ਅੰਮ੍ਰਿਤਸਰ: ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਆਏ ਦਿਨ ਹੀ ਆਪਣੇ ਬਿਆਨਾਂ ਕਰਕੇ ਚਰਚਾ ਵਿੱਚ ਰਹਿੰਦੇ ਹਨ। ਪਿਛਲ੍ਹੇ ਦਿਨ੍ਹੀਂ ਅੰਮ੍ਰਿਤਸਰ ਵਿੱਚ ਪ੍ਰੈੱਸ ਵਾਰਤਾ ਦੌਰਾਨ ਉਨ੍ਹਾਂ ਨੇ ਆਪਣੇ ਹੀ ਵਰਕਰਾਂ ਨੂੰ ਗੈੱਟ ਆਊਟ ਕਹੇ ਜਾਣ ਤੋਂ ਬਾਅਦ ਸਿਮਰਜੀਤ ਸਿੰਘ ਦੇ ਮਾਂ ਨੇ ਸੋਸ਼ਲ ਮੀਡੀਆ ਤੇ ਮਾਨ ਖ਼ਿਲਾਫ਼ ਕਾਫੀ ਟਿੱਪਣੀਆਂ ਕਰਦੇ ਵੀ ਦਿਖਾਈ ਦਿੱਤੇ, ਜਿਸ ਤੋਂ ਬਾਅਦ ਇੱਕ ਵਾਰ ਫਿਰ ਸਿਮਰਜੀਤ ਸਿੰਘ ਮਾਨ ਵੱਲੋਂ ਜ਼ਮਹੂਰੀਅਤ ਦਿਵਸ ਮਨਾਉਂਦੇ ਹੋਏ ਵਿਰਾਸਤੀ ਇਮਾਰਤ ਦੇ ਉੱਤੇ ਧਾਰਮਿਕ ਪ੍ਰੋਗਰਾਮ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਦਿਆਂ ਗੁਰਬਾਣੀ ਦੀਆਂ ਪੰਕਤੀਆਂ ਨਾਲ ਛੇੜਛਾੜ ਕੀਤੀ। ਸਿਮਰਜੀਤ ਸਿੰਘ ਮਾਨ ਨੇ ਗੁਰਬਾਣੀ ਦੀਆਂ ਪੰਕਤੀਆਂ ਦਾ ਗਲਤ ਉਚਾਰਣ ਕੀਤਾ। Latest news of Simranjit Singh Maan.Latest news of Simranjit Maan .
"ਰਾਜ ਬਿਨ੍ਹਾਂ ਧਰਮ ਚਲੇਗਾ ਰਾਜ ਬਿਨ੍ਹਾਂ ਸਭ ਦਲੇ ਮਲੇ ਹੈ "
ਜਦ ਕਿ ਅਸਲ ਵਿਚ ਗੁਰਬਾਣੀ ਦੀਆਂ ਪੰਕਤੀਆਂ ਹਨ
" ਰਾਜ ਬਿਨ੍ਹਾਂ ਨਹਿ ਧਰਮ ਚਲੇ ਹੈ ਧਰਮ ਬਿਨ੍ਹਾਂ ਸਭ ਦਲੇ ਮਲੇ ਹੈ"
ਇਸ ਤਰ੍ਹਾਂ ਸਿਮਰਨਜੀਤ ਸਿੰਘ ਮਾਨ ਵੱਲੋਂ ਗ਼ਲਤ ਪੰਕਤੀਆਂ ਬੋਲੇ ਜਾਣ ਤੇ ਹੁਣ ਲਗਾਤਾਰ ਹੀ ਸੋਸ਼ਲ ਮੀਡੀਆ ਤੇ ਇਕ ਵਾਰ ਫਿਰ ਤੋਂ ਸਿਮਰਨਜੀਤ ਸਿੰਘ ਮਾਨ ਦੀ ਆਲੋਚਨਾ ਹੁੰਦੀ ਦਿਖਾਈ ਦੇ ਰਹੀ ਹੈ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਰਾਜਨੀਤਕ ਸਟੇਜ ਉਤੇ ਗੁਰਬਾਣੀ ਦੀਆਂ ਪੰਕਤੀਆਂ ਗਲਤ ਬੋਲੀਆਂ ਗਈਆਂ ਸਨ ਅਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਵੱਲੋਂ ਵੀ ਗੁਰਬਾਣੀ ਦੀਆਂ ਪੰਕਤੀਆਂ ਸਟੇਜ ਉੱਤੋਂ ਇੱਕ ਬਾਰੇ ਗ਼ਲਤ ਬੋਲੀਆਂ ਗਈਆਂ ਸਨ। ਜਿਸ ਤੋਂ ਬਾਅਦ ਦੋਵਾਂ ਆਗੂਆਂ ਨੂੰ ਧਾਰਮਿਕ ਸਜ਼ਾ ਵੀ ਮਿਲੀ ਸੀ ਹੁਣ ਦੇਖਣਾ ਇਹ ਹੋਵੇਗਾ ਕਿ ਗੁਰਬਾਣੀ ਦਾ ਗਿਆਨ ਰੱਖਣ ਵਾਲੇ ਸਿਮਰਜੀਤ ਸਿੰਘ ਮਾਨ ਵੱਲੋਂ ਗੁਰਬਾਣੀ ਦੀਆਂ ਪੰਕਤੀਆਂ ਭਗਤ ਬੋਲਣ ਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਕੀ ਐਕਸ਼ਨ ਲੈਂਦੇ ਹਨ।
ਇਹ ਵੀ ਪੜ੍ਹੋ: Operation Lotus: ਆਪ ਤੇ ਅਕਾਲੀ ਦਲ ਦੀ ਮੰਗ ਸਿਟਿੰਗ ਜੱਜ ਤੋਂ, ਇਕ ਕਹਿੰਦਾ HC ਤੇ ਦੂਜਾ ਕਹਿੰਦਾ SC ਦੇ