ਅੰਮ੍ਰਿਤਸਰ: ਕੋਰੋਨਾ ਮਹਾਂਮਾਰੀ ਕਰਕੇ ਸ਼ਰਧਾ ਨਾਲ ਆਈ ਸੰਗਤ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਤੋਂ ਬਿਨਾਂ ਹੀ ਘਰਾਂ ਨੂੰ ਪਰਤਣਾ ਪੈ ਰਿਹਾ ਹੈ, ਕਿਉਂਕਿ ਦਰਬਾਰ ਸਾਹਿਬ ਦੇ ਸਾਰੇ ਗੇਟਾਂ ਉੱਤੇ ਪੁਲਿਸ ਦੀ ਤਾਇਨਾਤੀ ਹੈ, ਜਿਸ ਕਾਰਨ ਸ਼ਰਧਾਲੂਆਂ ਨੂੰ ਗੁਰੂ ਘਰ ਦੀ ਜੂਹ ਨਹੀਂ ਲੰਘਣ ਦਿੱਤੀ ਜਾਂਦੀ।
ਕੋਰੋਨਾ ਕਰਕੇ ਪੂਰੀ ਦੁਨੀਆਂ ਭੈਅ-ਭੀਤ ਹੈ ਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਤਮਿਕ ਸ਼ਾਂਤੀ ਲਈ ਵਹੀਰਾਂ ਘੱਤ ਕੇ ਸੰਗਤਾਂ ਆਉਂਦੀਆਂ ਹਨ ਪਰ ਹਰ ਵਾਰ ਪੁਲਿਸ ਦੀ ਨਾਕਾਬੰਦੀ ਕਰਕੇ ਦਰਸ਼ਨਾਂ ਤੋਂ ਬਿਨਾਂ ਵਾਪਸ ਪਰਤਣਾ ਪੈਂਦਾ ਹੈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਰੋਨਾ ਦੇ ਨਾਲ-ਨਾਲ ਉਹ ਜੂਨ ਵਿੱਚ ਆ ਰਹੇ ਸ਼ਹੀਦੀ ਦਿਹਾੜੇ ਮੌਕੇ ਇਕੱਠ ਨੂੰ ਰੋਕਣ ਲਈ ਲੋਕਾਂ ਨੂੰ ਅੰਦਰ ਨਹੀਂ ਜਾਣ ਦਿੰਦੇ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਹਰ ਸਾਲ ਸਿੱਖ ਸੰਗਤ ਇਕ ਜੂਨ ਤੋਂ ਲੈ ਕੇ ਛੇ ਜੂਨ ਤੱਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤੱਕ ਸਾਹਿਬ ਵਿਖੇ ਸਮਾਗਮ ਕਰਦੀ ਹੈ।