ਅੰਮ੍ਰਿਤਸਰ: ਕਾਗਰਸ਼ ਪਾਰਟੀ ਦੇ ਸੀਨੀਅਰ ਨੇਤਾ ਅਤੇ ਭੀਸ਼ਮ ਪਿਤਾਮਾ ਕਹਿ ਜਾਣ ਵਾਲੇ ਤੇ 6 ਵਾਰ ਲੋਕ ਸਭਾ ਮੈਂਬਰ ਰਹੇ ਅਤੇ ਸਾਬਕਾ ਰਾਜਪਾਲ ਰਘੁਨਦਨ ਲਾਲ ਭਾਟੀਆ ਨੇ 101 ਸਾਲ ਦੀ ਉਮਰ ਵਿਚ ਆਖਰੀ ਸਾਹ ਲਏ।
ਇਸ ਮੌਕੇ ਸ਼ਹਿਰ ਦੀਆ ਨਾਮਵਰ ਹਸਤੀਆਂ ਰਾਜਨੀਤਿਕ ਹਸਤੀਆਂ ਅਤੇ ਹੋਰ ਸੰਸਥਾਵਾਂ ਦੇ ਆਗੂ ਇਸ ਮੌਕੇ ਸਸਕਾਰ ਦੀਆ ਰਸਮਾਂ ਨੂੰ ਨਿਭਾਉਣ ਅਤੇ ਉਥੇ ਦੁੱਖ ਦੀ ਘੜੀ ’ਚ ਸ਼ਰੀਕ ਹੋਣ ਪਹੁੰਚੇ।
ਇਸ ਮੌਕੇ ਗਲਬਾਤ ਕਰਦਿਆਂ ਕਾਂਗਰਸ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੇ ਦੱਸਿਆ ਕਿ ਰਘੁਨਦਨ ਲਾਲ ਭਾਟੀਆ ਸਾਡੀ ਕਾਂਗਰਸ ਦੇ ਭੀਸ਼ਮ ਪਿਤਾਮਾ ਸਨ। ਜਿਹਨਾ ਦੇ ਆਸ਼ੀਰਵਾਦ ਸਦਕਾ ਅਜ ਅਸੀਂ ਰਾਜਨੀਤਿਕ ਸੀਟਾਂ ’ਤੇ ਸੇਵਾ ਨਿਭਾ ਰਹੇ ਹਾਂ। ਉਨ੍ਹਾਂ ਕਿਹਾ ਕਿ ਰਘੁਨਦਨ ਲਾਲ ਭਾਟੀਆ ਦੀ ਮੌਤ ਹੋਣ ਨਾਲ ਰਾਜਨੀਤਿਕ ਗਲਿਆਰਿਆਂ ਵਿਚ ਸ਼ੌਕ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਹਰ ਸਿਆਸੀ ਪਾਰਟੀ ਦੇ ਲੋਕ ਭਾਟੀਆ ਸਾਹਬ ਕੋਲ ਸਲਾਹ ਲੈਣ ਆਉਂਦੇ ਸਨ, ਪਰ ਉਹਨਾ ਦੇ ਜਾਣ ਨਾਲ ਅੰਮ੍ਰਿਤਸਰ ਨੂੰ ਬਹੁਤ ਵਡਾ ਘਾਟਾ ਪਿਆ ਹੈ।
ਇਸ ਮੌਕੇ ਦੁੱਖ ਪ੍ਰਗਟ ਕਰਦਿਆਂ ਬੀਜੇਪੀ ਦੀ ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਨੇ ਦਸਿਆ ਕਿ ਰਘੁਨਦਨ ਲਾਲ ਭਾਟੀਆ ਇਕ ਸਚੀ ਸੁੱਚੀ ਸ਼ਖਸੀਅਤ ਦੇ ਮਾਲਕ ਸਨ, ਜਿਨ੍ਹਾਂ ਦੇ ਰਾਜਨੀਤੀ ’ਚ ਯੋਗਦਾਨ ਨੂੰ ਕਦੇ ਭੁਲਾਇਆ ਨਹੀ ਜਾ ਸਕਦਾ। ਜੋ ਕਿ ਵਿਧਾਇਕ ਤੋਂ ਇਲਾਵਾ, ਰਾਜਪਾਲ ਅਤੇ ਕਾਂਗਰਸ ਦੇ ਵੱਡੇ ਅਹੁਦਿਆਂ ’ਤੇ ਵੀ ਰਹੇ ਹਨ ਉਹਨਾ ਨੂੰ ਕਦੇ ਭੁਲਾਇਆ ਨਹੀ ਜਾ ਸਕਦਾ।
ਇਹ ਵੀ ਪੜ੍ਹੋ: 4 ਮਹੀਨਿਆਂ ਦੀ ਗਰਭਵਤੀ ਡਾਕਟਰ ਨੂੰ ਜਾਨ ਨਾਲ ਵੱਧ ਫਰਜ ਪਿਆਰਾ...