ETV Bharat / state

ਸ਼ਿਵ ਸੈਨਾ ਆਗੂਆਂ ਨੇ ਹਾਈਵੇ ਕੀਤਾ ਜਾਮ, ਇਹ ਹੈ ਮਾਮਲਾ

ਸ਼ਿਵ ਸੈਨਿਕਾਂ ਨੇ ਜਲੰਧਰ ਅੰਮ੍ਰਿਤਸਰ ਮੁੱਖ ਮਾਰਗ ਨੂੰ ਘੇਰ ਲਿਆ ਅਤੇ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ।

ਸ਼ਿਵ ਸੈਨਾ ਆਗੂਆਂ ਨੇ ਹਾਈਵੇ ਕੀਤਾ ਜਾਮ
ਸ਼ਿਵ ਸੈਨਾ ਆਗੂਆਂ ਨੇ ਹਾਈਵੇ ਕੀਤਾ ਜਾਮ
author img

By

Published : Nov 21, 2021, 7:46 PM IST

ਅੰਮ੍ਰਿਤਸਰ: ਸ਼ਿਵ ਸੈਨਾ ਬਾਲਾ ਸਾਬ ਠਾਕਰੇ (Shiv Sena Bala Saab Thackeray) ਵੱਲੋਂ ਹਲਕਾ ਖਡੂਰ ਸਾਹਿਬ (Halqa Khadoor Sahib) ਦੇ ਇੰਚਾਰਜ ਸੰਤੋਖ ਸਿੰਘ ਸੁੱਖ ਦੀ ਅਗਵਾਈ ਹੇਠ ਬੀਤੇ ਦਿਨ ਹੋਈ ਇੱਕ ਹੰਗਾਮੀ ਪ੍ਰੈਸ ਕਾਨਫਰੰਸ ਵਿੱਚ ਉਨ੍ਹਾਂ ਦੀ ਸਕਿਓਰਟੀ ਵਾਪਿਸ ਲੈਣ ਤੋਂ ਖਫਾ ਹੋਏ ਸ਼ਿਵ ਸੈਨਿਕਾਂ ਵੱਲੋਂ ਪੁਲਿਸ ਨੂੰ ਅਲਟੀਮੇਟਮ ਦਿੱਤਾ ਗਿਆ ਸੀ, ਪਰ ਬਾਵਜੂਦ ਉਸਦੇ ਪੁਲਿਸ ਵੱਲੋਂ ਸਕਿਓਰਟੀ ਵਾਪਿਸ ਨਾ ਦੇਣ ਤੇ ਭੜਕੇ ਸ਼ਿਵ ਸੈਨਿਕਾਂ ਨੇ ਜਲੰਧਰ ਅੰਮ੍ਰਿਤਸਰ ਮੁੱਖ ਮਾਰਗ ਨੂੰ ਘੇਰ ਲਿਆ ਅਤੇ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ।

ਇਹ ਵੀ ਪੜੋ: ਖੇਤੀ ਕਾਨੂੰਨ ਰੱਦ ਦੇ ਐਲਾਨ ਤੋਂ ਬਾਅਦ ਭਾਜਪਾ ਵੱਲੋਂ ਚੋਣਾਵੀ ਪ੍ਰੋਗਰਾਮ ਸ਼ੁਰੂ

ਪੰਜਾਬ ਯੂਥ ਪ੍ਰਧਾਨ (Punjab Youth President) ਸੰਜੀਵ ਭਾਸਕਰ ਨੇ ਬੀਤੇ ਦਿਨੀਂ ਸੰਤੋਖ ਸਿੰਘ ਸੁੱਖ ਦੀ ਸਕਿਓਰਟੀ ਵਾਪਿਸ ਲੈਣ ਨੂੰ ਸਾਜਿਸ਼ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਖਾਲਿਸਤਾਨ ਲਗਾਤਾਰ ਪੈਰ ਪਸਾਰ ਰਿਹਾ ਹੈ ਅਤੇ ਪੰਜਾਬ ਸਰਕਾਰ ਦਾ ਧਿਆਨ ਆਪਣੀ ਸਿਆਸੀ ਲੜਾਈ ਤਰਫ ਲੱਗਾ ਹੋਇਆ ਹੈ।

ਸ਼ਿਵ ਸੈਨਾ ਆਗੂਆਂ ਨੇ ਹਾਈਵੇ ਕੀਤਾ ਜਾਮ

ਉਨ੍ਹਾਂ ਕਿਹਾ ਕਿ ਪਾਰਟੀ ਆਗੂ ਸੰਤੋਖ ਸਿੰਘ ਸੁੱਖ ਨੂੰ ਬੀਤੇ ਸਾਲ 2019 ਤੋਂ ਧਮਕੀਆਂ ਮਿਲ ਰਹੀਆਂ ਹਨ ਤੇ ਇਸ ਦੌਰਾਨ ਇੰਚਾਰਜ ਸੁੱਖ ਦੇ ਘਰ ਬਾਹਰ ਅਣਪਛਾਤੇ ਵਿਅਕਤੀ ਵਲੋਂ ਗੋਲੀਆਂ ਵੀ ਚਲਾਈਆਂ ਗਈਆਂ ਸਨ, ਜਿਸ ਤੋਂ ਬਾਅਦ ਸਰਕਾਰ ਵਲੋਂ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਗਈ ਸੀ, ਪਰ ਫਿਰ ਇੱਕ ਇੱਕ ਕਰਕੇ ਵਾਪਿਸ ਲੈ ਲਈ ਗਈ ਹੈ।ਪਹਿਲਾਂ ਵੀ ਪੁਲਿਸ ਨੂੰ ਚੇਤਾਵਨੀ ਦਿੱਤੀਗਈ ਸੀ ਕਿ ਸਕਿਓਰਟੀ ਵਾਪਿਸ ਕੀਤੀ ਜਾਵੇ ਪਰ ਉਨ੍ਹਾਂ ਵਲੋਂ ਉੱਤਰ ਨਾ ਦੇਣ ਤੇ ਸ਼ਿਵ ਸੈਨਿਕਾਂ ਵਲੋਂ ਹਾਈਵੇ ਰੋਕਣ ਦਾ ਫੈਸਲਾ ਲਿਆ ਗਿਆ ਹੈ।

ਇਹ ਵੀ ਪੜੋ: ਸੁਨਿਆਰੇ ਦੀ ਦੁਕਾਨ ਲੁੱਟਣ ਵਾਲੇ 3 ਮੁਲਜ਼ਮ ਪੁਲਿਸ ਅੜਿੱਕੇ

ਡੀਐਸਪੀ ਹਰਕ੍ਰਿਸ਼ਨ ਸਿੰਘ ਨੇ ਕਿਹਾ ਕਿ ਮਾਮਲਾ ਉਨ੍ਹਾਂ ਦਾ ਧਿਆਨ ਵਿੱਚਆਇਆ ਹੈ ਅਤੇ ਉਨ੍ਹਾਂ ਵਲੋਂ ਇਕ ਤਰਫ ਹੀ ਟ੍ਰੈਫਿਕ ਰੋਕੀ ਗਈਸੀ ਜੋ ਉਨ੍ਹਾਂ ਨੂੰ ਭਰੋਸਾ ਦੇਣ ਉਪਰੰਤ ਤੁਰੰਤ ਖੁਲਵਾ ਦਿੱਤੀ ਗਈ ਹੈ, ਸਕਿਓਰਟੀ ਸਬੰਧੀ ਉੱਚ ਅੀਧਕਾਰੀਆਂ ਨੂੰ ਲ਼ਿਕ ਕੇ ਭੇਜ ਰਹੇ ਹਾਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.