ETV Bharat / state

ਕੀ ਕਹਿੰਦੇ ਹਨ ਜਾਪਾਨੀ ਇਨਸੇਫਲਾਈਟਿਸ ਬਾਰੇ ਅੰਮ੍ਰਿਤਸਰ ਤੋਂ ਇਹ ਮਾਹਿਰ ਡਾਕਟਰ

ਅੰਮ੍ਰਿਤਸਰ ਵਿੱਚ ਇਕ ਲੜਕੀ ਜਾਪਾਨੀ ਇਨਸੇਫਲਾਈਟਿਸ (Japanese encephalitis) ਦੀ ਬੀਮਾਰੀ ਤੋਂ ਪੀੜਤ ਮਿਲੀ ਹੈ। ਜੋ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਉਹ ਜ਼ੇਰੇ ਇਲਾਜ ਹੈ।

What do doctors say about Japanese encephalitis in Amritsar
ਜਾਪਾਨੀ ਇਨਸੇਫਲਾਈਟਿਸ ਬਾਰੇ ਅੰਮ੍ਰਿਤਸਰ ਤੋਂ ਇਹ ਮਾਹਿਰ ਡਾਕਟਰ
author img

By

Published : Aug 31, 2022, 7:06 PM IST

Updated : Aug 31, 2022, 8:54 PM IST

ਅੰਮ੍ਰਿਤਸਰ: ਅੰਮ੍ਰਿਤਸਰ 'ਚ ਇਕ ਲੜਕੀ ਜਾਪਾਨੀ ਇਨਸੇਫਲਾਈਟਿਸ (Japanese encephalitis) ਦੀ ਬੀਮਾਰੀ ਤੋਂ ਪੀੜਤ ਮਿਲੀ ਹੈ। ਜੋ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਉਹ ਜ਼ੇਰੇ ਇਲਾਜ ਹੈ। ਲੜਕੀ ਵਿੱਚ ਇਹ ਬਿਮਾਰੀ ਮਿਲਣ ਨਾਲ ਸਿਹਤ ਵਿਭਾਗ ਵਿੱਚ ਹੜਕੰਪ ਮੱਚ ਗਿਆ ਹੈ। ਲੜਕੀ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ। ਉਸ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਡਾਕਟਰਾਂ ਦਾ ਕਿਹਣਾ ਹੈ ਕਿ ਇਹ ਵਾਇਰਲ ਰੋਗ ਹੈ, ਇਸ ਦਾ ਕੋਈ ਪੱਕਾ ਇਲਾਜ ਨਹੀਂ ਹੈ।

ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਟੈਸਟ ਅੰਮ੍ਰਿਤਸਰ ਵਿੱਚ ਨਹੀਂ ਹੁੰਦੇ, ਇਸ ਦੇ ਟੈਸਟ ਪੀਜੀਆਈ ਵਿੱਚ ਹੁੰਦੇ ਹਨ। ਅੱਗੇ ਜਾਣਕਾਰੀ ਦਿੰਦਿਆਂ ਡਾਕਟਰਾਂ ਨੇ ਦੱਸਿਆ ਕਿ ਇਹ ਲੱਛਣ ਜ਼ਿਆਦਾਤਰ ਉੱਤਰ ਪ੍ਰਦੇਸ਼ ਅਤੇ ਉੜੀਸਾ ਵਿੱਚ ਪਾਏ ਜਾਂਦੇ ਹਨ।

ਕੀ ਕਹਿੰਦੇ ਹਨ ਜਾਪਾਨੀ ਇਨਸੇਫਲਾਈਟਿਸ ਬਾਰੇ ਅੰਮ੍ਰਿਤਸਰ ਤੋਂ ਇਹ ਮਾਹਿਰ ਡਾਕਟਰ

ਡਾਕਟਰਾਂ ਨੇ ਦੱਸਿਆ ਕਿ ਇਲਾਜ ਤੋਂ ਬਾਅਦ ਸਿਰਫ 50 ਫੀਸਦੀ ਬੱਚੇ ਹੀ ਬਚ ਸਕਦੇ ਹਨ ਪਰ ਇਨ੍ਹਾਂ ਵਿਚ ਵੀ ਕੁਝ ਲੱਛਣ ਰਹਿ ਜਾਂਦੇ ਹਨ। ਡਾਕਟਰਾਂ ਨੇ ਦੱਸਿਆ ਕਿ ਇਹ ਬਿਮਾਰੀ ਡੇਂਗੂ ਵਾਂਗ ਫੈਲਦੀ ਹੈ। ਉਨ੍ਹਾਂ ਕਿਹਾ ਕਿ ਇਸ ਲੱਛਣ ਵਿੱਚ ਬੱਚਿਆਂ ਨੂੰ ਬੁਖਾਰ, ਉਲਟੀਆਂ, ਸਿਰਦਰਦ ਅਤੇ ਦੌਰੇ ਵੀ ਆਉਂਦੇ ਹਨ। ਉਨ੍ਹਾਂ ਕਿਹਾ ਕਿ ਇਹ ਇੱਕ ਖ਼ਤਰਨਾਕ ਬਿਮਾਰੀ ਹੈ, ਜੋ ਜ਼ਿਆਦਾਤਰ ਬੱਚਿਆਂ ਦੇ ਨਾਲ-ਨਾਲ ਬਜ਼ੁਰਗਾਂ ਵਿੱਚ ਪਾਈ ਜਾਂਦੀ ਹੈ।

ਡਾਕਟਰਾਂ ਨੇ ਦੱਸਿਆ ਕਿ ਇਹ ਬਿਮਾਰੀ ਮੱਛਰ ਦੇ ਕੱਟਣ ਨਾਲ ਹੁੰਦੀ ਹੈ ਅਤੇ ਪੈਡੀ ਸੀਜ਼ਨ ਦੌਰਾਨ ਜ਼ਿਆਦਾ ਫੈਲਦੀ ਹੈ। ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾਂ ਇਹ ਬਿਮਾਰੀ ਜਾਪਾਨ ਵਿੱਚ ਆਈ, ਉਸ ਤੋਂ ਬਾਅਦ ਭਾਰਤ ਵਿੱਚ ਇਹ ਕੇਸ ਪਾਇਆ ਗਿਆ, ਇਸ ਲਈ ਇਸ ਨੂੰ ਜਾਪਾਨੀ ਇਨਸੇਫਲਾਈਟਿਸ ਦਾ ਨਾਮ ਦਿੱਤਾ ਗਿਆ।

ਡਾਕਟਰਾਂ ਨੇ ਦੱਸਿਆ ਕਿ ਗੁਰੂ ਰਾਮਦਾਸ ਹਸਪਤਾਲ ਵਿੱਚ ਹੋਰ ਹਸਪਤਾਲਾਂ ਦੇ ਮੁਕਾਬਲੇ ਬਹੁਤ ਘੱਟ ਪੈਸੇ ਵਿੱਚ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਅਸੀਂ ਡੇਂਗੂ ਤੋਂ ਬਚਣ ਲਈ ਸਾਵਧਾਨੀ ਵਰਤਦੇ ਹਾਂ, ਉਸੇ ਤਰ੍ਹਾਂ ਸਾਨੂੰ ਇਸ ਮਾਮਲੇ ਵਿੱਚ ਵੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।

ਡਾਕਟਰਾਂ ਨੇ ਬੱਚੀ ਦੇ ਖੂਨ ਅਤੇ ਰੀੜ੍ਹ ਦੀ ਹੱਡੀ ਦੇ ਨਮੂਨੇ ਲਏ ਅਤੇ ਜਾਂਚ ਲਈ ਪੀਜੀਆਈ ਚੰਡੀਗੜ੍ਹ ਭੇਜ ਦਿੱਤਾ। ਪੀ.ਜੀ.ਆਈ ਦੀ ਰਿਪੋਰਟ ਅਨੁਸਾਰ ਇਹ ਲੜਕੀ ਜਾਪਾਨੀ ਇਨਸੇਫਲਾਈਟਿਸ ਯਾਨੀ ਜਾਪਾਨੀ ਇਨਸੇਫਲਾਈਟਿਸ ਤੋਂ ਪੀੜਤ ਪਾਈ ਗਈ ਸੀ, ਜਿਸ ਦਾ ਸ੍ਰੀ ਗੁਰੂ ਰਾਮਦਾਸ ਵਾਲਾ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਪਿੰਡਾਂ ਵਿੱਚ ਮਹਿਲਾ ਸਰਪੰਚ ਦੀ ਹੋਵੇਗੀ ਸਰਦਾਰੀ, ਪਰਿਵਾਰਕ ਮੈਂਬਰ ਲਈ ਸਰਕਾਰੀ ਪ੍ਰੋਗਰਾਮਾਂ ਦਾ ਹਿੱਸਾ ਬਣਨ ਉੱਤੇ ਲੱਗੀ ਰੋਕ

Last Updated : Aug 31, 2022, 8:54 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.