ਅੰਮ੍ਰਿਤਸਰ: ਟੈਲੀਫੋਨ ਐਕਸਚੇਂਜ ਦੇ ਕੋਲ ਉਸ ਸਮੇਂ ਅਫ਼ਰਾ ਤਫਰੀ ਮੱਚ ਗਈ ਜਦੋਂ ਨਜ਼ਦੀਕ ਗੁਰਦੁਆਰਾ ਸਾਹਿਬ ਹਵੇਲੀ ਅਰੂੜ ਸਿੰਘ ਦੇ ਅੰਦਰ ਅਚਾਨਕ ਅੱਗ ਲੱਗ ਗਈ, ਮੌਕੇ ‘ਤੇ ਮਿਲੀ ਜਾਣਕਾਰੀ ਮੁਤਾਬਕ ਅੱਗ ਲੱਗਣ ਦਾ ਕਾਰਨ ਸ਼ਾਟ ਸਰਕਟ (Shot circuit) ਦੱਸਿਆ ਜਾ ਰਿਹਾ ਹੈ। ਇਸ ਘਟਨਾ ਵਿੱਚ ਗੁਰਦੁਆਰਾ ਸਾਹਿਬ ਅੰਦਰ ਬਿਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਕੋਈ ਨੁਕਾਸਨ ਨਹੀਂ ਪਹੁੰਚਿਆ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ (Fire brigade) ਦੀਆਂ ਗੱਡੀਆ ਨੇ ਅੱਗ ‘ਤੇ ਸਮੇਂ ਸਿਰ ਕਾਬੂ ਪਾ ਕੇ ਵੱਡੀ ਘਟਨਾ ਹੋਣ ਤੋਂ ਬਚਾਅ ਲਿਆ।
ਮੌਕੇ ‘ਤੇ ਪਹੁੰਚੇ ਫਾਇਰ ਬ੍ਰਿਗੇਡ (Fire brigade) ਦੇ ਅਧਿਕਾਰੀ ਲਵਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਨੂੰ ਘਟਨਾ ਦੀ ਸੂਚਨਾ ਫੋਨ ‘ਤੇ ਦਿੱਤੀ ਗਈ, ਜਿਸ ਤੋਂ ਬਾਅਦ ਬਿਨ੍ਹਾਂ ਦੇਰੀ ਘਟਨਾ ਵਾਲੀ ਥਾਂ ‘ਤੇ ਪਹੁੰਚੀਆ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਨੇ ਮੌਕੇ ‘ਤੇ ਪਹੁੰਚੇ ਕਿ ਅੱਗ ‘ਤੇ ਕਾਬੂ ਪਾ ਲਿਆ।
ਦੂਜੇ ਪਾਸੇ ਡਿਪਟੀ ਸੀ.ਐੱਮ. ਓ.ਪੀ. ਸੋਨੀ (CM O.P. Sony) ਦੇ ਭਤੀਜੇ ਵਿਕਾਸ ਸੋਨੀ (Development Sony) ਜੋ ਕੌਂਸਲਰ (Counselor) ਹਨ, ਉਨ੍ਹਾਂ ਨੇ ਕਿਹਾ ਕਿ ਫਾਇਰ ਬਿਗ੍ਰੇਡ (Fire brigade) ਦੇ ਅਧਿਕਾਰੀਆਂ ਦੀ ਸੂਝ-ਵੂਝ ਨਾਲ ਵੱਡੀ ਘਟਨਾ ਹੋਣ ਤੋਂ ਬਚਾਅ ਲਿਆ ਹੈ।
ਇਸ ਮੌਕੇ ਪੁਲਿਸ ਅਧਿਕਾਰੀ ਏ.ਡੀ.ਸੀ.ਪੀ. ਹਰਜੀਤ ਸਿੰਘ ਧਾਲੀਵਾਲ (ADCP Harjit Singh Dhaliwal) ਵੀ ਮੌਜੂਦ ਸਨ, ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਸੀ.ਸੀ.ਟੀ.ਵੀ. ਕੈਮਰੇ ਦਾ ਡੀਵੀਆਰ ਕਬਜ਼ੇ ਵਿੱਚ ਲੈਕੇ ਜਾਂਚ ਕੀਤੀ ਜਾਵੇਗੀ।
ਇਹ ਵੀ ਪੜ੍ਹੋ:1 ਜਨਵਰੀ 2022 ਤੋਂ ਹੋਣਗੇ ਕਈ ਬਦਲਾਅ, ਜਾਣੋ ਸਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ !