ਅੰਮ੍ਰਿਤਸਰ: ਅੰਮ੍ਰਿਤਸਰ ਦੇ ਇਲਾਕੇ ਸੁਲਤਾਨਵਿੰਡ (Sultanwind) ਵਿੱਚ ਦਰਸ਼ਨ ਏਵਨਯੁ ਕਾਲੋਨੀ ਦੇ ਲੋਕਾਂ ਵੱਲੋਂ ਪੰਜਾਬ ਸਰਕਾਰ (Government of Punjab) ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਹ ਕਾਲੋਨੀ 1984 ਦੇ ਸਿੱਖ ਦੰਗਾ ਪੀੜਿਤ ਲੋਕਾਂ ਦੇ ਲਈ ਤਿਆਰ ਕੀਤੀ ਗਈ ਸੀ।
ਕਾਲੋਨੀ ਦੇ ਵਿੱਚ ਰਿਹਣ ਵਾਲੇ ਲੋਕਾਂ ਵੱਲੋਂ ਇਕੱਠੇ ਹੋਕੇ ਪੰਜਾਬ ਸਰਕਾਰ 'ਤੇ ਇਲਾਕੇ ਦੇ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ (Inderbir Singh Bularia) ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ 1984 ਦੇ ਵਿੱਚ ਪੰਜਾਬ ਸਰਕਾਰ ਵੱਲੋਂ ਇਹ ਕਾਲੋਨੀ ਸਿੱਖ ਦੰਗਾ ਪੀੜਿਤਾਂ ਨੂੰ ਅਲਾਟ ਹੋਈ ਸੀ ਤੇ 1988 ਵਿਚ ਜਾ ਕੇ ਇਹ ਕਾਲੋਨੀ ਤਿਆਰ ਹੋਈ ਸੀ।
ਉਸ ਸਮੇਂ ਸਾਨੂ ਕਿਹਾ ਗਿਆ ਸੀ ਕਿ ਇਹ ਕਾਲੋਨੀ ਦਿੱਲੀ ਦੀਆਂ ਬਾਕੀ ਕਾਲੋਨੀਆਂ ਤੋਂ ਵੀ ਵਧੀਆ ਬਣਾਈ ਜਾਵੇਗੀ। ਇਸ ਦੀਆਂ ਸੜਕਾਂ ਸ਼ੀਸ਼ੇ ਵਾਂਗ ਚਮਕਣਗੀਆਂ, ਪਰ ਇਸ ਕਾਲੋਨੀ ਦੇ ਹਾਲਾਤ ਇਨ੍ਹੇ ਮਾੜੇ ਹਨ ਕਿ ਬਿਆਨ ਨਹੀਂ ਕਰ ਸਕਦੇ।
ਉਨ੍ਹਾਂ ਕਿਹਾ ਕਿ ਇਸ ਹਲਕੇ ਦੇ ਵਿਧਾਇਕ ਇੰਦਰਬੀਰ ਸਿੰਘ ਬੁਲਾਰਿਆ ਨੂੰ ਪਿਛਲੇ 15 ਸਾਲ ਤੋਂ ਗੁਜਾਰਿਸ਼ ਕਰ ਰਹੇ ਹਾਂ ਹਰ ਵਾਰ ਸਾਡੇ ਕੋਲ ਆ ਕੇ ਮਿੱਠੀਆਂ ਗੋਲੀਆਂ ਦੇ ਕੇ ਚਲਾ ਜਾਂਦਾ ਹੈ, ਪਰ ਕੰਮ ਕੋਈ ਨਹੀਂ ਕਰਦਾ।
ਉਨ੍ਹਾ ਕਿਹਾ ਕਿ ਇਸ ਕਾਲੋਨੀ ਵਿਚ ਆ ਕੇ ਕੋਈ ਖੁਸ਼ ਨਹੀਂ ਹੈ, ਅਸੀਂ ਪੰਜਾਬ ਸਰਕਾਰ (Government of Punjab) ਨੂੰ ਅਪੀਲ ਕਰਦੇ ਹਾਂ ਕਿ ਸਾਡੀ ਫਰਿਆਦ ਸੁਣੀ ਜਾਵੇ। ਉਨ੍ਹਾਂ ਨੇ ਇੱਕ ਕਹਾਵਤ ਸੁਣਾਉਂਦੇ ਹੋਏ ਕਿਹਾ ਕਿ ਕਹਿੰਦੇ ਹਨ ਕਿ ਜੇਕਰ ਬੱਚਾ ਜਮਾਤ ਵਿਚੋਂ ਫੇਲ ਹੋ ਜਾਂਦਾ ਹੈ ਤਾਂ ਕੋਈ ਗੱਲ ਨਹੀਂ ਅਗਲੀ ਵਾਰ ਪਾਸ ਹੋ ਜਾਓ ਜੇਕਰ ਅਗਲੀ ਵਾਰ ਫੇਲ ਹੋ ਜਾਂਦਾ ਹੈ ਤਾਂ ਕਿਹਾ ਜਾਂਦਾ ਹੈ ਕਿ ਸਕੂਲ ਬਦਲ ਕੇ ਵੇਖ ਲਓ, ਹੁਣ ਲੱਗਦਾ ਹੈ ਕਿ ਸਾਨੂੰ ਵੀ ਇਸੇ ਤਰ੍ਹਾਂ ਹੀ ਕਰਨਾ ਪੈਣਾ ਹੈ ਕਿਉਂਕਿ ਇੱਥੇ ਕੁਝ ਨਹੀਂ ਹੋਣ ਵਾਲਾ।
ਕਾਲੋਨੀ ਦੇ ਲੋਕਾਂ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਸੜਕਾਂ, ਸੀਵਰੇਜ ਪ੍ਰਣਾਲੀ ਠੀਕ ਨਾ ਕੀਤੀ ਤਾਂ ਅਸੀਂ ਕਾਲੋਨੀ ਦੇ ਲੋਕ ਖੁਦ ਪੈਸੇ ਇਕੱਠੇ ਕਰ ਕੇ ਸੜਕਾਂ ਬਣਵਾ ਲਵਾਂਗੇ। ਫਿਰ ਕਿਸੇ ਵੀ ਪਾਰਟੀ ਦੇ ਨੁਮਾਇੰਦੇ ਨੂੰ ਆਪਣੀ ਕਾਲੋਨੀ ਵਿੱਚ ਵੜਨ ਨਹੀਂ ਦਾਵਾਂਗੇ।
ਇਹ ਵੀ ਪੜ੍ਹੋ: ਵੈਸ਼ਨੋ ਦੇਵੀ ਮੰਦਿਰ ’ਚ ਮੱਚੀ ਭਗਦੜ ਨੂੰ ਲੈਕੇ ਵੱਡਾ ਖੁਲਾਸਾ !