ਅੰਮ੍ਰਿਤਸਰ : ਆਪਣੀ ਗਾਇਕੀ ਸਦਕਾ ਦੁਨੀਆ ਭਰ ਦੇ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਸੂਫੀ ਘਰਾਣੇ ਵਡਾਲੀ ਤੋਂ ਗਾਇਕ ਅਤੇ ਅਦਾਕਾਰ ਲਖਵਿੰਦਰ ਵਡਾਲੀ ਵੱਲੋਂ ਫੈਨਜ ਦੇ ਪਿਆਰ ਸਦਕਾ ਮਿਲੇ ਨਾਯਾਬ ਤੋਹਫੇ ਲਈ ਸਰੋਤਿਆਂ ਦਾ ਧੰਨਵਾਦ ਕੀਤਾ ਹੈ। ਗੱਲਬਾਤ ਦੌਰਾਨ ਗਾਇਕ ਲਖਵਿੰਦਰ ਵਡਾਲੀ ਨੇ ਕਿਹਾ ਕਿ ਯੂ ਟਿਊਬ ਵੱਲੋਂ ਉਨ੍ਹਾਂ ਦੇ ਮਿਊਜ਼ਿਕ ਚੈਨਲ ਵਡਾਲੀ ਮਿਊਜ਼ਿਕ ਲਈ ਸਿਲਵਰ ਪਲੇਟ ਦਾ ਤੋਹਫਾ ਮਿਲਿਆ ਹੈ।
ਉਨ੍ਹਾਂ ਸਿਲਵਰ ਪਲੇਟ ਦਿਖਾਉਂਦੇ ਹੋਏ ਕਿਹਾ ਕਿ ਇਹ ਸਿਲਵਰ ਪਲੇਟ ਉਨ੍ਹਾਂ ਨੂੰ ਵਡਾਲੀ ਮਿਊਜ਼ਿਕ ਦੇ ਪਹਿਲੇ ਇੱਕ ਲੱਖ ਸਬਸਕਰਾਈਬਰਜ਼ ਦੀ ਬਦੌਲਤ ਆਈ ਹੈ ਅਤੇ ਮੈਂ ਆਪਣੇ ਵਡਾਲੀ ਮਿਊਜ਼ਿਕ ਦੇ ਤਮਾਮ ਸਬਸਕਰਾਈਬਰਜ ਦਾ ਧੰਨਵਾਦ ਕਰਦਾ ਹਾਂ ਅਤੇ ਆਸ ਕਰਦਾ ਹਾਂ ਕਿ ਤੁਸੀ ਸਭ ਸਾਨੂੰ ਇਵੇਂ ਹੀ ਪਿਆਰ ਦਿੰਦੇ ਰਹੋ।
ਜਿਕਰਯੋਗ ਹੈ ਕਿ ਗਾਇਕ ਲਖਵਿੰਦਰ ਵਡਾਲੀ ਆਪਣੀ ਸਾਫ ਸੁਥਰੀ ਗਾਇਕੀ ਕਾਰਣ ਦੁਨੀਆ ਭਰ ਦੇ ਦੇਸ਼ਾਂ ਵਿੱਚ ਜਾ ਕੇ ਆਪਣੇ ਫਨ ਦਾ ਮੁਜਾਹਰਾ ਕਰ ਚੁੱਕੇ ਹਨ ਉਹ ਪਦਮ ਸ਼੍ਰੀ ਪੂਰਨ ਚੰਦ ਵਡਾਲੀ ਦੇ ਸਪੁੱਤਰ ਹਨ। ਗਾਇਕੀ ਤੋਂ ਇਲਾਵਾ ਅਕਸਰ ਸਮਾਜ ਸੇਵਾ ਵਿੱਚ ਵੀ ਸਮੇਂ ਸਮੇਂ ਤੇ ਆਪਣਾ ਅਹਿਮ ਯੋਗਦਾਨ ਪਾਉਂਦੇ ਰਹਿੰਦੇ ਹਨ। ਜਿਸ ਲਈ ਲੋਕ ਵੀ ਉਨ੍ਹਾਂ ਦੀ ਅਦਾਕਾਰੀ, ਗਾਇਕੀ ਤੋਂ ਇਲਾਵਾ ਸਮਾਜ ਸੇਵਾ ਵਿੱਚ ਯੋਗਦਾਨ ਦੇਖ ਮਣਾਂਮੂੰਹੀ ਪਿਆਰ ਦਿੰਦੇ ਰਹਿੰਦੇ ਹਨ।
ਇਹ ਵੀ ਪੜ੍ਹੋ:ਅਦਾਕਾਰਾ ਅਨੀਤਾ ਹਸਨੰਦਾਨੀ ਨੇ ਕਿਹਾ ਨਹੀਂ ਛੱਡ ਰਹੀ ਐਕਟਿੰਗ