ਅੰਮ੍ਰਿਤਸਰ: 25 ਜਨਵਰੀ ਨੂੰ ਅੰਮ੍ਰਿਤਸਰ ਦੇ ਪਿੰਡ ਵਜੀਰ ਭੁੱਲਰ ਦੇ ਪੀੜਤ ਮਸਤਾਨ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ ਅਤੇ ਕੇਸਾਂ ਦੀ ਬੇਅਦਬੀ ਹੋਈ ਸੀ, ਜਿਸ ਦੀ ਵੀਡੀਓ ਸ਼ੋਸਲ ਮੀਡੀਆ ਉੱਤੇ ਵਾਇਰਲ ਹੋਈ। ਜਿਸ ਤੋਂ ਬਾਅਦ 6 ਫਰਵਰੀ ਨੂੰ ਬਿਆਸ ਪੁਲਿਸ ਵਲੋਂ 22 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਪਰ ਇਕ ਹਫ਼ਤਾ ਬੀਤ ਜਾਣ ਉੱਤੇ ਵੀ ਆਰੋਪੀਆਂ ਦੀ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਜਿਸ ਤੋਂ ਬਾਅਦ ਅੱਜ ਬੁੱਧਵਾਰ ਨੂੰ ਪੀੜਤ ਨੌਜਵਾਨ ਨੇ ਮੁੜ ਇਨਸਾਫ਼ ਦੀ ਗੁਹਾਰ ਲਗਾਈ ਹੈ ਅਤੇ ਆਰੋਪੀਆਂ ਉੱਤੇ ਧਮਕੀਆਂ ਦੇ ਕੇ ਸਮਝੌਤਾ ਕਰਨ ਲਈ ਦਬਾਅ ਬਣਾਉਣ ਦੇ ਇਲਜ਼ਾਮ ਵੀ ਲਗਾਏ ਗਏ ਹਨ।
ਸਮਝੌਤੇ ਲਈ ਮੇਰੇ ਉਪਰ ਦਬਾਅ ਬਣਾਇਆ ਜਾ ਰਿਹਾ:- ਇਸ ਦੌਰਾਨ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਪੀੜਤ ਮਸਤਾਨ ਸਿੰਘ ਨੇ ਕਿਹਾ ਕਿ ਮੇਰੇ ਵੱਲੋਂ ਪੁਲਿਸ ਨੂੰ ਆਰੋਪੀਆਂ ਦੀ ਸ਼ਿਕਾਇਤ ਕੀਤੀ ਗਈ, ਪਰ ਆਰੋਪੀਆਂ ਨੂੰ ਪੁਲਿਸ ਗ੍ਰਿਫਤਾਰ ਨਹੀਂ ਕਰਨ ਰਹੀ। ਆਰੋਪੀਆਂ ਵੱਲੋਂ ਸਮਝੌਤਾ ਕਰਨ ਲਈ ਮੇਰੇ ਉਪਰ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਜਾਨੋ-ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਪੀੜਤ ਮਸਤਾਨ ਸਿੰਘ ਨੇ ਕਿਹਾ ਕਿ ਮੈਂਨੂੰ ਅਤੇ ਮੇਰੇ ਪਰਿਵਾਰ ਦੀ ਜਾਨ ਨੂੰ ਖਤਰਾ ਹੈ। ਜੇਕਰ ਅੱਗੇ ਕਿਸੇ ਵੀ ਸਮੇਂ ਮੇਰੇ ਅਤੇ ਮੇਰੇ ਪਰਿਵਾਰ ਉੱਤੇ ਹਮਲਾ ਹੋ ਜਾਂਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਹੋਵੇਗਾ।
ਆਰੋਪੀਆਂ ਨੇ ਬੁਰਾ ਤਸ਼ਦਦ ਕੀਤਾ:- ਪੀੜਤ ਮਸਤਾਨ ਸਿੰਘ ਨੇ ਕਿਹਾ ਮੈਂ 25 ਜਨਵਰੀ ਨੂੰ ਪਿੰਡ ਵਜ਼ੀਰ ਭੁੱਲਰ ਵਿਖੇ ਮੱਝਾਂ ਲਈ ਪੱਠੇ ਲੈਣ ਗਿਆ ਸੀ। ਇਸ ਦੌਰਾਨ ਮੇਰੇ ਉੱਤੇ ਆਰੋਪੀ ਕੰਵਲਜੀਤ ਸਿੰਘ, ਤੇਜਾ ਸਿੰਘ, ਰਾਣਾ ਸਿੰਘ,ਹੀਰਾ ਸਿੰਘ,ਸੁੱਖਮਣ ਸਿੰਘ, ਅੰਗਰੇਜ਼ ਸਿੰਘ ਅਤੇ ਹੋਰ ਅਣਪਛਾਤਿਆਂ ਵੱਲੋਂ ਤਸ਼ੱਦਦ ਕੀਤੀ ਗਿਆ। ਪੀੜਤ ਮਸਤਾਨ ਸਿੰਘ ਨੇ ਕਿਹਾ ਇਸ ਵਿੱਚ ਮੇਰਾ ਇਸ ਵਿੱਚ ਕੋਈ ਕਸੂਰ ਨਹੀਂ ਸੀ। ਇਸ ਤਸ਼ਦਦ ਦੌਰਾਨ ਮੇਰੇ ਕੇਸਾਂ ਦੀ ਬੇਅਦਬੀ ਕੀਤੀ, ਮੈਨੂੰ ਜਾਤੀ ਸੂਚਕ ਸ਼ਬਦ ਬੋਲੇ ਗਏ ਅਤੇ ਮੇਰੇ ਕੰਕਾਰ ਵੀ ਲਹਾ ਕੇ ਸੁੱਟੇ ਗਏ ਹਨ।
ਇਹ ਵੀ ਪੜੋ:- Fatal Attack on Taxi Driver: ਮੋਗਾ ਵਿੱਚ ਰੇਹੜੀ ਚਾਲਕ ਉੱਤੇ ਜਾਨਲੇਵਾ ਹਮਲਾ, ਘਟਨਾ ਸੀਸੀਟੀਵੀ ਵਿੱਚ ਕੈਦ