ਅੰਮ੍ਰਿਤਸਰ: ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਦੇ ਬਾਰਡਰਾਂ ’ਤੇ ਧਰਨਾ ਲਾਏ ਬੈਠੇ ਹੋਏ ਸਨ। ਇਸ ਸੰਘਰਸ਼ ਦੇ ਚੱਲਦੇ 26 ਜਨਵਰੀ ਨੂੰ ਕਾਫੀ ਹੰਗਾਮਾ ਵੀ ਦੇਖਣ ਨੂੰ ਮਿਲਿਆ। ਜਿਸਦੇ ਚੱਲਦੇ ਅੰਮ੍ਰਿਤਸਰ ਵਿਖੇ ਸਰਵਨ ਸਿੰਘ ਪੰਧੇਰ, ਦੀਪ ਸਿੱਧੂ ਅਤੇ ਲੱਖਾ ਸਿਧਾਣਾ ਦੇ ਖਿਲਾਫ਼ ਮੁਰਦਾਬਾਦ ਦੇ ਨਾਅਰੇ ਲੱਗੇ। ਦੱਸ ਦਈਏ ਕਿ ਬਚਿੱਤਰ ਸਿੰਘ ਕੋਟਲਾ ਨੇ ਸਰਵਣ ਸਿੰਘ ਪੰਧੇਰ, ਦੀਪ ਸਿੱਧੂ ਅਤੇ ਲੱਖਾ ਸਿਧਾਣਾ ਤੇ ਕੇਂਦਰ ਸਰਕਾਰ ਨਾਲ ਮਿਲ ਕੇ ਅੰਦੋਲਨ ਨੂੰ ਫੇਲ ਕਰਨ ਦੇ ਦੋਸ਼ ਲਗਾਏ ਸਨ।
ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਦੀ ਸ਼ਹਿ ’ਤੇ ਇਹ ਸਾਰਾ ਕੰਮ ਹੋਇਆ ਹੈ। ਕੇਦਰ ਦੀ ਜਿੰਨੀਆਂ ਵੀ ਏਜੰਸੀਆਂ ਸੀ ਇਨ੍ਹਾਂ ਨਾਲ ਮਿਲ ਕੇ 26 ਜਨਵਰੀ ਵਾਲੇ ਦਿਨ ਸਾਡੇ ਕੱਮ ਵਿੱਚ ਅੜੀਕਾ ਪਾਇਆ ਗਿਆ। ਸੰਯੁਕਤ ਮੋਰਚੇ ਦਾ ਲਾਲ ਕਿਲੇ ’ਤੇ ਜਾਣ ਦਾ ਕੋਈ ਮਕਸਦ ਨਹੀਂ ਸੀ। ਜਿਸ ਕਾਰਨ ਅਸੀਂ ਇਨ੍ਹਾਂ ਦਾ ਬਾਈਕਾਟ ਕਰਦੇ ਹਾਂ, ਇਹ ਸਭ ਲੋਕ ਮਿਲੇ ਹੋਏ ਹਨ।