ ਸੀ ਕਿ ਪੁਲਿਸ ਨੇ ਉੱਥੇ ਨਾਕਾ ਲਗਾਇਆ ਹੋਇਆ ਸੀ ਅਤੇ ਇਸ ਦੌਰਾਨ ਤਿੰਨ ਨੌਜਵਾਨ ਸ਼ੱਕੀ ਹਾਲਤ ਵਿੱਚ ਆਉਂਦੇ ਦਿਖਾਈ ਦਿੱਤੇ 'ਤੇ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ।

ਘਰ ਦਾ ਵਿਖਰਿਆ ਸਮਾਨ
ਘਰ ਦਾ ਵਿਖਰਿਆ ਸਮਾਨ

ਉਨ੍ਹਾਂ ਰੁਕਣ ਦੀ ਬਜਾਏ ਪੁਲਿਸ 'ਤੇ ਫਾਇਰਿੰਗ ਕਰ ਦਿੱਤੀ, ਫਾਇਰਿੰਗ ਦੌਰਾਨ ਇੱਕ ਵਿਅਕਤੀ ਉੱਥੇ ਮਾਰਿਆ ਗਿਆ ਅਤੇ ਦੋ ਭੱਜਣ ਵਿੱਚ ਸਫਲ ਹੋ ਗਏ।

ਮ੍ਰਿਤਕ ਦੇ ਘਰ ਦਾ ਦ੍ਰਿਸ਼
ਮ੍ਰਿਤਕ ਦੇ ਘਰ ਦਾ ਦ੍ਰਿਸ਼

ਜਦਕਿ ਸੱਚਾਈ ਇਹ ਨਹੀਂ ਸੀ, ਸੱਚਾਈ ਇਹ ਸੀ ਕਿ ਪੁਲਿਸ ਨੇ ਗੁਰਵਿੰਦਰ ਸਿੰਘ ਨੂੰ 2 ਦਿਨ ਪਹਿਲਾਂ ਜਲੰਧਰ (Jalandhar) ਤੋਂ ਗ੍ਰਿਫਤਾਰ ਕਰਕੇ ਅੰਨਾ ਤਸ਼ੱਦਦ ਕੀਤਾ ਗਿਆ। ਇਸ ਤੋਂ ਪਹਿਲਾਂ ਪੁਲਿਸ ਨੇ ਉਸ ਦੇ ਪਿਤਾ ਚੰਨਣ ਸਿੰਘ ਨੂੰ ਪਿੰਡ ਫੇਰੂਮਾਨ (The village of Feroman) ਤੋਂ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਫੈਸਲੇ ਤੋਂ ਨਾ ਤਾਂ ਉਨ੍ਹਾਂ ਦੀ 'ਤੇ ਨਾ ਹੀ ਪਰਿਵਾਰ ਦੀ ਕੋਈ ਸੰਤੁਸ਼ਟੀ ਮਿਲੀ ਹੈ।

ਘਰ ਦਾ ਵਿਖਰਿਆ ਸਮਾਨ
ਘਰ ਦਾ ਵਿਖਰਿਆ ਸਮਾਨ

ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਪੁਲਿਸ ਨੇ ਝੂਠਾ ਪੁਲਿਸ ਮੁਕਾਬਲਾ ਕਰਕੇ ਸਟਾਰਾਂ ਦੀ ਭੁੱਖ ਕਾਰਣ ਇਹ ਸਾਰਾ ਕੁਝ ਕੀਤਾ ਅਤੇ ਆਪਣੇ ਮੋਢਿਆਂ ਤੇ ਸਟਾਰ ਲਗਵਾਏ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਉਹ ਮਾਣਯੋਗ ਹਾਈਕੋਰਟ (Hon'ble High Court) ਵਿੱਚ ਅਪੀਲ ਕਰਨਗੇ।

ਇਹ ਵੀ ਪੜ੍ਹੋ: ਲੁਧਿਆਣਾ ਦੇ ਸ਼ਮਸ਼ਾਨ ਘਾਟ 'ਚ 'ਕੋਰੋਨਾ ਸਟੋਰੀ' ਕਿਤਾਬ ਕੀਤੀ ਗਈ ਲੋਕ ਅਰਪਣ

ETV Bharat Logo

Copyright © 2025 Ushodaya Enterprises Pvt. Ltd., All Rights Reserved.