ETV Bharat / state

Shahidi Diwas Guru Arjan Dev Ji : ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ - ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ

ਸਿੱਖ ਧਰਮ ਦੇ ਇਤਿਹਾਸ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵਿਸ਼ੇਸ਼ ਮਹੱਤਵ ਰੱਖਦੀ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਸਿੱਖ ਧਰਮ ਆਪਣੇ ਵੱਖਰੇ ਉੱਤੇ ਪੂਰੇ ਜਲੌਅ ਵਿੱਚ ਉਭਰ ਕੇ ਸਾਹਮਣੇ ਆਇਆ ਹੈ।

Shahidi Diwas Sri Guru Arjan Dev Ji
Shahidi Diwas Sri Guru Arjan Dev Ji
author img

By

Published : May 23, 2023, 8:01 AM IST

Updated : May 23, 2023, 8:43 AM IST

ਹੈਦਰਾਬਾਦ ਡੈਸਕ: ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਇਆ ਜਾ ਰਿਹਾ ਹੈ। ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਮਨਾਉਣ ਤੇ ਸ਼ਰਧਾਂਜਲੀ ਭੇਟ ਕਰਨ ਲਈ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਨਤਕ ਛੁੱਟੀ ਦਾ ਐਲਾਨ ਵੀ ਕੀਤਾ ਗਿਆ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਨੂੰ ਪ੍ਰਣਾਮ ਕੀਤਾ ਹੈ।

ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ…ਜਿਨ੍ਹਾਂ ਸਾਰਾ ਜੀਵਨ ਪਰਮਾਤਮਾ ਦੀ ਭਜਨ ਬੰਦਗੀ ਤੇ ਨਿਮਰਤਾ ਹਲੀਮੀ ਨਾਲ ਬਤੀਤ ਕੀਤੀ…ਆਓ ਗੁਰੂ ਸਾਹਿਬ ਜੀ ਦੇ ਜੀਵਨ ਤੋਂ ਸੇਧ ਲਈਏ… ਅੱਜ ਗੁਰੂ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰੂ ਚਰਨਾਂ ‘ਚ ਕੋਟਾਨਿ-ਕੋਟਿ ਪ੍ਰਣਾਮ। - ਭਗਵੰਤ ਮਾਨ, ਮੁੱਖ ਮੰਤਰੀ, ਪੰਜਾਬ

  • ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ…ਜਿਨ੍ਹਾਂ ਸਾਰਾ ਜੀਵਨ ਪਰਮਾਤਮਾ ਦੀ ਭਜਨ ਬੰਦਗੀ ਤੇ ਨਿਮਰਤਾ ਹਲੀਮੀ ਨਾਲ ਬਤੀਤ ਕੀਤੀ…ਆਓ ਗੁਰੂ ਸਾਹਿਬ ਜੀ ਦੇ ਜੀਵਨ ਤੋਂ ਸੇਧ ਲਈਏ…

    ਅੱਜ ਗੁਰੂ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰੂ ਚਰਨਾਂ ‘ਚ ਕੋਟਾਨਿ-ਕੋਟਿ ਪ੍ਰਣਾਮ… pic.twitter.com/2hzwFnHhPF

    — Bhagwant Mann (@BhagwantMann) May 23, 2023 " class="align-text-top noRightClick twitterSection" data=" ">

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ : ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਸਨ। ਅਰਜਨ ਦੇਵ ਜੀ ਦਾ ਜਨਮ ਤਰਨ ਤਾਰਨ ਵਿਖੇ ਗੋਇੰਦਵਾਲ ਸਾਹਿਬ ਵਿੱਚ ਹੋਇਆ ਸੀ। ਆਪ ਜੀ ਦੇ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਅਤੇ ਮਾਤਾ ਬੀਬੀ ਭਾਨੀ ਜੀ ਸਨ। ਅਰਜਨ ਦੇਵ ਸਭ ਤੋਂ ਛੋਟੇ ਪੁੱਤਰ ਸਨ। ਬੀਬੀ ਭਾਨੀ ਜੀ ਗੁਰੂ ਅਮਰਦਾਸ ਜੀ ਦੀ ਸਪੁੱਤਰੀ ਸਨ। ਗੁਰੂ ਅਰਜਨ ਦੇਵ ਜੀ ਆਪਣੇ ਪਿਤਾ ਗੁਰੂ ਰਾਮਦਾਸ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ 1 ਸਤੰਬਰ, 1581 ਨੂੰ ਪੰਜਵੇਂ ਗੁਰੂ ਬਣੇ।

ਆਦਿ ਗ੍ਰੰਥ ਦਾ ਸੰਕਲਨ, ਗੁਰੂ ਨਗਰੀ ਵਸਾਈ: ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਕੀਤੇ ਗਏ ਸਭ ਤੋਂ ਮਹੱਤਵਪੂਰਨ ਕਾਰਜਾਂ ਵਿੱਚੋਂ ਇੱਕ "ਆਦਿ ਗ੍ਰੰਥ" ਦਾ ਸੰਕਲਨ ਸੀ। ਉਨ੍ਹਾਂ ਨੇ ਪਹਿਲੇ ਚਾਰ ਗੁਰੂਆਂ ਦੀਆਂ ਸਾਰੀਆਂ ਰਚਨਾਵਾਂ ਨੂੰ ਇਕੱਠਾ ਕੀਤਾ ਅਤੇ 1604 ਈ. ਵਿੱਚ ਬਾਣੀ ਦੇ ਰੂਪ ਵਿੱਚ ਲਿਖਿਆ। ਉਨ੍ਹਾਂ ਨੇ ਆਪਣੇ ਸੰਕਲਨ ਵਿੱਚ ਹਿੰਦੂ ਅਤੇ ਮੁਸਲਮਾਨ ਸੰਤਾਂ ਦੀਆਂ ਸਿੱਖਿਆਵਾਂ ਨੂੰ ਵੀ ਜੋੜਿਆ। ਉਨ੍ਹਾਂ ਨੇ ਅੰਮ੍ਰਿਤਸਰ ਸ਼ਹਿਰ ਵਸਾਇਆ। ਇਸ ਦੇ ਨਾਲ ਹੀ, ਤਰਨ ਤਾਰਨ ਅਤੇ ਕਰਤਾਰਪੁਰ ਵਰਗੇ ਹੋਰ ਸ਼ਹਿਰ ਵੀ ਵਸਾਏ। ਆਪਣੇ ਸ਼ਹੀਦੀ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਨੇ ਆਪਣੇ ਪੁੱਤਰ ਗੁਰੂ ਹਰ ਗੋਬਿੰਦ ਨੂੰ ਅਗਲਾ ਗੁਰੂ ਐਨਾਲਿਆ ਸੀ।

ਸ਼ਹਾਦਤ ਦਾ ਇਤਿਹਾਸ: ਸ੍ਰੀ ਗੁਰੂ ਅਰਜਨ ਸਿੰਘ ਜੀ ਦੇ ਪ੍ਰਚਾਰ ਸਦਕਾ ਸਿੱਖ ਧਰਮ ਤੇਜ਼ੀ ਨਾਲ ਫੈਲਣ ਲੱਗਾ। ਜਦੋਂ ਜਹਾਂਗੀਰ ਬਾਦਸ਼ਾਹ ਬਣਿਆ, ਤਾਂ ਪ੍ਰਿਥੀ ਚੰਦ ਨੇ ਉਨ੍ਹਾਂ ਨਾਲ ਨੇੜਤਾ ਵਧਾਉਣੀ ਸ਼ੁਰੂ ਕਰ ਦਿੱਤੀ। ਜਹਾਂਗੀਰ ਨੂੰ ਗੁਰੂ ਜੀ ਦੀ ਵੱਧਦੀ ਪ੍ਰਸਿੱਧੀ ਪਸੰਦ ਨਹੀਂ ਸੀ। ਉਸ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਕਿ ਗੁਰੂ ਅਰਜਨ ਦੇਵ ਜੀ ਨੇ ਉਸ ਦੇ ਭਰਾ ਖੁਸਰੋ ਦੀ ਮਦਦ ਕਿਉਂ ਕੀਤੀ। ਜਹਾਂਗੀਰ ਨੇ ਖੁਦ ਆਪਣੀ ਜੀਵਨੀ ‘ਤੁਜ਼ਕੇ ਜਹਾਂਗੀਰੀ’ ਵਿੱਚ ਲਿਖਿਆ ਹੈ ਕਿ ਉਹ ਗੁਰੂ ਅਰਜਨ ਦੇਵ ਜੀ ਦੀ ਵਧਦੀ ਪ੍ਰਸਿੱਧੀ ਤੋਂ ਦੁਖੀ ਸੀ, ਇਸ ਲਈ ਉਸ ਨੇ ਗੁਰੂ ਜੀ ਨੂੰ ਸ਼ਹੀਦ ਕਰਨ ਦਾ ਫੈਸਲਾ ਕੀਤਾ।

  1. ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਸੰਸਦ ਮੈਂਬਰਾਂ ਨੂੰ ਦਿੱਤੇ ਜਾਣਗੇ ਚਿਤਾਵਨੀ ਪੱਤਰ, ਪੜ੍ਹੋ ਮਾਮਲਾ
  2. BJP Mega Plan: ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ 'ਤੇ ਬੀਜੇਪੀ ਕਰੇਗੀ ਉਪਲੱਬਧੀਆਂ ਦੀ ਗੱਲ, PM ਕਰਨਗੇ ਵੱਡੀ ਰੈਲੀ
  3. ਅਗਲੇ ਕੁਝ ਦਿਨਾਂ ਲਈ ਪੰਜਾਬ ਤੋਂ ਬਾਹਰ ਰਹਿਣਗੇ ਮੁੱਖ ਮੰਤਰੀ ਮਾਨ, 3 ਤੋਂ ਵੱਧ ਸੂਬਿਆਂ ਦਾ ਕਰਨਗੇ ਦੌਰਾ

ਸ੍ਰੀ ਗੁਰੂ ਅਰਜਨ ਦੇਵ ਜੀ ਨੂੰ 30 ਮਈ, 1606 ਨੂੰ ਲਾਹੌਰ ਵਿਖੇ ‘ਯਾਸਾ ਅਤੇ ਸਿਆਸਤ’ ਕਾਨੂੰਨ ਤਹਿਤ ਤੱਤੀ ਤਵੀ ’ਤੇ ਬਿਠਾ ਕੇ ਤੱਪਦੀ ਗਰਮੀ ਦੌਰਾਨ ਸ਼ਹੀਦ ਕਰ ਦਿੱਤਾ ਗਿਆ ਸੀ। ‘ਯਾਸਾ ਤੇ ਸਿਆਸਤ’ ਅਨੁਸਾਰ ਮਨੁੱਖ ਨੂੰ ਧਰਤੀ ’ਤੇ ਲਹੂ ਵਹਾਏ ਬਿਨਾਂ ਹੀ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ। ਗੁਰੂ ਜੀ ਦੇ ਸੀਸ ਉੱਤੇ ਗਰਮ ਰੇਤ ਪਾਈ ਗਈ। ਜਦੋਂ ਉਨ੍ਹਾਂ ਦਾ ਸਰੀਰ ਅੱਗ ਕਾਰਨ ਬੁਰੀ ਤਰ੍ਹਾਂ ਸੜ ਗਿਆ, ਤਾਂ ਉਨ੍ਹਾਂ ਨੂੰ ਰਾਵੀ ਨਦੀ ਵਿੱਚ ਠੰਡੇ ਪਾਣੀ ਨਾਲ ਇਸ਼ਨਾਨ ਕਰਨ ਲਈ ਭੇਜਿਆ ਗਿਆ, ਜਿੱਥੇ ਗੁਰੂ ਜੀ ਦਾ ਪਾਵਨ ਸਰੀਰ ਰਾਵੀ ਵਿੱਚ ਮਿਲ ਗਿਆ। ਅਰਜਨ ਸਿੰਘ ਜੀ ਉਸ ਥਾਂ ਉੱਤੇ ਜੋਤਿ ਜੋਤ ਸਮਾਏ ਸਨ। ਲਾਹੌਰ, ਜੋ ਕਿ ਹੁਣ ਪਾਕਿਸਤਾਨ ਵਿੱਚ ਹੈ, ਇਸ ਸਥਾਨ 'ਤੇ ਰਾਵੀ ਦਰਿਆ ਦੇ ਕੰਢੇ 'ਤੇ ਗੁਰਦੁਆਰਾ ਡੇਰਾ ਸਾਹਿਬ ਬਣਾਇਆ ਗਿਆ ਹੈ।

Last Updated : May 23, 2023, 8:43 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.