ETV Bharat / state

ਅੰਮ੍ਰਿਤਸਰ 'ਚ ਹੋਟਲ ਚਾਲਕ ਨੂੰ ਅਗਵਾ ਕਰਨ ਵਾਲੇ ਕਾਬੂ, ਪੁਲਿਸ ਨੇ ਹਥਿਆਰ ਵੀ ਕੀਤੇ ਬਰਾਮਦ - Amritsar news in punjabi

ਅੰਮ੍ਰਿਤਸਰ ਪੁਲਿਸ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤੇ ਮਾਹਣਾ ਸਿੰਘ ਗੇਟ ਦੇ ਅੰਦਰ ਇਕ ਹੋਟਲ ਚਲਾਂਉਦੇ ਵਿਅਕਤੀ ਨੂੰ ਅਗਵਾਹ ਕਰਨ ਵਾਲੇ ਨੌਜਵਾਨਾਂ ਪੁਲਿਸ ਨੇ ਕਾਬੂ ਕਰ ਲਏ ਹਨ। ਪੁਲਿਸ ਰਿਮਾਂਡ ਲੈ ਕੇ ਅਗਲੀ ਪੁੱਛਗਿਛ ਸ਼ੁਰੂ ਕਰੇਗੀ।

ਅੰਮ੍ਰਿਤਸਰ 'ਚ ਹੋਟਲ ਚਾਲਕ ਨੂੰ ਅਗਵਾਹ ਕਰਨ ਵਾਲੇ ਕਾਬੂ

author img

By

Published : May 14, 2023, 7:09 PM IST

ਅੰਮ੍ਰਿਤਸਰ 'ਚ ਹੋਟਲ ਚਾਲਕ ਨੂੰ ਅਗਵਾਹ ਕਰਨ ਵਾਲੇ ਕਾਬੂ

ਅੰਮ੍ਰਿਤਸਰ : ਅੰਮ੍ਰਿਤਸਰ ਦੇ ਥਾਣਾ ਬੀ ਡਵੀਜਨ ਪੁਲਿਸ ਨੇ ਇੱਕ ਵਿਅਕਤੀ ਨੂੰ ਅਗਵਾ ਕਰਨ ਦੇ ਮਾਮਲੇ ਵਿੱਚ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮ ਦੇ ਕੋਲੋ ਦੋ ਨਾਜਾਇਜ਼ ਪਿਸਤੌਲਾਂ ਵੀ ਬਰਾਮਦ ਕੀਤੀਆਂ ਹਨ। ਇਸ ਤੋਂ ਪਹਿਲਾਂ ਰੇਕੀ ਕਰਨ ਵਾਲੀ ਇਕ ਲੜਕੀ ਅਤੇ ਹੋਰ ਮੁਲਜ਼ਮ ਪੁਲਿਸ ਦੀ ਗ੍ਰਿਫਤ ਵਿੱਚ ਹਨ।

ਹੋਟਲ ਮਾਲਕ ਨੂੰ ਕੀਤਾ ਅਗਵਾਹ: ਪੁਲਿਸ ਅਧਿਕਾਰੀ ਸ਼ਿਵ ਦਰਸ਼ਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤੇ ਮਾਹਣਾ ਸਿੰਘ ਗੇਟ ਦੇ ਅੰਦਰ ਇਕ ਹੋਟਲ ਚਲਾਂਉਦੇ ਵਿਅਕਤੀ ਨੂੰ ਕੁਝ ਨੌਜਵਾਨਾਂ ਨੇ ਅਗਵਾਹ ਕਰ ਲਿਆ ਸੀ। ਹੋਟਲ ਚਾਲਕ ਦਾ ਨਾਂ ਗੌਤਮ ਭੱਟੀ ਹੈ ਜਿਸ ਨੂੰ ਅਗਵਾਹ ਕਰਨ ਦੇ ਲਈ ਨੌਜਵਾਨ ਵਰਨਾ ਕਾਰ ਦੇ ਵਿੱਚ ਆਏ ਸੀ। ਹੋਟਲ ਚਾਲਕ ਦਾ ਨੂੰ ਅਗਵਾਹ ਕਰਕੇ ਲਿਜਾ ਰਹੇ ਮੁਲਜ਼ਮਾਂ ਦਾ ਜਦੋਂ ਲੋਕਾਂ ਨੇ ਵਿਰੋਧ ਕੀਤਾ ਤਾਂ ਇਨਾਂ ਨੇ ਗੋਲੀਆਂ ਵੀ ਚਲਾਈਆਂ। ਜਿਨ੍ਹਾਂ ਵਿੱਚੋਂ ਸਾਜਨ ਨਾਂ ਦੇ ਵਿਅਕਤੀ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਹੈ।

  1. Raghav-Parineeti ਦੀ ਮੰਗਣੀ 'ਚ ਪਹੁੰਚਣ ਤੇ ਸਵਾਲਾਂ ਵਿੱਚ ਘਿਰੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਵਲਟੋਹਾ ਨੇ ਕਿਹਾ- "ਕੌਮ ਦਾ ਰੱਬ ਰਾਖਾ"
  2. Hooliganism in Darbar Sahib: ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਆਏ ਨੌਜਵਾਨਾਂ ਨਾਲ ਫੋਟੋਗ੍ਰਾਫਰਾਂ ਵੱਲੋਂ ਕੁੱਟਮਾਰ
  3. Sushil Rinku Visit Delhi: ਜਿੱਤਣ ਮਗਰੋਂ ਦਿੱਲੀ ਪਹੁੰਚੇ ਸੁਸ਼ੀਲ ਰਿੰਕੂ, ਆਪ ਸੁਪਰੀਮੋ ਕੇਜਰੀਵਾਲ ਤੇ ਸੀਐਮ ਮਾਨ ਕੋਲੋਂ ਲਿਆ ਅਸ਼ੀਰਵਾਦ

ਪਹਿਲਾਂ ਗ੍ਰਿਫਤਾਰ ਕੀਤੇ ਮੁਲਜ਼ਮ ਕੋਲੋ ਮਿਲੇ ਹਥਿਆਰ: ਸਾਜਨ ਦੇ ਕੋਲੋਂ ਇਕ 32 ਬੋਰ ਦਾ ਨਾਜਾਇਜ਼ ਪਿਸਤੌਲ ਵੀ ਬਰਾਮਦ ਕੀਤਾ ਗਿਆ ਸੀ। ਸਾਜਨ ਤੋਂ ਪੁੱਛਗਿੱਛ ਦੌਰਾਨ ਇੱਕ ਲੜਕੀ ਜਿਸ ਵੱਲੋਂ ਉਕਤ ਹੋਟਲ ਦੇ ਮਾਲਕ ਦੀ ਰੇਕੀ ਕੀਤੀ ਗਈ ਸੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸੇ ਪੁੱਛਗਿੱਛ ਦੌਰਾਨ ਤਰਨ ਤਾਰਨ ਦਾ ਰਹਿਣ ਵਾਲੇ ਘਟਨਾ ਦੇ ਮੁੱਖ ਮੁਲਜ਼ਮ ਲਵਕਿਰਨ ਸਿੰਘ ਨੂੰ ਇੱਕ 38 ਬੋਰ ਦੇਸੀ ਪਿਸਟਲ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਗੋਤਮ ਭੱਟੀ ਅਤੇ ਲਵਕਿਰਨ ਸਿੰਘ ਦਾ ਕੁਝ ਦਿਨ ਪਹਿਲਾਂ ਵੀ ਝਗੜਾ ਹੋਇਆ ਸੀ। ਇਹ ਮਾਮਲਾ ਪੁਰਾਣੀ ਰੰਜਿਸ਼ ਨੂੰ ਲੈ ਕੇ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਦੇ ਬਾਕੀ ਸਾਥੀਆਂ ਨੂੰ ਵੀ ਜਲਦੀ ਕਾਬੂ ਕਰ ਲਿਆ ਜਾਵੇਗਾ। ਪੁਲਿਸ ਵੱਲੋਂ ਇਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.