ਅੰਮ੍ਰਿਤਸਰ: ਸੂਬੇ ਵਿੱਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧ ਦੀਆਂ ਜਾਂ ਰਹੀਆਂ ਹਨ। ਕਾਨੂੰਨ ਤੋਂ ਬੇਖੌਫ ਚਰਾਂ ਵੱਲੋਂ ਕੀਤੀਆਂ ਜਾ ਰਹੀਆਂ ਚੋਰੀਆਂ ਕਾਰਨ ਪੁਲਿਸ(police) ਪ੍ਰਸ਼ਾਸਨ ਦੀ ਕਾਰਵਾਈ ’ਤੇ ਸਵਾਲ ਉੱਠ ਰਹੇ ਹਨ। ਦੂਜੇ ਪਾਸੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਤਰ੍ਹਾਂ ਹੀ ਅੰਮ੍ਰਿਤਸਰ(amritsar) ਦੇ ਪੁਤਲੀਘਰ(Dollhouse) 'ਚ ਦੇਰ ਰਾਤ ਚੋਰਾਂ ਨੇ ਦੋ ਦੁਕਾਨਾਂ 'ਚ ਦਾਖ਼ਲ ਹੋ ਕੇ ਸੰਨ ਲਗਾ ਕੇ ਚੋਰੀ ਕੀਤੀ ਅਤੇ ਫਰਾਰ ਹੋ ਗਏ। ਇਹ ਘਟਨਾ ਦੁਕਾਨ ਦੇ ਅੰਦਰ ਲੱਗੇ, ਸੀ.ਸੀ.ਟੀ.ਵੀ 'ਚ ਕੈਦ ਹੋ ਗਈ। ਪੁਲਿਸ ਨੇ ਸੀ.ਸੀ.ਟੀ.ਵੀ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕੀਤੀ।
ਦੋਸ਼ੀਆਂ ਦੀ ਭਾਲ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਦੇਰ ਰਾਤ ਅੰਮ੍ਰਿਤਸਰ(amritsar) ਦੇ ਪੁਤਲੀਘਰ ਵਿੱਚ, ਚੋਰਾਂ ਨੇ ਦੋ ਦੁਕਾਨਾਂ ਨੂੰ ਲੁੱਟਿਆ ਅਤੇ ਤਾਲੇ ਤੋੜ ਕੇ ਦੁਕਾਨ ਵਿੱਚ ਦਾਖ਼ਲ ਹੋਏ। ਦੁਕਾਨਾਂ ਵਿੱਚੋਂ ਇੱਕ ਦਵਾਈ ਦੀ ਸੀ ਅਤੇ ਦੂਜੀ ਕੱਪੜਿਆਂ ਦੀ ਦੁਕਾਨ ਸੀ।
ਅੰਦਰੋਂ ਕੀਮਤੀ ਸਾਮਾਨ ਅਤੇ ਨਕਦੀ ਲੈ ਕੇ ਦੁਕਾਨ ਦੇ ਚੋਰ ਫਰਾਰ ਹੋ ਗਏ। ਦੁਕਾਨ ਦੇ ਅੰਦਰ ਲੱਗੇ ਸੀ.ਸੀ.ਟੀ.ਵੀ(CCTV) ਕੈਮਰੇ ਵਿੱਚ ਸਾਰੀ ਘਟਨਾ ਕੈਦ ਹੋ ਗਈ। ਕਿ ਦੁਕਾਨਦਾਰਾਂ ਨੂੰ ਫੋਨ ਆਇਆ ਕਿ ਉਨ੍ਹਾਂ ਦੀਆਂ ਦੁਕਾਨਾਂ ਦੇ ਤਾਲੇ ਟੁੱਟੇ ਹੋਏ ਹਨ, ਜਦੋਂ ਉਨ੍ਹਾਂ ਨੇ ਆ ਕੇ ਘਟਨਾ ਬਾਰੇ ਦੇਖਿਆ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਦੁਕਾਨ ਦੇ ਅੰਦਰ ਸੀ.ਸੀ.ਟੀ.ਵੀ ਕੈਮਰੇ ਲੱਗੇ ਹੋਏ ਹਨ ਸਾਰੀ ਘਟਨਾ ਕੈਦ ਹੋ ਗਈ। ਦੁਕਾਨ ਦੇ ਅੰਦਰੋਂ 50000 ਰੁਪਏ ਚੋਰੀ ਕਰਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ:ਭੇਡਾਂ ਦੀ ਵੰਡ ਨੂੰ ਲੈ ਕੇ ਭਰਾ ਨੇ ਕੀਤਾ ਭਰਾ ਦਾ ਕਤਲ