ETV Bharat / state

Lakhwinder Wadali's Message Against Drugs : CM ਭਗਵੰਤ ਮਾਨ ਤੇ ਸੂਬੇ ਦੀ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਮੁਹਿੰਮ ਦੀ ਗਾਇਕ ਲਖਵਿੰਦਰ ਵਡਾਲੀ ਨੇ ਕੀਤੀ ਸ਼ਲਾਘਾ, ਪੜ੍ਹੋ ਕੀ ਬੋਲੇ... - ਪੰਜਾਬ ਪੁਲਿਸ ਦੀ ਨਸ਼ੇ ਦੇ ਖਿਲਾਫ ਮੁਹਿੰਮ

ਪੰਜਾਬੀ ਗਾਇਕ ਲਖਵਿੰਦਰ ਵਡਾਲੀ ਨੇ ਵੀ ਨਸ਼ਿਆਂ ਦੇ ਖਿਲਾਫ ਸਰਕਾਰ ਅਤੇ ਸੂਬੇ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਦੀ ਸ਼ਲਾਘਾ ਕੀਤੀ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਸੰਦੇਸ਼ ਵੀ ਜਾਰੀ ਕੀਤਾ ਹੈ।

Singer Lakhwinder Wadali waged war against drugs
Lakhwinder Wadali's Message Against Drugs : CM ਭਗਵੰਤ ਮਾਨ ਤੇ ਸੂਬੇ ਦੀ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਮੁਹਿੰਮ ਦੀ ਗਾਇਕ ਲਖਵਿੰਦਰ ਵਡਾਲੀ ਨੇ ਕੀਤੀ ਸ਼ਲਾਘਾ, ਪੜ੍ਹੋ ਕੀ ਬੋਲੇ...
author img

By ETV Bharat Punjabi Team

Published : Sep 13, 2023, 4:16 PM IST

ਨਸ਼ਿਆਂ ਖਿਲਾਫ ਸੰਦੇਸ਼ ਦਿੰਦੇ ਹੋਏ ਲਖਵਿੰਦਰ ਵਡਾਲੀ।

ਅੰਮ੍ਰਿਤਸਰ : ਪੰਜਾਬੀ ਲੋਕ ਗਾਇਕ ਲਖਵਿੰਦਰ ਵਡਾਲੀ ਨੇ ਨਸ਼ੇ ਖ਼ਿਲਾਫ਼ ਸ਼ੁਰੂ ਮੁਹਿੰਮ ਸ਼ੁਰੂ ਕੀਤੀ ਹੈ। ਵਡਾਲੀ ਨੇ ਇਸਦੇ ਨਾਲ (Lakhwinder Wadali's Message Against Drugs) ਹੀ ਇਕ ਸੰਦੇਸ਼ ਜਾਰੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਪੁਲਿਸ ਮੁਖੀ ਬਾਰੇ ਵੀ ਬਿਆਨ ਦਿੱਤਾ ਹੈ। ਵਡਾਲੀ ਨੇ ਭਾਵਨਾਤਮਕ ਅਪੀਲ ਕਰਦਿਆਂ ਪੰਜਾਬ ਵਿੱਚੋਂ ਨਸ਼ੇ ਦੇ ਕੋਹੜ ਨੂੰ ਜੜੋਂ ਖਤਮ ਕਰਨ ਦਾ ਸੱਦਾ ਦਿੱਤਾ ਹੈ।

ਨੌਜਵਾਨਾਂ ਨੂੰ ਸਿਉਂਕ ਵਾਂਗ ਲੱਗਾ ਨਸ਼ਾ : ਆਪਣੇ ਸੰਦੇਸ਼ ਵਿੱਚ ਉਨ੍ਹਾਂ ਕਿਹਾ ਕਿ ਇਕ ਪਾਸੇ ਜਿੱਥੇ ਆਏ ਦਿਨ ਪੰਜਾਬ ਵਿੱਚ ਦਿਨ-ਬ-ਦਿਨ ਨਸ਼ੇ ਦਾ ਜਾਲ ਫੈਲ ਰਿਹਾ ਹੈ ਅਤੇ ਇਹ ਸਿਉਂਕ ਵਾਂਗ ਨੌਜਵਾਨਾਂ ਨੂੰ ਖੋਖਲਾ ਕਰ ਰਿਹਾ ਹੈ। ਉਥੇ ਹੀ ਨਸ਼ੇ ਦੇ (Punjabi singer Lakhwinder Wadali) ਇਸ ਕੋਹੜ ਕਾਰਨ ਅਨੇਕਾਂ ਘਰਾਂ ਵਿੱਚ ਵਿਛੇ ਸੱਥਰਾਂ ਨੇ ਹੁਣ ਘਰਾਂ ਦੇ ਚੁੱਲਿਆਂ ਦੀ ਅੱਗ ਮੱਠੀ ਕਰ ਕੇ ਉੱਥੇ ਘਾਹ ਉਗਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਦੇਖ ਕੇ ਜਿੱਥੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਮੋਹ ਰੱਖਣ ਅਤੇ ਚਿੰਤਾ ਪ੍ਰਗਟਾਉਣ ਵਾਲੇ ਦੇਸ਼ ਦੁਨੀਆਂ ਵਿੱਚ ਵੱਸਦੇ ਲੋਕ ਬੇਹੱਦ ਦੁਖੀ ਅਤੇ ਭਾਵੁਕ ਹਨ, ਉੱਥੇ ਹੀ ਪੰਜਾਬੀ ਵੀ ਇਨ੍ਹਾਂ ਹਾਲਾਤਾਂ ਕਾਰਨ ਪਰੇਸ਼ਾਨ ਹਨ।

ਗਾਇਕ ਲਖਵਿੰਦਰ ਵਡਾਲੀ ਨੇ ਸੁਨੇਹਾ ਦਿੰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Maan) ਅਤੇ ਡਾਇਰੈਕਟਰ ਜਨਰਲ ਆਫ ਪੁਲਿਸ ਵਲੋਂ ਨਸ਼ੇ ਖ਼ਿਲਾਫ਼ ਸ਼ੁਰੂ ਕੀਤੀ ਖ਼ਾਸ ਮੁਹਿੰਮ ਸਮੇਂ ਅਨੁਸਾਰ ਬੇਹੱਦ ਜਰੂਰੀ ਹੈ ਅਤੇ ਇਸ ਸਮੇਂ ਹਾਲਾਤਾਂ ਨੂੰ ਦੇਖਦੇ ਹੋਏ ਇਕ ਸੁਹਿਰਦ ਨਾਗਰਿਕ ਹੋਣ ਦੇ ਨਾਲ ਨਾਲ ਆਪਣੀ ਜਿੰਮੇਵਾਰੀ ਸਮਝਦੇ ਹੋਏ ਸਾਨੂੰ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦਾ ਸਾਥ ਦੇਣਾ ਬਹੁਤ ਜਰੂਰੀ ਹੈ ਕਿਉਂਕਿ ਬਿਨਾ ਲੋਕਾਂ ਦੀ ਮਦਦ ਇਹ ਕਾਫੀ ਮੁਸ਼ਕਿਲ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਪੁਲਿਸ ਵਲੋਂ ਸ਼ੁਰੂ ਕੀਤੀ ਇਸ ਮੁਹਿੰਮ ਵਿੱਚ ਮੁਕਤਸਰ ਸਾਹਿਬ ਪੁਲਿਸ ਦਾ ਵੀ ਵੱਡਾ ਯੋਗਦਾਨ ਦੇਖਣ ਨੂੰ ਮਿਲ ਰਿਹਾ ਹੈ ਜੋਕਿ ਕਾਬਿਲੇ ਤਾਰੀਫ਼ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.