ਅੰਮ੍ਰਿਤਸਰ: ਕਾਮਨਵੈਲਥ ਗੇਮਾਂ (Commonwealth Games) ਦੇ ਵਿੱਚ ਭਾਰਤ ਲਈ ਤਗ਼ਮੇ ਜਿੱਤਣ ਵਾਲੇ ਖਿਡਾਰੀਆਂ (Medal winning players) ਦਾ ਅੰਮ੍ਰਿਤਸਰ ਏਅਰਪੋਰਟ (Amritsar Airport) ਪੁੱਜਣ ‘ਤੇ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵੱਖ-ਵੱਖ ਖਿਡਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਦੇਸ਼ ਲਈ ਤਗ਼ਮੇ ਜਿੱਤ ਕਿ ਬੇਹੱਦ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰੇ ਖਿਡਾਰੀਆਂ ਵੱਲੋਂ ਬਿਹਤਰੀਨ ਪ੍ਰਦਰਸ਼ਨ ਕੀਤਾ ਗਿਆ ਹੈ, ਪਰ ਅਗਲੀ ਵਾਰ ਕਾਮਨਵੈਲਥ ਗੇਮਾਂ (Commonwealth Games) ਦੇ ਵਿੱਚ ਅਸੀਂ ਹੋਰ ਵੀ ਵੱਧ ਤਗਮੇ ਦੇਸ਼ ਦੀ ਝੋਲੀ ਵਿੱਚ ਪਾਉਣ ਦੀ ਕੋਸ਼ਿਸ਼ ਕਰਾਂਗੇ।
ਉਨ੍ਹਾਂ ਕਿਹਾ ਕਿ ਦੇਸ਼ ਵਾਸੀਆਂ ਵੱਲੋਂ ਜਿਸ ਗਰਮਜੋਸ਼ੀ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਹੈ, ਇਸ ਨੂੰ ਲੈ ਕੇ ਉਹ ਕਾਫ਼ੀ ਉਤਸ਼ਾਹਤ ਹਨ। ਇਸ ਮੌਕੇ ਜਿੱਥੇ ਅੰਮ੍ਰਿਤਸਰ ਦੇ ਖਿਡਾਰੀ (Players from Amritsar) ਲਵਪ੍ਰੀਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਅਤੇ ਪਿੰਡ ਵਾਲੀਆ ਵੱਲੋਂ ਉਸ ਨਾ ਦਾ ਨਿੱਘਾ ਸਵਾਗਤ ਕੀਤਾ, ਉੱਥੇ ਹੀ ਕਿਹਾ ਕਿ ਲਵਪ੍ਰੀਤ ਜੋ ਕਿ ਕਾਮਨਵੈਲਥ ਖੇਡਾਂ (Commonwealth Games) ਵਿੱਚ ਦੇਸ਼ ਲਈ ਤਗਮਾ ਜਿੱਤ ਕੇ ਆਇਆ ਹੈ, ਸਾਡੇ ਵਾਸਤੇ ਬਹੁਤ ਹੀ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਸਾਡੇ ਪਿੰਡ ਦਾ ਨਾਂ ਦੇਸ਼ ਭਰ ਵਿੱਚ ਰੌਸ਼ਨ ਹੋਇਆ ਹੈ ਅਤੇ ਅਸੀਂ ਆਸ ਕਰਦੇ ਹਾਂ, ਕਿ ਲਵਪ੍ਰੀਤ ਇਸੇ ਤਰ੍ਹਾਂ ਸਾਡੇ ਦੇਸ਼ ਦਾ ਨਾਮ ਦੁਨੀਆ ਵਿੱਚ ਚਮਕਾਏ।
ਇਹ ਵੀ ਪੜ੍ਹੋ: ਅੰਮ੍ਰਿਤਸਰ ਏਅਰਪੋਰਟ ਪਹੁੰਚੇ CWG 2022 ਦੇ ਖਿਡਾਰੀ, ਵੇਟਲਿਫਟਰ ਲਵਪ੍ਰੀਤ ਦੇ ਪਿਤਾ ਹੋਏ ਬੇਹੋਸ਼
ਇਸ ਮੌਕੇ ਖਿਡਾਰੀਆਂ ਦਾ ਸਨਮਾਨ ਕਰਨ ਪਹੁੰਚੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ (Deputy Commissioner Amritsar) ਹਰਪ੍ਰੀਤ ਸਿੰਘ ਸੁਦਨ ਨੇ ਕਿਹਾ ਕਿ ਬਹੁਤ ਹੀ ਮਾਣ ਦੀ ਗੱਲ ਹੈ, ਕਿ ਕਾਮਨਵੈਲਥ ਖੇਡਾਂ ਵਿੱਚ ਦੇਸ਼ ਲਈ ਤਗਮਾ ਜਿੱਤਣ ਵਾਲੇ ਖਿਡਾਰੀਆਂ ਦਾ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਏਅਰਪੋਰਟ (Sri Guru Ramdas Ji Airport of Amritsar) ‘ਤੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਅਸੀਂ ਯੂਵਾ ਪੀੜੀ ਨੂੰ ਇਹ ਅਪੀਲ ਕਰਦੇ ਹਾਂ, ਕਿ ਉਹ ਵੀ ਖੇਡਾਂ ਪ੍ਰਤੀ ਆਪਣਾ ਉਤਸ਼ਾਹ ਬਰਕਰਾਰ ਰੱਖਣ ਅਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਯਤਨਸ਼ੀਲ ਹੋਣ। ਅਸੀਂ ਕਾਮਨਵੈਲਥ ਖੇਡਾਂ (Commonwealth Games) ਦੇ ਜੇਤੂ ਖਿਡਾਰੀਆਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ।
ਇਹ ਵੀ ਪੜ੍ਹੋ: ਮਿਸ ਯੂਨੀਵਰਸ 2021 ਹਰਨਾਜ਼ ਕੌਰ ਸੰਧੂ ਖਿਲਾਫ ਦਰਜ ਮਾਮਲੇ ਦੀ ਸੁਣਵਾਈ ਅੱਜ