ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਦੇ ਮੱਦੇਨਜ਼ਰ ਹਰ ਪਾਰਟੀ ਵੱਲੋਂ ਜਿੱਤ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਇਸੇ ਵਿਚਾਲੇ ਆਮ ਆਦਮੀ ਪਾਰਟੀ ਦੇ ਮੁੱਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤਿੰਨ ਦਿਨਾਂ ਪੰਜਾਬ ਦੌਰੇ ’ਤੇ ਆਏ ਹੋਏ ਹਨ ਤੇ ਕੇਜਰੀਵਾਲ ਦੇ ਪੰਜਾਬ ਦੌਰੇ ਦਾ ਅੱਜ ਤੀਜਾ ਦਿਨ ਹੈ।
ਇਹ ਵੀ ਪੜੋ: ਜੇਕਰ ਇਸ ਵਾਰ ਕੰਮ ਨਹੀਂ ਕੀਤਾ ਤਾਂ ਅਗਲੀ ਵਾਰ ਨਹੀਂ ਮੰਗਾਂਗਾ ਵੋਟ- ਕੇਜਰੀਵਾਲ
ਅੱਜ ਅੰਮ੍ਰਿਤਸਰ ਵਿਖੇ ਕਰਨਗੇ ਪ੍ਰੈਸ ਕਾਨਫਰੰਸ
ਦੱਸ ਦਈਏ ਕਿ ਆਪ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਅੰਮ੍ਰਿਤਸਰ ਵਿਖੇ ਰਹਿਣਗੇ। ਇਸੇ ਦੌਰਾਨ ਕੇਜਰੀਵਾਲ ਅਤੇ ਆਪ ਪੰਜਾਬ ਦੇ ਪ੍ਰਧਾਨ ਅਤੇ CM ਉਮੀਦਵਾਰ ਭਗਵੰਤ ਮਾਨ ਅੱਜ 11 ਵਜੇ ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸ ਕਰਨਗੇ। ਇਸ ਪ੍ਰੈਸ ਕਾਨਫਰੰਸ ਹਯਾਤ ਰੀਜੈਂਸੀ (Hyatt Regency, Amritsar) ਵਿਖੇ ਕੀਤੀ ਜਾਵੇਗੀ।
ਬੀਤੇ ਦਿਨ ਜਲੰਧਰ ਵਿਖੇ ਵਪਾਰੀ ਵਰਗ ਨਾਲ ਕੀਤੀ ਗੱਲਬਾਤ
ਆਪ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੀਤੇ ਦਿਨ ਜਲੰਧਰ ਵਿਖੇ ਵਪਾਰੀ ਵਰਗ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਸੀ। ਇਸ ਦੌਰਾਨ ਕੇਜਰੀਵਾਲ ਨੇ ਵਪਾਰੀ ਵਰਗ ਨੂੰ ਆਉਣ ਵਾਲਿਆਂ ਪਰੇਸ਼ਾਨੀਆਂ ਨੂੰ ਸੁਣਿਆਂ ਅਤੇ ਉਨ੍ਹਾਂ ਨੂੰ ਜਲਦ ਹੱਲ ਕਰਨ ਦੀ ਗੱਲ ਵੀ ਆਖੀ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਚ ਉਨ੍ਹਾਂ ਦੀ ਸਰਕਾਰ ਵੱਲੋਂ ਵਪਾਰੀਆਂ ਨੂੰ ਆਉਣ ਵਾਲੀਆਂ ਕਈ ਸੱਸਿਆਵਾਂ ਨੂੰ ਸੁਲਝਾਇਆ ਹੈ। ਪੰਜਾਬ ਵਿਧਾਨਸਭਾ ਚੋਣਾਂ ਚ ਜੇਕਰ ਪੰਜਾਬ ਦੇ ਲੋਕ ਉਨ੍ਹਾਂ ਨੂੰ ਇੱਕ ਮੌਕਾ ਦਿੰਦੇ ਹਨ ਤਾਂ ਇੱਥੇ ਦੇ ਵਪਾਰੀ ਵਰਗ ਨੂੰ ਆਉਣ ਵਾਲੀਆਂ ਪਰੇਸ਼ਾਨੀਆਂ ਨੂੰ ਹੱਲ ਕੀਤਾ ਜਾਵੇਗਾ।
ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਵੱਖ-ਵੱਖ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਜਿਸ ਵਿੱਚ ਸ਼ਹਿਰੀ ਲੋਕਾਂ ਨੇ ਉਨ੍ਹਾਂ ਨੂੰ ਜ਼ਿਆਦਾ ਇਹ ਸਵਾਲ ਕੀਤੇ ਸੀ ਕਿ ਉਹ ਸ਼ਹਿਰੀ ਲੋਕਾਂ ਲਈ ਕੀ ਕਰ ਰਹੇ ਹਨ ਇਸੇ ਨੂੰ ਦੇਖਦੇ ਹੋਏ ਇਹ ਐਲਾਨ ਕੀਤੇ ਗਏ ਹਨ:-
- ਸ਼ਹਿਰਾਂ ਦੀ ਸਾਫ਼ ਸਫ਼ਾਈ
- ਦਿੱਲੀ ਵਾਂਗ ਸਰਕਾਰੀ ਕੰਮਾਂ ਲਈ ਡੋਰ ਸਟੈਪ ਸਰਵਿਸ
- ਸ਼ਹਿਰਾਂ ਵਿੱਚ ਦਿੱਲੀ ਦੀ ਤਰਜ਼ ਤੇ ਤਾਰਾਂ ਦੇ ਜੰਜਾਲ ਨੂੰ ਖਤਮ ਕਰਨਾ
- ਦਿੱਲੀ ਵਾਂਗ ਮੁਹੱਲਾ ਕਲੀਨਿਕ
- ਦਿੱਲੀ ਦੀ ਤਰਜ਼ ਤੇ ਪੰਜਾਬ ਦੇ ਸਰਕਾਰੀ ਸਕੂਲ
- 24 ਘੰਟੇ ਬਿਜਲੀ
- 24 ਪੀਣ ਵਾਲਾ ਪਾਣੀ
- ਉਦਯੋਗਾਂ ਉਤੇ ਅਗਲੇ ਪੰਜ ਸਾਲ ਕੋਈ ਟੈਕਸ ਨਹੀਂ
- ਮਹਿਲਾਵਾਂ ਦੀ ਸੁਰੱਖਿਆ ਲਈ ਸੀਸੀਟੀਵੀ ਕੈਮਰੇ
- ਸ਼ਹਿਰਾਂ ਦੇ ਬਾਜ਼ਾਰਾਂ ਲਈ ਹਰ ਸੁਵਿਧਾ
ਇਹ ਵੀ ਪੜੋ: 94 ਸਾਲ ਦੀ ਉਮਰ 'ਚ ਮੁੜ ਚੋਣ ਮੈਦਾਨ 'ਚ ਪ੍ਰਕਾਸ਼ ਸਿੰਘ ਬਾਦਲ, ਸਭ ਤੋਂ ਵੱਧ ਉਮਰ ਦੇ ਉਮੀਦਵਾਰ