ਮੁੱਖਵਾਕ -
ਪੰਜਾਬੀ ਵਿਆਖਿਆ:
ਸਲੋਕੁ ਮਃ ੩ ॥
ਹੇ ਚੁੱਕੇ ਚੁਕਾਏ ਸ਼ੇਖ਼, ਇਸ ਮਨ ਨੂੰ ਇਕ ਟਿਕਾਣੇ 'ਤੇ ਲਿਆ, ਘੁੰਮਾ ਫਿਰ ਕੇ ਗੱਲਾਂ ਛੱਡ ਉੱਤੇ ਸਤਿਗੁਰੂ ਦੇ ਸ਼ਬਦ ਨੂੰ ਸਮਝ। ਹੇ ਸ਼ੇਖਾ, ਜੋ ਸਭ ਦਾ ਜਾਣੂ ਸਤਿਗੁਰੂ ਸਭ ਕੁਝ ਸਮਝਦਾ ਹੈ, ਉਸ ਦੀ ਚਰਨੀਂ ਲੱਗ। ਆਸਾਂ ਤੇ ਮਨ ਦੀਆਂ ਦੌੜਾਂ ਮਿਟਾ ਕੇ ਆਪਣੇ ਆਪ ਨੂੰ ਜਗਤ ਵਿੱਚ ਪ੍ਰਾਹੁਣਾ ਸਮਝ। ਜੇ ਤੂੰ ਸਤਿਗੁਰੂ ਦੇ ਭਾਣੇ ਵਿਚ ਚਲੇਗਾ, ਤਾਂ ਰੱਬ ਦੀ ਦਰਗਾਹ ਵਿਚ ਆਦਰ ਪਾਵੇਗਾ।
ਹੇ ਨਾਨਕ! ਜੋ ਮਨੁੱਖ ਨਾਮ ਸਿਮਰਨ ਨਹੀਂ ਕਰਦੇ, ਉਨ੍ਹਾਂ ਦਾ ਚੰਗਾ ਖਾਣਾ ਤੇ ਚੰਗਾ ਪਹਿਨਣਾ ਫਿਟਕਾਰ-ਯੋਗ ਹੈ। ਹਰੀ ਦੇ ਗੁਣ ਬਿਆਨ ਕਰਦਿਆਂ ਉਹ ਗੁਣ ਮੁੱਕਦੇ ਨਹੀਂ, ਤੇ ਨਾ ਹੀ ਇਹ ਦੱਸਿਆ ਜਾ ਸਕਦਾ ਹੈ ਕਿ ਇਨ੍ਹਾਂ ਗੁਣਾਂ ਨੂੰ ਵਿਹਾਝਣ ਲਈ ਮੁੱਲ ਕੀ ਹੈ, ਪਰ ਹੇ ਨਾਨਕ ! ਗੁਰਮੁਖ ਜੋ ਹਰੀ ਦੇ ਗੁਣ ਗਾਉਂਦੇ ਹਨ, ਜਿਹੜਾ ਮਨੁੱਖ ਪ੍ਰਭੂ ਦੇ ਗੁਣ ਗਾਉਂਦਾ ਹੈ, ਉਹ ਗੁਣਾਂ ਵਿੱਚ ਲੀਨ ਹੋਇਆ ਰਹਿੰਦਾ ਹੈ।
ਇਹ ਮਨੁੱਖਾ ਸਰੀਰ, ਮੰਨੋ, ਚੋਲੀ ਹੈ ਜੋ ਪ੍ਰਭੂ ਨੇ ਬਣਾਈ ਹੈ ਤੇ ਭਗਤੀ ਰੂਪ ਕਸੀਦਾ ਕੱਢ ਕੇ ਇਹ ਚੋਲੀ ਪਹਿਨਣ ਯੋਗ ਬਣਦੀ ਹੈ। ਇਸ ਚੋਲੀ ਨੂੰ ਬਹੁਤ ਤਰ੍ਹਾਂ ਕਈ ਵੰਨਗੀਆਂ ਦਾ ਹਰੀ ਨਾਮ ਪੱਟ ਲੱਗਾ ਹੋਇਆ ਹੈ। ਇਸ ਭੇਤ ਨੂੰ ਮਨ ਵਿੱਚ ਵਿਚਾਰ ਕਰ ਕੇ ਕੋਈ ਵਿਰਲੀ ਸਮਝ ਵਾਲਾ ਸਮਝਦਾ ਹੈ। ਇਸ ਵਿਚਾਰ ਨੂੰ ਉਹੀ ਸਮਝ ਸਕਦਾ ਹੈ ਜਿਸ ਨੂੰ ਹਰਿ ਆਪ ਸਮਝਾਉਂਦਾ ਹੈ। ਦਾਸ ਨਾਨਕ ਇਹ ਵਿਚਾਰ ਦੱਸਦਾ ਹੈ ਕਿ ਸਦਾ ਸਥਿਰ ਰਹਿਣ ਵਾਲਾ ਹਰਿ ਗੁਰੂ ਦੇ ਜ਼ਰੀਏ ਸਿਮਰਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ: Love Rashifal: ਇਨ੍ਹਾਂ ਰਾਸ਼ੀਆਂ ਨੂੰ ਮਿਲੇਗਾ ਮਿਲੇਗਾ ਸ਼ਾਪਿੰਗ ਦਾ ਮੌਕਾ, ਜਾਣੋ ਆਪਣੀ ਲਵ ਲਾਇਫ ਦਾ ਪੂਰਾ ਹਾਲ