ਅੰਮ੍ਰਿਤਸਰ:- ਕੋਵਿਡ 19 ਨੂੰ ਲੈ ਕੇ ਸੂਬਾ ਸਰਕਾਰ ਵਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਲੋਕ ਪਾਲਣਾ ਕਰਦੇ ਨਜਰ ਨਹੀ ਆ ਰਹੇ ਹਨ। ਜਿਥੇ ਸੂਬਾ ਸਰਕਾਰ ਵਲੋਂ ਸ਼ਾਮ 6 ਵਜੇ ਤੱਕ ਧਾਰਮਿਕ ਸਥਾਨ ਖੋਲ੍ਹਣ ਦੇ ਆਦੇਸ਼ ਜਾਰੀ ਕੀਤੇ ਸਨ, ਪਰ ਅੰਮ੍ਰਿਤਸਰ 'ਚ ਧਾਰਮਿਕ ਸਥਾਨ ਸ਼ਾਮ ਛੇ ਵਜੇ ਤੋਂ ਬਾਅਦ ਵੀ ਸ਼ਰਧਾਲੂਆਂ ਲਈ ਖੁੱਲ੍ਹੇ ਨਜ਼ਰ ਆਏ।
ਇਸ ਸੰਬਧੀ ਜਦੋਂ ਉਥੇ ਪਹੁੰਚੇ ਸਰਧਾਲੂਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਹਦਾਇਤਾਂ ਤਾਂ ਜਾਰੀ ਕਰ ਦਿਤੀਆਂ ਜਾਂਦੀਆਂ ਹਨ, ਪਰ ਜ਼ਮੀਨੀ ਹਕੀਕਤ ਨੂੰ ਨਜ਼ਰਅੰਦਾਜ ਕੀਤਾ ਜਾਂਦਾ ਹੈ। ਜਿਸਦੇ ਚੱਲਦੇ ਸਰਕਾਰ ਨੂੰ ਚਾਹੀਦਾ ਹੈ ਕਿ ਧਾਰਮਿਕ ਸਥਾਨ ਖੋਲ੍ਹਣ ਦਾ ਸਮਾਂ ਕੁਝ ਵਧਾਉਣ ਤਾਂ ਜੋਂ ਸਰਧਾਲੂਆਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ। ਉਨ੍ਹਾਂ ਕਿਹਾ ਕਿ ਸਰਕਾਰ ਬਿਨਾਂ ਸੋਚੇ ਸਮਝੇ ਲੋਕਾਂ 'ਤੇ ਆਪਣੇ ਆਦੇਸ਼ ਥੋਪ ਰਹੀ ਹੈ, ਲੋਕਾਂ ਨੂੰ ਬਿਨਾਂ ਕਿਸੇ ਜਾਣਕਾਰੀ ਤੋਂ ਸ਼ਾਮ ਨੂੰ ਇਹ ਆਦੇਸ਼ ਜਾਰੀ ਕਰ ਦਿੱਤੇ ਜਾਂਦੇ ਹਨ। ਜਿਸਦੇ ਲਈ ਲੋਕ ਅਜੇ ਤਿਆਰ ਵੀ ਨਹੀਂ ਹੁੰਦੇ ਕਿ ਸਰਕਾਰ ਅਗਲੇ ਦਿਨ ਨਵੀਆਂ ਹਦਾਇਤਾਂ ਜਾਰੀ ਕਰ ਲੋਕਾਂ ਨੂੰ ਘਰਾਂ 'ਚ ਬੈਠਣ ਲਈ ਕਹਿ ਦਿੰਦੀ ਹੈ। ਉਨ੍ਹਾਂ ਦਾ ਕਹਿਣਾ ਕਿ ਸਰਕਾਰ ਕਦੇ ਨਹੀ ਸੋਚਦੀ ਕਿ ਲੋਕ ਘਰਾਂ 'ਚ ਬੈਠ ਕੇ ਰੋਜੀ ਰੋਟੀ ਦਾ ਇੰਤਜਾਮ ਕਿਥੋਂ ਕਰਣਗੇ।
ਇਸ ਦੇ ਨਾਲ ਹੀ ਸ਼ਰਧਾਲੂਆਂ ਦਾ ਕਹਿਣਾ ਕਿ ਸਰਕਾਰ ਨੂੰ ਚਾਹੀਦਾ ਕਿ ਧਾਰਮਿਕ ਸਥਾਨਾਂ ਦਾ ਸਮਾਂ ਘੱਟ ਤੋਂ ਘੱਟ 8 ਵਜੇ ਤੱਕ ਕਰਨਾ ਚਾਹੀਦਾ ਹੈ ਤਾਂ ਜੋ ਲੋਕ ਧਾਰਮਿਕ ਸਥਾਨ 'ਤੇ ਆ ਕੇ ਦਰਸ਼ਨ ਕਰ ਸਕਣ। ਇਸ ਸਬੰਧੀ ਜਦੋਂ ਧਾਰਮਿਕ ਸਥਾਨ ਦੇ ਪ੍ਰਬੰਧਕਾਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਇਸ ਸਬੰਧੀ ਕੁਝ ਵੀ ਬੋਲਣ ਤੋਂ ਚੁੱਪ ਧਾਰੀ ਰੱਖੀ।
ਇਹ ਵੀ ਪੜ੍ਹੋ:ਕੈਪਟਨ ਦੀ ਮੁੜ ਕੇਂਦਰ ਨੂੰ ਅਪੀਲ, ਵੈਕਸੀਨੇਸ਼ਨ ਅਲਾਟਮੈਂਟ 'ਚ ਕਰੋ ਵਾਧਾ