ਅੰਮ੍ਰਿਤਸਰ/ਹੁਸ਼ਿਆਰਪੁਰ : ਕੇਂਦਰ ਦੇ ਬਜਟ ਨੂੰ ਲੈ ਰਲੀਆਂ ਮਿਲੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਕਿਸਾਨ ਆਗੂ ਵੀ ਸਰਕਾਰ ਦੇ ਬਜਟ ਅਤੇ ਐਲਾਨ ਦੀ ਪੜਚੋਲ ਕਰ ਰਹੇ ਹਨ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨਾਂ ਨੇ ਇੰਨਾ ਵੱਡਾ ਅੰਦੋਲਨ ਖੜ੍ਹਾ ਕੀਤਾ ਸੀ। ਉਸਨੂੰ ਲੈ ਕੇ ਕਿਸਾਨਾਂ ਨੂੰ ਸਜ਼ਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਖੇਤੀ ਸੈਕਟਰ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਗਿਆ ਹੈ। ਐਮਐਸਪੀ ਗਰੰਟੀ ਕਾਨੂੰਨ ਡਾਕਟਰ ਸੁਆਮੀ ਨਾਥਨ ਕਮਿਸ਼ਨ ਦੇ ਸੀ-2 ਫਾਰਮੂਲੇ ਨੂੰ ਲੈ ਕੇ ਕੋਈ ਵੀ ਗੱਲ ਨਹੀਂ ਕੀਤੀ ਗਈ।
ਕਿਸਾਨਾਂ ਦੇ ਕਰਜ਼ਿਆਂ ਉੱਤੇ ਕੋਈ ਐਲਾਨ ਨਹੀਂ: 75 ਸਾਲਾਂ ਬਾਅਦ ਵੀ ਕੋਈ ਗੱਲ ਕਿਸਾਨਾਂ ਦੇ ਹੱਕ ਦੀ ਨਹੀਂ ਹੈ। ਕਿਸਾਨਾਂ ਅਤੇ ਮਜ਼ਦੂਰਾਂ ਦਾ ਕਰਜਾ ਮਾਫ ਕਰਨਾ ਸੀ ਪਰ ਉਸ ਉੱਤੇ ਰਾਖਵਾਂ ਬਜਟ ਉੱਤੇ ਕੋਈ ਗੱਲ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਚਾਹੇ ਕਿਸਾਨਾਂ ਦੇ ਬੀਜਾਂ, ਦਵਾਈਆਂ, ਖੇਤੀ ਮਸ਼ੀਨਰੀ ਦੀ ਗੱਲ ਹੋਵੇ, ਉਸ ਉੱਤੇ ਵੀ ਕੋਈ ਸਬਸਿਡੀ ਨਹੀਂ ਹੈ। ਕਿਸਾਨਾਂ ਦੇ ਸਹਾਇਕ ਕਿੱਤੇ ਜੁੜੇ ਹਨ। ਉਹਨਾਂ ਉੱਤੇ ਕੋਈ ਸਬਸਿਡੀ ਦਾ ਐਲਾਨ ਨਹੀਂ ਕੀਤਾ ਗਿਆ।
ਬਦਲਵੀਂ ਖੇਤੀ ਲਈ ਉਪਰਾਲੇ: ਸਰਵਣ ਸਿੰਘ ਪੰਧੇਰ ਨੇ ਕਿਹਾ ਬਾਗਬਾਨੀ ਉੱਤੇ ਥੋੜਾ ਜਿਹਾ ਕੰਮ ਊਠ ਦੇ ਮੂੰਹ ਵਿਚ ਜੀਰੇ ਵਾਲੀ ਗੱਲ ਹੈ। ਇਸਨੂੰ ਵੀ ਅਣਗੋਲਿਆਂ ਗਿਆ ਹੈ। ਕਿਸਾਨ ਆਗੂ ਨੇ ਕਿਹਾ ਕਿਸਾਨ ਚਾਹੁੰਦੇ ਸੀ ਕਿ ਬਦਲਵੀਂ ਫ਼ਸਲਾਂ ਦੇ ਲਈ ਸਰਕਾਰ ਕੋਈ ਉਪਰਾਲੇ ਕਰਦੀ। ਉਨ੍ਹਾਂ ਕਿਹਾ ਕਿ ਪਰਾਲੀ ਤੇ ਪ੍ਰਦੂਸ਼ਨ ਦੇ ਵੀ ਇਲਜ਼ਾਮ ਉਨ੍ਹਾਂ ਉੱਤੇ ਲਗਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪਾਣੀ ਦਾ ਸੰਕਟ ਵੀ ਖੜਾ ਹੈ। ਤੇਲ ਬੀਜ ਤੇ ਦਾਲ ਬੀਜ ਬਾਹਰੋਂ ਮੰਗਵਾਏ ਜਾਂਦੇ ਹਨ। ਕਿਸਾਨਾਂ ਨੂੰ ਫਸਲਾਂ ਦਾ ਭਾਅ ਵੀ ਨਹੀਂ ਮਿਲ ਰਿਹਾ।
ਇਹ ਵੀ ਪੜ੍ਹੋ: Punjab governments diary: ਪੰਜਾਬ ਸਰਕਾਰ ਦੀ ਡਾਇਰੀ ਉੱਤੇ ਫੋਟੋ ਲਗਾ ਕਸੂਤੇ ਫਸੇ ਸੀਐੱਮ ਮਾਨ, ਵਿਰੋਧੀਆਂ ਨੇ ਕੱਸੇ ਤੰਜ਼
ਕਿਸਾਨਾਂ ਦੀਆਂ ਉਮੀਦਾਂ ਉੱਤੇ ਪਾਣੀ: ਉੱਧਰ ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਇਹ ਕੇਂਦਰ ਸਰਕਾਰ ਵਲੋਂ ਹੁਣ ਤੱਕ ਦਾ ਸਭ ਤੋਂ ਮਾੜਾ ਬਜਟ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਸ ਬਜਟ ਤੋਂ ਬਹੁਤ ਜ਼ਿਆਦਾ ਉਮੀਦ ਸੀ। ਪਰ ਕੇਂਦਰ ਸਰਕਾਰ ਨੇ ਮੁੜ ਇਕ ਵਾਰ ਕਿਸਾਨਾਂ ਦੀਆਂ ਉਮੀਦਾਂ ਉੱਤੇ ਪਾਣੀ ਫੇਰ ਦਿੱਤਾ ਹੈ।