ETV Bharat / state

Kartarpur Sahib Gurudwara : ਗੁਰਦੁਆਰਾ ਕਰਤਾਰਪੁਰ ਸਾਹਿਬ ਨੇੜੇ ਸ਼ਰਾਬ ਤੇ ਮੀਟ ਪਾਰਟੀ ਨੂੰ ਲੈ ਕੇ ਕਾਰਵਾਈ ਦੀ ਮੰਗ, ਸਿੱਖ ਸੰਗਤ ਵਿੱਚ ਰੋਸ - ਗੁਰਚਰਨ ਸਿੰਘ ਗਰੇਵਾਲ

alcohol and meat Kartarpur Sahib Gurudwara: ਪਾਕਿਸਤਾਨ ਚ” ਸਥਿੱਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਨਾਲ ਸ਼ਰਾਬ ਅਤੇ ਮੀਟ ਪਰੋਸ ਕੇ ਨਾਚ ਗਾਣੇ ਵਾਲੀ ਹੋਈ ਪਾਰਟੀ ਦੇ ਖਿਲਾਫ ਸਿੱਖ ਸਟੂਡੈਂਟ ਫੈਡਰੇਸ਼ਨ ਗਰੇਵਾਲ਼ ਵੱਲੋ ਅਕਾਲ ਤਖਤ ਸਾਹਿਬ ਨੂੰ ਕਾਰਵਾਈ ਕਰਨ ਦੀ ਮੰਗ ਕੀਤੀ।

SGPC Member Gurcharan Singh Grewal spoke on the consumption of alcohol and meat Kartarpur Sahib Gurudwara
ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਸ਼ਰਾਬ ਤੇ ਮੀਟ ਪਾਰਟੀ ਨੂੰ ਲੈਕੇ ਕਾਰਵਾਈ ਦੀ ਮੰਗ
author img

By ETV Bharat Punjabi Team

Published : Nov 20, 2023, 7:07 PM IST

Updated : Nov 21, 2023, 10:12 AM IST

ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਸ਼ਰਾਬ ਤੇ ਮੀਟ ਪਾਰਟੀ ਨੂੰ ਲੈਕੇ ਕਾਰਵਾਈ ਦੀ ਮੰਗ

ਅੰਮ੍ਰਿਤਸਰ : ਪਾਕਿਸਤਾਨ 'ਚ ਸਥਿੱਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਨਾਲ ਸ਼ਰਾਬ ਅਤੇ ਮੀਟ ਪਰੋਸ ਕੇ ਨਾਚ ਗਾਣੇ ਵਾਲੀ ਹੋਈ ਪਾਰਟੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਰ ਪਾਸੇ ਇਸ ਦੀ ਨਿਖੇਧੀ ਹੋ ਰਹੀ ਹੈ। ਇਸ ਦੇ ਖਿਲਾਫ ਸਿੱਖ ਸਟੂਡੈਂਟ ਫੈਡਰੇਸ਼ਨ ਗਰੇਵਾਲ਼ ਵੱਲੋ ਅਕਾਲ ਤਖਤ ਸਾਹਿਬ ਨੂੰ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਗਰੇਵਾਲ ਨੇ ਕਿਹਾ ਕਿ ਇਸ ਪਾਰਟੀ ਦੇ ਵਿੱਚ ਸਾਡੇ ਸਤਿਕਾਰਯੋਗ ਗ੍ਰੰਥੀ ਸਿੰਘ ਵੀ ਹਾਜ਼ਰ ਸਨ। ਜਿਹੜੇ ਗੁਰਦੁਆਰਾ ਪ੍ਰਬੰਧਾਂ ਦੇ ਵਿੱਚ ਪਾਕਿਸਤਾਨ ਦੇ ਨੁਮਾਇੰਦਗੀ ਕਰਦੇ ਹਨ। ਇਹ ਦੇਖ ਕੇ ਹਿਰਦੇ ਨੂੰ ਠੇਸ ਪਹੂੰਚੀ ਹੈ। ਅਜਿਹਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।

ਮਰਿਆਦਾ ਨੂੰ ਭੰਗ ਕਰਨਾ ਬਹੁਤ ਹੀ ਮੰਦਭਾਗਾ: ਉਹਨਾਂ ਕਿਹਾ ਕਿ ਸਿੱਖਾਂ ਦੇ ਮਨਾਂ ਦੇ ਵਿੱਚ ਇਸ ਪ੍ਰਤੀ ਕਾਫੀ ਰੋਸ ਪਾਇਆ ਜਾ ਰਿਹਾ ਹੈ। ਇਹ ਬਹੁਤ ਮੰਦਭਾਗੀ ਗੱਲ ਹੈ ਕਿ ਇਹ ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਤੇ ਮਰਿਆਦਾ ਕੋਈ ਵੀ ਧਾਰਮਿਕ ਸਥਾਨ ਹੈ, ਉਥੋਂ ਦੀ ਮਰਿਆਦਾ ਹੁੰਦੀ ਹੈ ਉਹਨਾਂ ਦੀ ਮਰਿਆਦਾ ਨੂੰ ਭੰਗ ਕਰਨਾ ਇਹ ਬਹੁਤ ਹੀ ਮੰਦਭਾਗੀ ਗੱਲ ਹੈ।ਉਹਨਾਂ ਕਿਹਾ ਕਿ ਪਾਕਿਸਤਾਨ ਦੀ ਸਰਕਾਰ ਤੇ ਪਾਕਿਸਤਾਨ ਦੇ ਅਧਿਕਾਰੀ ਜਿਹੜੇ ਬੜੀ ਬੇਖੂਬੀ ਗੁਰਦੁਆਰਿਆਂ ਦੀ ਮਰਿਆਦਾ ਨੂੰ ਸਮਝਦੇ ਹਨ ਜੋ ਵੀ ਇਹ ਘਟਨਾ ਵਾਪਰੀ ਬਹੁਤ ਹੀ ਮਾੜਾ ਹੈ ਸਿੱਖ ਕੌਮ ਇਸ ਗੱਲ ਨੂੰ ਲੈ ਕੇ ਬਹੁਤ ਚਿੰਤਿਤ ਹੈ ਉਹਨਾਂ ਕਿਹਾ ਮੈਂ ਆਪਣੇ ਵੱਲੋਂ ਤੇ ਸਿੱਖ ਸਟੂਡੈਂਟ ਫੈਡਰੇਸ਼ਨ ਵਲੋਂ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੋਣ ਦੇ ਨਾਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਜੀ ਨੂੰ ਇਹ ਬੇਨਤੀ ਕਰਦਾ ਹਾਂ ਇਹ ਸਿੱਖਾਂ ਦੀ ਭਾਵਨਾ ਨਾਲ ਜੁੜਿਆ ਮੁੱਦਾ ਹੈ ਇਹ ਆਪਣਾ ਪੱਖ ਸਪਸ਼ਟ ਕਰਨ ਜਿਹੜੇ ਲੋਕ ਇਸ ਗੱਲ ਦੇ ਲਈ ਦੋਸ਼ੀ ਹਨ ਉਸ ਦੇ ਖਿਲਾਫ ਸਖਤ ਕਾਰਵਾਈ ਕਰਨਤਾਂ ਜੋ ਇਹ ਘਟਨਾ ਤੋਂ ਬਾਅਦ ਕੋਈ ਅਜਿਹੀ ਘਟਨਾ ਨਾ ਵਾਪਰ ਸਕੇ।

ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਅੱਜ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਵੀ ਹੈ, ਜਿਸ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਵੀ ਆਪਣਾ ਮਤ ਇਸ ਗੱਲ ਨੂੰ ਲੈ ਕੇ ਸਾਡੇ ਸਾਹਮਣੇ ਰੱਖਣਗੇ । ਇਹ ਬਹੁਤ ਹੀ ਸ਼ਰਮਨਾਕ ਘਟਨਾ ਵਾਪਰੀ ਹੈ। ਇਸਦੀ ਸਖਤ ਸ਼ਬਦਾਂ 'ਚ ਨਿੰਦਿਆ ਕਰਦੇ ਹਾਂ ਤੇ ਅਸੀਂ ਆਸ ਵੀ ਕਰਦੇ ਆ ਇਸ ਦੇ ਖਿਲਾਫ ਕਾਰਵਾਈ ਹੋਵੇਗੀ।

  • Profound dismay as Sayed Abu Bakar Qureshi, CEO PMU Kartarpur Corridor, organizes a non-vegetarian party in Gurdwara Shri Darbar Sahib complex which was attended by 80 people including Mohammad Sharukh, Deputy Commissioner Narowal, District Police Officer Narowal also.

    Sikh… pic.twitter.com/7Scmhj86Tk

    — Manjinder Singh Sirsa (@mssirsa) November 19, 2023 " class="align-text-top noRightClick twitterSection" data=" ">

ਭਾਜਪਾ ਆਗੂ ਸਿਰਸਾ ਨੇ ਕੀਤਾ ਟਵੀਟ: ਮਨਜਿੰਦਰ ਸਿਰਸਾ ਨੇ ਟਵੀਟ ਕਰਦੇ ਹੋਏ ਕਿਹਾ ਕਿਪੀਐਮਯੂ ਕਰਤਾਰਪੁਰ ਕੋਰੀਡੋਰ ਦੇ ਸੀਈਓ ਸਈਅਦ ਅਬੂ ਬਕਰ ਕੁਰੈਸ਼ੀ ਵੱਲੋਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਇੱਕ ਮਾਸਾਹਾਰੀ ਪਾਰਟੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁਹੰਮਦ ਸ਼ਾਰੁਖ, ਡਿਪਟੀ ਕਮਿਸ਼ਨਰ ਨਾਰੋਵਾਲ, ਜ਼ਿਲ੍ਹਾ ਪੁਲਿਸ ਅਫਸਰ ਨਾਰੋਵਾਲ ਸਮੇਤ 80 ਲੋਕਾਂ ਨੇ ਸ਼ਿਰਕਤ ਕੀਤੀ। ਵਿਸ਼ਵ ਭਰ ਦਾ ਸਿੱਖ ਭਾਈਚਾਰਾ ਉਸ ਪਵਿੱਤਰ ਅਸਥਾਨ ਦੀ ਇਸ ਬੇਅਦਬੀ ਨਾਲ ਧੋਖਾ ਮਹਿਸੂਸ ਕਰ ਰਿਹਾ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਖਰੀ ਸਾਹ ਲਿਆ ਸੀ। ਮੈਂ ਇਸ ਵਿਸ਼ੇ ਉੱਤੇ ਪਾਕਿਸਤਾਨ ਸਰਕਾਰ ਤੋਂ ਤੁਰੰਤ ਜਵਾਬਦੇਹੀ ਅਤੇ ਕਾਰਵਾਈ ਦੀ ਮੰਗ ਕਰਦਾ ਹਾਂ।

Last Updated : Nov 21, 2023, 10:12 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.