ETV Bharat / state

ਸਵਾਰੀਆਂ ਛੱਡ ਸਮੇਂ ਤੋਂ ਪਹਿਲਾਂ ਉੱਡਿਆ ਜਹਾਜ਼, ਯਾਤਰੀਆਂ ਨੇ ਕੀਤਾ ਹੰਗਾਮਾ

ਅੰਮ੍ਰਿਤਸਰ ਹਵਾਈ ਅੱਡੇ 'ਤੇ ਯਾਤਰੀ ਆਪਣੀ ਫਲਾਈਟ ਦਾ ਇੰਤਜ਼ਾਰ ਕਰਦੇ ਰਹੇ, ਫਲਾਈਟ ਆਪਣੇ ਤੈਅ ਸਮੇਂ ਤੋਂ ਕੁਝ ਘੰਟੇ ਪਹਿਲਾਂ ਹੀ ਉਡਾਨ ਭਰ ਗਈ । ਜਿਸ ਤੋਂ ਬਾਅਦ ਮੌਕੇ 'ਤੇ ਮੌਜੂਦ ਯਾਤਰੀਆਂ ਨੇ ਹੰਗਾਮਾ ਕਰ ਦਿੱਤਾ, ਦੱਸਿਆ ਜਾ ਰਿਹਾ ਹੈ ਕਿ ਹਵਾਈ ਅੱਡੇ 'ਤੇ 30 ਯਾਤਰੀ ਫਲਾਈਟ ਦਾ ਇੰਤਜ਼ਾਰ ਕਰਦੇ ਰਹੇ।

Singapore-bound flight took off hours before schedule,leaving 35 passengers behind at the Amritsar airport.
ਸਵਾਰੀਆਂ ਛੱਡ ਸਮੇਂ ਤੋਂ ਪਹਿਲਾਂ ਉੱਡਿਆ ਜਹਾਜ਼, ਯਾਤਰੀਆਂ ਨੇ ਕੀਤਾ ਹੰਗਾਮਾ
author img

By

Published : Jan 19, 2023, 4:32 PM IST

ਅੰਮ੍ਰਿਤਸਰ : ਬੁਧਵਾਰ ਦੀ ਸ਼ਾਮ ਅਮ੍ਰਿਤਸਰ ਹਵਾਈ ਅੱਡੇ 'ਤੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਸਕੂਟ ਏਅਰਲਾਈਨਜ਼ ਦੀ ਫਲਾਇਟ ਵੱਲੋਂ ਸਮੇਂ ਤੋਂ ਪੰਜ ਘੰਟੇ ਪਹਿਲਾਂ ਉਡਾਣ ਭਰਨ ਕਾਰਨ ਅੰਮ੍ਰਿਤਸਰ ਹਵਾਈ ਅੱਡੇ ’ਤੇ ਯਾਤਰੀਆਂ ਨੇ ਹੰਗਾਮਾ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ 30-35 ਯਾਤਰੀਆਂ ਨੂੰ ਛੱਡ ਕੇ ਸਮੇਂ ਤੋਂ ਪਹਿਲਾਂ ਹੀ ਜਹਾਜ਼ ਨੇ ਉਡਾਨ ਭਰੀ, ਜਿਸ ਤੋਂ ਬਾਅਦ ਯਾਤਰੀਆਂ ਨੇ ਹੰਗਾਮਾ ਕਰ ਦਿੱਤਾ। ਜਿਵੇਂ ਹੀ ਇਹ ਸਾਰੇ ਯਾਤਰੀ ਸਿੰਗਾਪੁਰ ਅਤੇ ਆਸਟ੍ਰੇਲੀਆ ਜਾਣ ਲਈ ਏਅਰਪੋਰਟ 'ਤੇ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਫਲਾਈਟ ਨੇ 5 ਘੰਟੇ ਪਹਿਲਾਂ ਹੀ ਉਡਾਨ ਭਰੀ ਸੀ, ਜਿਸ ਤੋਂ ਬਾਅਦ ਯਾਤਰੀਆਂ ਨੇ ਏਅਰਪੋਰਟ 'ਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ।

ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਨੇ ਇਸ ਗੱਲ ਦੀ ਜਾਂਚ ਦੇ ਹੁਕਮ ਦਿੱਤੇ ਹਨ ਕਿ ਕਿਵੇਂ ਸਿੰਗਾਪੁਰ ਜਾਣ ਵਾਲੀ ਫਲਾਈਟ ਨੇ ਅੰਮ੍ਰਿਤਸਰ ਹਵਾਈ ਅੱਡੇ 'ਤੇ 35 ਯਾਤਰੀਆਂ ਨੂੰ ਪਿੱਛੇ ਛੱਡ ਕੇ ਕੁਝ ਘੰਟੇ ਦੇਰੀ ਨਾਲ ਉਡਾਣ ਭਰੀ। ਹਵਾਬਾਜ਼ੀ ਰੈਗੂਲੇਟਰੀ ਅਥਾਰਟੀ ਦੁਆਰਾ ਜਾਂਚ ਦੀ ਸ਼ੁਰੂਆਤ ਸਕੂਟ ਏਅਰਲਾਈਨ ਦੀ ਉਡਾਣ ਤੋਂ ਬਾਅਦ ਕੀਤੀ ਗਈ ਸੀ, ਜੋ ਅਸਲ ਵਿੱਚ ਬੁੱਧਵਾਰ ਨੂੰ ਸ਼ਾਮ 7.55 ਵਜੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਰਵਾਨਾ ਹੋਣ ਵਾਲੀ ਸੀ, ਇਸਦੇ ਰਵਾਨਗੀ ਦੇ ਸਮੇਂ ਤੋਂ ਕੁਝ ਘੰਟੇ ਪਹਿਲਾਂ ਸ਼ਾਮ 3 ਵਜੇ ਉਡਾਣ ਭਰੀ ਸੀ।

ਇਹ ਵੀ ਪੜ੍ਹੋ : America : ਸਿੱਖ ਹੋਣ ਕਾਰਨ ਮੈਨੂੰ ਵਿਰੋਧੀ ਬਣਾ ਰਹੇ ਨੇ ਨਿਸ਼ਾਨਾ : ਹਰਮੀਤ ਢਿੱਲੋਂ

ਹਾਲਾਂਕਿ ਫਲਾਈਟ ਦਾ ਸਮਾਂ ਸ਼ਾਮ 7.55 ਦਾ ਸੀ, ਜੋ ਆਪਣੇ ਨਿਰਧਾਰਤ ਸਮੇਂ ਤੋਂ ਪੰਜ ਘੰਟੇ ਪਹਿਲਾਂ ਹੀ ਤਿੰਨ ਵਜੇ ਉਡਾਣ ਭਰ ਚੁੱਕੀ ਸੀ। ਏਅਰਲਾਈਨ ਦੀ ਇਸ ਲਾਪਰਵਾਹੀ ਕਾਰਨ ਯਾਤਰੀ ਕਾਫੀ ਪਰੇਸ਼ਾਨ ਸਨ ਅਤੇ ਦੂਜੇ ਪਾਸੇ ਏਅਰਲਾਈਨ ਕੰਪਨੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਈ-ਮੇਲ ਭੇਜ ਕੇ ਸੂਚਨਾ ਦਿੱਤੀ ਗਈ ਸੀ।

ਪਰ ਬਾਵਜੂਦ ਇਸਦੇ ਓਹਨਾ ਵੱਲੋਂ ਕੁਤਾਹੀ ਵਰਤੀ ਗਈ ਹੈ। ਜਿਸਦਾ ਹਵਾਬ ਜਰੂਰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਅਜਿਹਾ ਹੀ ਮਾਮਲਾ ਕੁਝ ਸਮਾਂ ਪਹਿਲਾਂ ਵੀ ਸਾਹਮਣੇ ਆਇਆ ਸੀ ਜਦੋਂ GoFirst ਦਿੱਲੀ ਜਾ ਰਹੀ ਫਲਾਈਟ ਆਪਣੇ 55 ਯਾਤਰੀਆਂ ਨੂੰ ਪਿੱਛੇ ਛੱਡ ਗਈ, ਜੋ ਸ਼ਟਲ ਬੱਸ ਰਾਹੀਂ ਫਲਾਈਟ ਵੱਲ ਜਾ ਰਹੇ ਸਨ। ਪਿੱਛੇ ਰਹਿ ਗਏ ਯਾਤਰੀਆਂ ਨੂੰ ਕਥਿਤ ਤੌਰ 'ਤੇ ਚਾਰ ਘੰਟੇ ਬਾਅਦ ਇਕ ਹੋਰ ਫਲਾਈਟ ਵਿਚ ਬਿਠਾਇਆ ਗਿਆ। ਡੀਡੀਸੀਏ ਨੇ GoFirst ਏਅਰਲਾਈਨਜ਼ ਦੇ ਮੁੱਖ ਸੰਚਾਲਨ ਅਧਿਕਾਰੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ ਕਿ ਉਨ੍ਹਾਂ ਦੇ ਰੈਗੂਲੇਟਰੀ ਜ਼ਿੰਮੇਵਾਰੀਆਂ ਦੀ ਉਲੰਘਣਾ ਕਰਨ ਲਈ ਉਨ੍ਹਾਂ ਵਿਰੁੱਧ ਲਾਗੂ ਕਾਰਵਾਈ ਕਿਉਂ ਨਹੀਂ ਕੀਤੀ ਜਾਣੀ ਚਾਹੀਦੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.