ਅੰਮ੍ਰਿਤਸਰ: ਜਲਿਆਂਵਾਲਾ ਬਾਗ 'ਚ ਵਾਪਰੇ ਖੂਨੀ ਸਾਕੇ ਦੀ 100ਵੀਂ ਵਰ੍ਹੇਗੰਢ ਮੌਕੇ ਕੇਂਦਰ ਸਰਕਾਰ ਨੇ ਇਸ ਇਤਿਹਾਸਕ ਇਮਾਰਤ ਦੇ ਸੁੰਦਰੀਕਰਨ ਦਾ ਐਲਾਨ ਕੀਤਾ ਸੀ, 100 ਕਰੋੜ ਦੀ ਲਾਗਤ ਵਾਲੇ ਇਸ ਪ੍ਰੋਜੈਕਟ ਲਈ 20 ਕਰੋੜ ਦੀ ਰਕਮ ਜਾਰੀ ਕੀਤੀ ਜਾ ਚੁੱਕੀ ਹੈ ਤੇ ਸ਼ਹੀਦੀ ਖੂਹ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ।
ਇਹ ਵੀ ਪੜ੍ਹੋ:ਪੰਜਾਬ ਨੇ ਹਾਸਲ ਕੀਤੀ ਨਵੀਂ ਉਪਲਬਧੀ
ਉਧਰ ਮੁਰੰਮਤ ਦੇ ਕੰਮ ਨੂੰ ਲੈ ਕੇ ਵਿਰੋਧੀ ਪਾਰਟੀਆਂ ਕੇਂਦਰ ਸਰਕਾਰ 'ਤੇ ਇਸ ਇਤਿਹਾਸਕ ਧਰੋਹਰ ਦੇ ਢਾਂਚੇ ਨੂੰ ਨੁਕਸਾਨ ਪੰਹੁਚਾਉਣ ਦਾ ਇਲਜ਼ਾਮ ਲਗਾਇਆ ਹੈ। ਇਸ ਦੇ ਨਾਲ ਹੀ ਭਾਰਤ ਦੇ ਸੁਤੰਤਰਤਾ ਸੰਗਰਾਮ ਦੀ ਇਸ ਮਹੱਤਵਪੂਰਨ ਇਮਾਰਤ ਨੂੰ ਵੇਖਣ ਲਈ 5 ਤੋਂ 10 ਰੁਪਏ ਦੀ ਟਿਕਟ ਲਗਾਏ ਜਾਣ ਦੀ ਵੀ ਗੱਲ ਕਹੀ ਜਾ ਰਹੀ ਹੈ, ਜਿਸਦਾ ਵਿਰੋਧ ਜਾਰੀ ਹੈ।