ਅੰਮ੍ਰਿਤਸਰ : ਮਾਮਲਾ ਅੰਮ੍ਰਿਤਸਰ ਦੇ ਥਾਣਾ ਬੀ ਡਵੀਜ਼ਨ ਅਧੀਨ ਆਉਦੇ ਇਲਾਕਾ ਅੰਦਰੂਨ ਸੁਲਤਾਨਵਿੰਡ ਬਜਾਰ ਦਾ ਹੈ। ਜਿਥੋਂ ਦੇ ਇੱਕ ਓਮ ਸਾਈ ਬੀ.ਐਡ.ਬੀ ਨਾਮ ਦੇ ਹੋਟਲ ਦੇ ਮਾਲਿਕ ਸੰਜੇ ਬਿੰਦਰਾ ਵੱਲੋਂ ਦੇਰ ਸ਼ਾਮ ਹੋਟਲ ਦੇ ਗੇਟ ਤੇ ਖੜੇ ਹੋ ਆਪਣੇ ਮੱਥੇ ਵਿੱਚ ਗੋਲੀ ਮਾਰ ਖੁਦਕੁਸ਼ੀ ਕਰ ਲਈ ਗਈ ਹੈ।
ਫਿਲਹਾਲ ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲਗ ਸਕਿਆ ਹੈ। ਪੁਲਿਸ ਵੱਲੋਂ ਮੌਕੇ ਤੇ ਪਹੁੰਚ ਜਾਂਚ ਸੁਰੂ ਕਰ ਦਿਤੀ ਗਈ ਹੈ।
ਇਸ ਸੰਬਧੀ ਗੱਲਬਾਤ ਕਰਦਿਆਂ ਮੌਕੇ ਤੇ ਪਹੁੰਚੇ ਥਾਣਾ ਬੀ ਡਵੀਜ਼ਨ ਦੇ ਐਸ.ਐਚ.ਓ ਗੁਰਬਿੰਦਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਤਲਾਹ ਮਿਲੀ ਸੀ ਕਿ ਹੋਟਲ ਉਮ ਸਾਈ ਬੀ ਐਡ ਬੀ ਦੇ ਮਾਲਿਕ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਹੈ। ਜਿਸਦੀ ਜਾਂਚ ਸਬੰਧੀ ਅਸੀਂ ਪਹੁੰਚੇ ਹਾਂ। ਫਿਲਹਾਲ ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲਗ ਸਕਿਆ ਹੈ। ਜਲਦ ਹੀ ਪੜਤਾਲ ਕੀਤੀ ਜਾਵੇਗੀ।
ਇਹ ਵੀ ਪੜ੍ਹੋ:ਲੁੱਟ-ਖੋਹ ਗਿਰੋਹ ਦੇ 8 ਮੈਂਬਰ ਕਾਬੂ, 46 ਮੋਬਾਇਲ ਤੇ 4 ਦੋ ਪਹੀਆ ਵਾਹਨ ਬਰਾਮਦ