ਅੰਮ੍ਰਿਤਸਰ: ਅੰਮ੍ਰਿਤਸਰ ਦੇ ਰਣਜੀਤ ਐਵਨਿਊ ਇਲਾਕੇ ਵਿੱਚ ਮੁੰਡਿਆ ਦੀ ਮੰਡੀਰ ਨੇ ਲੋਕਾਂ ਨੂੰ ਬਹੁਤ ਹੀ ਦੁੱਖੀ ਕੀਤਾ ਹੋਇਆ ਹੈ। ਮੁੰਡਿਆ ਦੀ ਟੋਲੀ ਹਰ ਜਗ੍ਹਾ ਵੇਖਣ ਨੂੰ ਮਿਲ ਹੀ ਜਾਂਦੀ ਹੈ। ਅਜਿਹਾ ਹੀ ਇਕ ਮਾਮਲਾ ਰਣਜੀਤ ਐਵੇਨਿਊ ਇਲਾਕ਼ੇ ਵਿੱਚ ਦੇਖਣ ਨੂੰ ਮਿਲਿਆ ਰਣਜੀਤ ਐਵੇਨਿਊ ’ਚ ਸ਼ਨੀਵਾਰ ਦੁਪਹਿਰ ਨੂੰ ਮੁੰਡਿਆ ਦੇ ਦੋ ਧੜਿਆਂ ’ਚ ਝੜਪ ਹੋ ਗਈ।
ਪੁਲਿਸ ਪਹੁੰਚੀ ਤਾਂ ਫਰਾਰ ਹੋ ਗਏ ਸਭ: ਮਿਲੀ ਜਾਣਕਾਰੀ ਅਨੁਸਾਰ ਦੋਵਾਂ ਧਿਰਾਂ ਦੇ 24-25 ਨੌਜਵਾਨਾਂ ਨੇ ਇੱਕ-ਦੂਜੇ ’ਤੇ ਹਮਲਾ ਕਰ ਦਿੱਤਾ ਅਤੇ ਇਕ-ਦੂਜੇ ਦੀਆਂ ਪੱਗਾਂ ਵੀ ਲਾਹ ਦਿੱਤੀਆਂ। ਮੌਕੇ ’ਤੇ ਮੌਜੂਦ ਕਈ ਲੋਕਾਂ ਨੇ ਇਸ ਘਟਨਾ ਦੀ ਵੀਡੀਓ ਬਣਾ ਕੇ ਸ਼ੋਸ਼ਲ ਮੀਡੀਆ 'ਤੇ ਵਾਇਰਲ ਵੀ ਕੀਤੀ। ਉਥੇ ਹੀ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਰਣਜੀਤ ਐਵੀਨਿਊ ਥਾਣਾ ਇੰਚਾਰਜ ਇੰਸਪੈਕਟਰ ਅਮਨਜੋਤ ਕੌਰ, ਸਬ-ਇੰਸਪੈਕਟਰ ਵਾਰਿਸ ਮਸੀਹ ਭਾਰੀ ਪੁਲਿਸ ਫੋਰਸ ਸਮੇਤ ਘਟਨਾ ਵਾਲੀ ਥਾਂ (ਬੀ ਬਲਾਕ) ਪਹੁੰਚੇ। ਪਰ ਉਦੋਂ ਤੱਕ ਹਮਲਾਵਰ ਫਰਾਰ ਹੋ ਚੁੱਕੇ ਸਨ। ਇਸ ਤੋਂ ਬਾਅਦ ਪੁਲਿਸ ਨੇ ਮੌਕੇ ’ਤੇ ਮੌਜੂਦ ਲੋਕਾਂ ਤੋਂ ਬਣੀ ਵੀਡੀਓ ਤੋਂ ਨੌਜਵਾਨਾਂ ਦੀ ਪਛਾਣ ਕੀਤੀ।
ਸੂਤਰਾਂ ਮੁਤਾਬਿਕ ਲੜਕੀ ਨੂੰ ਲੈ ਕੇ ਹੋਇਆ ਝਗੜਾ: ਉਥੇ ਹੀ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਕਿ ਮਾਮਲਾ ਕਲ ਸ਼ਾਮ 4 ਵਜੇ ਦੇ ਕਰੀਬ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਝਗੜਾ ਲੜਕੀ ਨੂੰ ਲੈ ਕੇ ਹੋਇਆ ਸੀ। ਉਥੇ ਹੀ ਆਈਲੈਟਸ ਸੈਂਟਰ ’ਚ ਆਈ ਇਕ ਲੜਕੀ ਨਾਲ ਇਕ ਨੌਜਵਾਨ ਦੇ ਪ੍ਰੇਮ ਸਬੰਧ ਸਨ। ਜਦੋਂ ਕਿ ਇੱਕ ਹੋਰ ਨੌਜਵਾਨ ਨੂੰ ਇਹ ਬਰਦਾਸ਼ ਨਹੀਂ ਹੋਇਆ। ਪਹਿਲਾਂ ਤਾਂ ਦੋਵਾਂ ਨੌਜਵਾਨਾਂ ਵਿੱਚ ਝਗੜਾ ਹੋਇਆ ਅਤੇ ਬਾਅਦ ਵਿੱਚ ਇਹ ਮਾਮਲਾ ਝੜਪ ਤੱਕ ਪਹੁੰਚ ਗਿਆ। ਜਿਸ ਤੋਂ ਬਾਅਦ ਦੋਵਾਂ ਨੌਜਵਾਨਾਂ ਨੇ ਆਪੋ-ਆਪਣੇ ਸਾਥੀਆਂ ਨੂੰ ਬੁਲਾ ਕੇ ਉਥੇ ਹੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਜਲਦੀ ਹੀ ਦੋਵੇਂ ਧਿਰਾਂ ਇੱਕ ਦੂਜੇ ਨਾਲ ਟਕਰਾ ਗਈਆਂ। ਮੌਕੇ ’ਤੇ ਮੌਜੂਦ ਲੋਕਾਂ ਨੇ ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਘਟਨਾ ਦੀ ਸੂਚਨਾ ਦਿੱਤੀ। ਪਰ ਜਦੋਂ ਤੱਕ ਪੁਲਿਸ ਉੱਥੇ ਪਹੁੰਚੀ, ਸਾਰੇ ਫ਼ਰਾਰ ਹੋ ਚੁੱਕੇ ਸਨ।
ਅਣਪਛਾਤਿਆਂ ਉਤੇ ਮਾਮਲਾ ਦਰਜ਼: ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਏਸੀਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਸਾਨੂੰ ਸਾਡੇ ਮੁਖਬਿਰ ਵੱਲੋਂ ਸੂਚਨਾ ਦਿੱਤੀ ਗਈ ਕਿ ਰਣਜੀਤ ਐਵੇਨਿਊ ਇਲਾਕੇ ਦੇ ਬੀ ਬਲਾਕ ਇਲਾਕੇ ਵਿੱਚ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਹੁੱਲੜਬਾਜ਼ੀ ਕੀਤੀ ਜਾ ਰਹੀ ਹੈ। ਜਿਸ ਦੌਰਾਨ ਕਈ ਨੌਜਵਾਨਾਂ ਦੀਆ ਪੱਗਾਂ ਵੀ ਲਾਹਿਆ ਗਈਆ ਜਿਸਦੇ ਚਲਦੇ ਸਾਡੀ ਪੁਲਿਸ ਟੀਮ ਵੱਲੋ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ ਉਣਾ ਕਿਹਾ ਕਿ ਕੁਝ ਅਣਪਛਾਤੇ ਨੌਜਵਾਨਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ।