ETV Bharat / state

ਅਕਾਲੀ ਦਲ ਨੇ ਚੋਣ ਮੈਨੀਫੈਸਟੋ ਕੀਤਾ ਜਾਰੀ, ਕੀਤੇ ਇਹ ਵਾਅਦੇ - ਅਕਾਲੀ ਦਲ ਨੇ ਚੋਣ ਮੈਨੀਫੈਸਟੋ ਕੀਤਾ ਜਾਰੀ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਸਰ ’ਚ ਪ੍ਰੈੱਸ ਕਾਨਫਰੰਸ ਕਰ ਆਪਣਾ ਚੋਣ ਮੈਨੀਫੈਸਟੋ (election manifesto) ਜਾਰੀ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਟਰਾਂਸਪੋਰਟਰਾਂ ਤੇ ਪਰਿਵਾਰਾਂ ਨੂੰ ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਆਉਣ 'ਤੇ ਵਿਸ਼ੇਸ਼ ਸਹੂਲਤਾਂ ਦੇਵੇਗੀ।

ਅਕਾਲੀ ਦਲ ਨੇ ਚੋਣ ਮੈਨੀਫੈਸਟੋ ਕੀਤਾ ਜਾਰੀ
ਅਕਾਲੀ ਦਲ ਨੇ ਚੋਣ ਮੈਨੀਫੈਸਟੋ ਕੀਤਾ ਜਾਰੀ
author img

By

Published : Dec 29, 2021, 1:18 PM IST

Updated : Dec 29, 2021, 1:30 PM IST

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੰਮ੍ਰਿਤਸਰ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦਾ ਚੋਣ ਮੈਨੀਫੈਸਟੋ (election manifesto) ਜਾਰੀ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਟਰਾਂਸਪੋਰਟਰਾਂ ਤੇ ਪਰਿਵਾਰਾਂ ਨੂੰ ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਆਉਣ 'ਤੇ ਵਿਸ਼ੇਸ਼ ਸਹੂਲਤਾਂ ਦੇਵੇਗੀ। ਇਸ ਦੌਰਾਨ ਗੱਲਬਾਤ ਕਰਦੇ ਉਹਨਾਂ ਕਿਹਾ ਕਿ ਟਰਾਂਸਪੋਰਟ ਨੂੰ ਪੈਰਾਂ 'ਤੇ ਖੜਾ ਕਰਨ ਲਈ ਇੱਕ ਯੋਜਨਾ ਤਿਆਰ ਕੀਤੀ ਜਾ ਰਹੀ ਹੈ।

ਜਿਸਦਾ ਮੁਖੀ ਐਸ.ਡੀ.ਐਮ ਰੈਂਕ ਦਾ ਅਧਿਕਾਰੀ ਹੋਵੇਗਾ। ਬੇਰੋਜ਼ਗਾਰ ਨੌਜਵਾਨ ਈ ਰਿਕਸ਼ਾ ਜੇਕਰ ਚਲਾਉਣਾ ਚਾਹੁੰਦੇ ਹਨ ਤਾਂ ਸਾਡੀ ਸਰਕਾਰ ਆਉਣ 'ਤੇ ਲੋਨ ਦਿੱਤੇ ਜਾਣ ਗਏ। ਜਿਸਦਾ ਵਿਆਜ ਪੰਜਾਬ ਸਰਕਾਰ ਦੇਵੇਗੀ।

ਟਰੱਕ ਡਰਾਈਵਰ ਲਈ ਵਧੀਆ ਪੋਲਿਸੀ ਤਿਆਰ ਕੀਤੀ ਜਾ ਰਹੀ ਹੈ, ਇਨ੍ਹਾਂ ਦੇ ਬੀਮੇ ਵੀ ਕੀਤੇ ਜਾਣ ਗਏ। ਉਹਨਾਂ ਕਿਹਾ ਕਿ ਯੂਨੀਅਨ ਦੇ ਟਰੱਕਾਂ ਦੇ 1 ਸਾਲ ਦੇ ਵਿੱਚ ਇੱਕ ਵਾਰੀ ਕਾਗ਼ਜ਼ ਚੈੱਕ ਹੋਇਆ ਕਰ ਗਏ। ਉਹਨਾਂ ਨੂੰ ਇੱਕ ਸਟੀਕਰ ਵੀ ਦਿੱਤਾ ਜਾਵੇਗਾ।

ਜੇਕਰ ਕੋਈ ਵੀ ਪੁਲਿਸ ਮੁਲਾਜ਼ਮ ਟਰੱਕਾਂ ਵਾਲਿਆਂ ਨੂੰ ਵਾਰ ਵਾਰ ਰੋਕੇ ਪ੍ਰੇਸ਼ਾਨ ਨਾ ਕਰੇ। ਕਿਸੇ ਟਰੱਕ ਵਾਲੇ ਦਾ ਜੇਕਰ ਟੈਕਸ ਡਿਲੇਅ ਹੈ, ਤਾਂ ਅਸੀਂ ਇੱਕ ਟਾਈਮ ਸੈਟਲਮੈਂਟ ਟੈਕਸ ਸਕੀਮ ਲੈ ਕੇ ਆਵਾਂਗੇ। ਅਕਾਲੀ ਦਲ ਦੀ ਸਰਕਾਰ ਆਉਣ 'ਤੇ ਟ੍ਰਾਂਸਪੋਰਟ ਵੈੱਲਫੇਅਰ ਬੋਰਡ ਬਣਾਇਆ ਜਾਵੇਗਾ। ਟਰੱਕ ਓਪਰੇਟਰ ਵੀ ਬਣਾਇਆ ਜਾਵੇਗਾ।

ਅਕਾਲੀ ਦਲ ਨੇ ਚੋਣ ਮੈਨੀਫੈਸਟੋ ਕੀਤਾ ਜਾਰੀ

ਟਰੱਕ ਯੂਨੀਅਨ ਦਾ ਪ੍ਰਧਾਨ ਜਿਸ ਨੂੰ ਘੱਟੋ ਘੱਟ ਪੰਜ ਸਾਲ ਦਾ ਤਜ਼ਰਬਾ ਹੋਵੇਗਾ, ਟਰੱਕ ਓਪਰੇਟਰਾਂ ਦੇ ਜਿੰਨੇ ਵੀ ਡਰਾਈਵਰ ਹਨ, ਉਨ੍ਹਾਂ ਦੀ 10 ਲੱਖ ਰੁਪਏ ਦੀ ਬੀਮਾ ਯੋਜਨਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਕਰੇਗੀ। ਜਿਹੜੇ ਲੋਕ ਆਟੋ ਚਲਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਅਸੀਂ ਆਟੋ ਨਹੀਂ ਬਲਕਿ ਈ ਰਿਕਸ਼ਾ ਆਪਣੇ ਕੋਲੋਂ ਫਾਇਨਾਂਸ ਕਰਾ ਕੇ ਦਵਾਂਗੇ। ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਵੇਗੀ।

ਸੁਖਬੀਰ ਬਾਦਲ ਨੇ ਕਿਹਾ ਕਿ ਕੋਈ ਗੁੰਡਾਗਰਦੀ ਨਹੀਂ ਹੋਵੇਗੀ। ਕਾਂਗਰਸ ਪਾਰਟੀ ਖਿੱਲਰ ਰਹੀ ਹੈ ਅਗਲੇ ਹਫ਼ਤੇ ਤੱਕ ਕਾਂਗਰਸ ਦੇ ਫਾੜ ਹੋ ਜਾਨੇ। ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਵੈਕਸੀਨੇਸ਼ਨ 'ਤੇ ਜੋਰ ਦੇਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਮੈਂ ਮੈਂਟਲ ਸਿੱਧੂ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ। ਬੜੀ ਖੁਸ਼ੀ ਹੋਵੇਗੀ ਜੇਕਰ ਚੰਡੀਗੜ੍ਹ ਪੰਜਾਬ ਵਿੱਚ ਆ ਜਾਵੇ, ਪੰਜਾਬੀਆਂ ਦਾ ਸਾਰ ਕਰਜਾ ਮਾਫ਼ ਹੋ ਜਾਏਗਾ। ਪਾਣੀਆਂ ਦਾ ਹੱਲ ਹੋ ਜਾਵੇਗਾ।

ਇਹ ਵੀ ਪੜ੍ਹੋ: ਪੰਜਾਬ ਰੋਡਵੇਜ਼ ਦੇ ਡਰਾਈਵਰ ਬਣੇ ਸੀਐੱਮ ਚੰਨੀ

Last Updated : Dec 29, 2021, 1:30 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.