ਅੰਮ੍ਰਿਤਸਰ: ਅਕਸਰ ਹੀ ਪ੍ਰੇਮ ਸੰਬੰਧਾਂ ਦੇ ਚੱਲਦੇ ਨੌਜਵਾਨਾਂ ਵੱਲੋਂ ਖ਼ੁਦਕੁਸ਼ੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸੇ ਤਰ੍ਹਾਂ ਦਾ ਇੱਕ ਮਾਮਲਾ ਅੰਮ੍ਰਿਤਸਰ 'ਚ ਸਾਹਮਣੇ ਆਇਆ ਹੈ। ਜਿੱਥੇ ਇੱਕ 19 ਸਾਲਾਂ ਦੀ ਲੜਕੀ ਵੱਲੋਂ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਪ੍ਰਾਪਤ ਜਾਣਕਾਰੀ ਅਨੁਸਾਰ ਲੜਕੀ ਦੇ ਜੋਬਨ ਨਾਂ ਦਾ ਮੁੰਡਾ ਜੋ ਕੋਟ ਖਾਲਸਾ ਦੇ ਰਹਿਣ ਵਾਲਾ ਹੈ ਨਾਲ 4 ਸਾਲਾਂ ਤੋਂ ਲੜਕੀ ਨਾਲ ਪ੍ਰੇਮ ਸੰਬੰਧ ਸਨ। ਜੋ ਵਿਆਹ ਕਰਾਉਣ ਦਾ ਝੂਠ ਬੋਲ ਕੇ ਲੜਕੀ ਨਾਲ ਗੱਲ ਕਰਦਾ ਸੀ। ਪਰ ਲੜਕੇ ਨੇ ਲੜਕੀ ਨੂੰ ਬਿਨ੍ਹਾਂ ਦੱਸੇ ਕਿਸੇ ਹੋਰ ਨਾਲ ਵਿਆਹ ਕਰਵਾ ਲਿਆ। ਜਿਸ ਦੀ ਖ਼ਬਰ ਸੁਣ ਕੇ ਲੜਕੀ ਨੇ ਪੱਖੇ ਨਾਲ ਲਟਕ ਕੇ ਫਾਹਾ ਲੈ ਲਿਆ ਅਤੇ ਆਪਣੀ ਜਿੰਦਗੀ ਸਮਾਪਤ ਕਰ ਲਈ।
ਉੱਥੇ ਹੀ ਕੁੜੀ ਵੱਲੋਂ ਪਹਿਲਾਂ ਇਕ ਆਡੀਓ ਮੈਸੇਜ ਰਿਕਾਰਡ ਕੀਤਾ ਗਿਆ ਸੀ ਜਿਸ ਵਿੱਚ ਉਸਨੇ ਆਪਣੀ ਮੌਤ ਦਾ ਕਾਰਨ ਜੋਬਨ ਦੱਸਿਆ। ਉਸਦੇ ਮੁਤਾਬਿਕ ਪਿਆਰ ਵਿੱਚ ਧੋਖਾ ਮਿਲਣ ਕਾਰਨ ਉਸਨੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ। ਪਰਿਵਾਰ ਨੇ ਬੇਨਤੀ ਕੀਤੀ ਕਿ ਸਾਨੂੰ ਇਨਸਾਫ ਚਾਹੀਦਾ ਹੈ ਉੱਥੇ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਤੇ ਉਨ੍ਹਾਂ ਕਿਹਾ ਕਿ ਜੋ ਵੀ ਉਨ੍ਹਾਂ ਵੱਲੋਂ ਸਾਨੂੰ ਸਬੂਤ ਦਿੱਤੇ ਜਾਣਗੇ ਉਸੇ ਤਹਿਤ ਹੀ ਮਾਮਲਾ ਦਰਜ ਵੀ ਕਰ ਦਿੱਤਾ ਜਾਵੇਗਾ ।