ਅੰਮ੍ਰਿਤਸਰ: ਪਿਛਲੇ ਦਿਨੀਂ ਲੁਧਿਆਣਾ (Ludhiana) ਵਿੱਚ ਡਰੱਗ ਰੈਕੇਟ (Drug racket) ਦੇ ਵਿੱਚ ਫੜੇ ਗਏ ਗੁਰਦੀਪ ਰਾਣਾ (Gurdeep Rana) ਨਾਲ ਗਾਇਕ ਰਣਜੀਤ ਬਾਵਾ (Ranjit Bawa) ਨਾ ਸਾਹਮਣੇ ਆਇਆ ਹੈ। ਅੰਮ੍ਰਿਤਸਰ (Amritsar) ਪੰਜਾਬ ਦੀ ਯੁਵਾ ਪੀੜ੍ਹੀ ਲਗਾਤਾਰ ਨਸ਼ੇ 'ਚ ਘਿਰਦਾ ਜਾ ਰਹੀ ਹੈ 'ਤੇ ਉਸ ਨੂੰ ਬਚਾਉਣ ਲਈ ਪੰਜਾਬ ਭਾਜਪਾ ਦੇ ਯੁਵਾ ਮੋਰਚਾ ਦੇ ਪ੍ਰਧਾਨ ਅਸ਼ੋਕ ਸਰੀਨ (Paddy Ashok Sareen) ਵੱਲੋਂ ਇਹ ਪਹਿਲ ਕੀਤੀ ਗਈ ਹੈ।
ਪੰਜਾਬ ਭਾਜਪਾ ਦੇ ਯੁਵਾ ਮੋਰਚਾ (Punjab BJP's Youth Front) ਦੇ ਪ੍ਰਧਾਨ ਅਸ਼ੋਕ ਸਰੀਨ (Paddy Ashok Sareen) ਅੰਮ੍ਰਿਤਸਰ ਐਸਟੀਐਫ ਦੇ ਦਫ਼ਤਰ (Amritsar STF Office) ਆਪਣੇ ਬਿਆਨ ਦਰਜ ਕਰਾਉਣ ਲਈ ਪੁੱਜੇ ਸਨ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਲੁਧਿਆਣਾ ਦੇ ਵਿੱਚ ਗੁਰਦੀਪ ਰਾਣਾ (Gurdeep Rana) ਨਾਂ ਦਾ ਬਹੁਤ ਤਕੜਾ ਡਰੱਗਜ਼ ਸਮੱਗਲਰ (Drug smugglers) ਜਾਂ ਡਰੱਗ ਰੈਕੇਟ ਚਲਾ ਰਿਹਾ ਸੀ।
ਉਸ ਨੂੰ ਈਡੀ (Ed) ਵੱਲੋਂ ਫੜਿਆ ਗਿਆ ਹੈ 'ਤੇ ਉਸ ਦੇ ਨਾਲ ਹੁਣ ਪੰਜਾਬ ਦੇ ਮਸ਼ਹੂਰ ਗਾਇਕ ਰਣਜੀਤ ਬਾਵਾ (Ranjit Bawa) ਦੀਆਂ ਵੀਡੀਓ 'ਤੇ ਫੋਟੋਆਂ ਵੀ ਵਾਇਰਲ ਹੋ ਰਹੀਆਂ ਹਨ। ਜਿਸ ਦਾ ਰਣਜੀਤ ਬਾਵਾ (Ranjit Bawa) ਵੱਲੋਂ ਕੋਈ ਵੀ ਸਪੱਸ਼ਟੀ ਕਰਨ ਨਹੀਂ ਦਿੱਤਾ ਗਿਆ ਕਿ ਮੇਰਾ ਇਸ ਨਾਲ ਕੀ ਸਬੰਧ ਹੈ। ਜਿਸ ਨੂੰ ਲੈ ਕੇ ਈਡੀ ਨੇ ਵੀ ਰਣਜੀਤ ਬਾਵਾ (Ranjit Bawa) ਨੂੰ ਜਾਂਚ ਲਈ ਸੱਦਿਆ ਸੀ 'ਤੇ ਉਥੇ ਹੁਣ ਉਨ੍ਹਾਂ ਦੱਸਿਆ ਕਿ ਅੱਜ ਅੱਠ ਮਹੀਨੇ ਬਾਅਦ ਐਸਟੀਐਫ (STF) ਵੱਲੋਂ ਸਾਨੂੰ ਬਿਆਨ ਦਰਜ ਕਰਨ ਲਈ ਇੱਥੇ ਬੁਲਾਇਆ ਗਿਆ ਹੈ, ਇੱਥੇ ਅਸੀਂ ਆਪਣੇ ਬਿਆਨ ਦਰਜ ਕਰਵਾਏ ਹਨ।
ਉਨ੍ਹਾਂ ਦੱਸਿਆ ਕਿ ਜੇਕਰ ਐਸਟੀਐਫ (STF) ਅਧਿਕਾਰੀਆਂ ਨੂੰ ਕੁਝ ਨਜ਼ਰ ਆਇਆ ਤਾਂ ਹੀ ਉਨ੍ਹਾਂ ਨੇ ਦੁਬਾਰਾ ਇਸ ਕੇਸ ਦੀ ਜਾਂਚ ਨੂੰ ਸ਼ੁਰੂ ਕੀਤਾ ਹੈ। ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਕੇ ਐਸ ਮੱਖਣ ਤੇ ਵੀ ਡਰੱਗ ਰੈਕੇਟ ਦਾ ਕੇਸ ਪਿਆ ਸੀ।
ਉਸ ਨੂੰ ਲੈ ਕੇ ਅਸੀਂ ਪੰਜਾਬ ਦੀ ਯੁਵਾ ਪੀੜ੍ਹੀ ਨੂੰ ਨਸ਼ੇ ਤੋਂ ਬਚਾਉਣ ਲਈ ਇਹ ਕਦਮ ਚੁੱਕ ਰਹੇ ਹਾਂ ਤਾਂ ਕਿ ਆਪਣੇ ਪੰਜਾਬ ਨੂੰ ਨਸ਼ੇ ਤੋਂ ਬਚਾਇਆ ਜਾ ਸਕੇ। ਜਿਸ ਦੇ ਚੱਲਦੇ ਐਸਟੀਐਫ (STF) ਅਧਿਕਾਰੀਆਂ ਨੇ ਸਾਨੂੰ ਦੱਸਿਆ ਕਿ ਬਹੁਤ ਜਲਦੀ ਰਣਜੀਤ ਬਾਵੇ ਨੂੰ ਵੀ ਆਪਣੇ ਬਿਆਨ ਦਰਜ ਕਰਨ ਲਈ ਸੱਦਿਆ ਜਾਵੇਗਾ 'ਤੇ ਰਣਜੀਤ ਬਾਵਾ (Ranjit Bawa) ਦੇ ਗੁਰਦੀਪ ਰਾਣੇ ਨਾਲ ਸਬੰਧਾਂ ਦੀ ਵੀ ਜਾਂਚ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਰਣਜੀਤ ਬਾਵਾ ਦੀ ਨਸ਼ਾ ਤਸਕਰ ਨਾਲ ਫੋਟੋ ਹੋਈ ਵਾਇਰਲ, ਬਾਵਾ ਦੇ ਮੈਨੇਜਰ ਦਿੱਤੀ ਸਫਾਈ