ਅੰਮ੍ਰਿਤਸਰ: ਬੰਗਲਾ ਬਸਤੀ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇੱਕ ਬਜ਼ੁਰਗ ਜੋੜੇ ਦਾ ਨਾ ਤਾਂ ਕੋਈ ਧੀ ਪੁੱਤਰ ਹੈ ਅਤੇ ਨਾ ਹੀ ਕੋਈ ਰਿਸ਼ਤੇਦਾਰ ਇਹਨਾਂ ਦਾ ਸਿਰਫ਼ ਇੱਕ 8x10 ਦਾ ਕਰਮਾ ਹੈ ਜਿੱਥੇ ਦੋਵੇ ਗੁਜ਼ਾਰਾ ਕਰ ਰਹੇ ਹਨ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਦਾ ਬਿਜਲੀ ਦਾ ਬਿੱਲ 85 ਹਜ਼ਾਰ ਰੁਪਏ ਆਇਆ ਹੈ। ਪੀੜਤ ਪਰਿਵਾਰ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਦੇ ਘਰ ਦਾ 30 ਹਜ਼ਾਰ ਰੁਪਏ ਬਿੱਲ ਆਇਆ ਸੀ।
ਬਿਜਲੀ ਵਿਭਾਗ ਦਾ ਕਹਿਣਾ ਸੀ ਕਿ ਤੁਹਾਨੂੰ ਬਿੱਲ ਦੇਣਾ ਹੀ ਪਵੇਗਾ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ 15 ਹਜ਼ਾਰ ਰੁਪਏ ਬਿੱਲ ਭਰ ਦਿੱਤਾ ਸੀ। ਪਰ ਇਸ ਵਾਰ ਬਿਜਲੀ ਦਾ ਬਿੱਲ 85 ਹਜ਼ਾਰ ਰੁਪਏ ਆਇਆ, ਜਿਸ ਤੋਂ ਬਾਅਦ ਪਰਿਵਾਰ ਵੱਲੋਂ ਬਿਜਲੀ ਵਿਭਾਗ ਦੇ ਕਈ ਚੱਕਰ ਲਗਾਏ ਗਏ ਪਰ ਉਨ੍ਹਾਂ ਨੇ ਕੋਈ ਵੀ ਸੁਣਵਾਈ ਨਾ ਕੀਤੀ ਤਾਂ ਹੁਣ ਬਿਜਲੀ ਵਿਭਾਗ ਵੱਲੋਂ ਉਨ੍ਹਾਂ ਦਾ ਮੀਟਰ ਵੀ ਕੱਟ ਦਿੱਤਾ ਗਿਆ ਹੈ।
ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਘਰ ਸਿਰਫ਼ ਇੱਕ ਬਲਬ ਹੀ ਚੱਲਦਾ ਸੀ ਤੇ ਉਸ ਦਾ ਬਿੱਲ 85 ਹਜ਼ਾਰ ਰੁਪਏ ਭੇਜ ਦਿੱਤਾ ਅਤੇ ਉਨ੍ਹਾਂ ਨੇ ਪ੍ਰਸ਼ਾਸਨ ਤੋਂ ਅਤੇ ਸਰਕਾਰ ਪਾਸੋਂ ਬਿੱਲ ਮੁਆਫ਼ ਕੀਤਾ ਜਾਵੇ।
ਇਹ ਵੀ ਪੜੋ: ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਨੌਜਵਾਨ ਦੀ ਮੌਤ
ਦੂਜੇ ਪਾਸੇ ਇਲਾਕੇ ਦੇ ਕਾਂਗਰਸ ਆਗੂ ਵਰਿੰਦਰ ਸਹਿਦੇਵ ਪਰਿਵਾਰ ਦਾ ਦੁੱਖ ਸਾਂਝਾ ਕਰਨ ਪਹੁੰਚੇ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਇਸ ਸੰਬੰਧੀ ਉੱਚ ਅਧਿਕਾਰੀਆਂ ਨਾਲ ਗੱਲ ਕਰਨਗੇ ਤੇ ਪਰਿਵਾਰ ਦਾ ਬਿੱਲ ਮੁਆਫ ਕਰਨ ਲਈ ਪੂਰੀ ਜੱਦੋ ਜਹਿਦ ਕਰਨਗੇ।